Sunday, June 16, 2024

International

ਬੰਗਲਾਦੇਸ਼ ’ਚ ਹੀਟਵੇਵ ਕਾਰਨ 30 ਲੋਕਾਂ ਦੀ ਮੌਤ

May 23, 2024 12:49 PM
SehajTimes

ਬੰਗਲਾਦੇਸ਼ : ਮਈ ਵਿੱਚ ਔਸਤ ਰਾਤ ਦਾ ਤਾਪਮਾਨ ਦਿਨ ਵਾਂਗ ਵਧਿਆ ਹੈ। ਦੱਖਣੀ ਏਸ਼ੀਆ ਵਿੱਚ ਹੀਟਵੇਵ ਦਾ ਖ਼ਤਰਾ 45 ਗੁਣਾ ਵੱਧ ਗਿਆ ਹੈ। ਦੂਜੇ ਪਾਸੇ ਪੱਛਮੀ ਏਸ਼ੀਆ ਸੀਰੀਆ, ਇਜ਼ਰਾਈਲ, ਫਲਸਤੀਨ, ਜਾਰਡਨ, ਲੇਬਨਾਨ ਵਿੱਚ ਇਹ 5 ਗੁਣਾ ਵਧਿਆ ਹੈ। 22 ਮਈ ਨੂੰ ਭਾਰਤ ਦੇ 9 ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਜ਼ਰਾਈਲ ਅਤੇ ਫਲਸਤੀਨ ਵਿੱਚ ਜੰਗ ਕਾਰਨ ਹੀਟਵੇਵ ਵੱਧ ਗਈ ਹੈ। ਇਹ ਏਸ਼ੀਆ ਵਿੱਚ ਲਗਾਤਾਰ ਤੀਸਰੇ ਸਾਲ ਘਾਤਕ ਹੀਟਵੇਵ ਵੱਧ ਗਈ ਹੈ। ਬੰਗਲਾਦੇਸ਼ ’ਚ ਲਗਾਤਾਰ 26 ਦਿਨਾਂ ਤੋਂ ਹੀਟਵੇਵ ਸਕੂਲ ਬੰਦ ਹਨ। ਬੁੱਧਵਾਰ ਨੂੰ ਤਾਪਮਾਨ 43.8 ਡਿਗਰੀ ਤੱਕ ਪਹੁੰਚ ਗਿਆ, ਜੋ ਔਸਤ ਨਾਲੋਂ 7 ਡਿਗਰੀ ਵੱਧ ਹੈ। ਇੱਥੇ ਹੁਣ ਤੱਕ 30 ਲੋਕਾਂ ਦੀ ਚੁੱਕੀ ਹੈ। ਥਾਈਲੈਂਡ ਵਿੱਚ ਵੀ ਗਰਮੀ ਕਾਰਨ 30 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ। ਦੁਨੀਆਂ ਦੇ ਕਈ ਦੇਸ਼ ਇਨ੍ਹੀ ਦਿਨੀ ਅੱਤ ਦੀ ਗਰਮੀ ਦੀ ਲਪੇਟ ’ਚ ਹਨ। ਭਾਰਤ, ਬੰਗਲਾਦੇਸ਼ ਪਾਕਿਸਤਾਨ, ਥਾਈਲੈਂਡ , ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਅਮਰੀਕਾ ਦੇ ਨੈਸ਼ਨਲ ਓਸ਼ੀਅਨ ਐਂਡ ਐਟਮੌਸਫੇਰਿਕ ਐਡਮਨਿਸਟ੍ਰੇਸ਼ਨ ਦੀ ਰਿਪੋਰਟ ਮੁਤਾਬਕ ਕਈ ਦੇਸ਼ਾਂ ’ਚ ਰਾਤ ਨੂੰ ਵੀ ਹੀਟਵੇਵ ਚੱਲ ਰਹੀ ਹੈ। ਵੀਅਤਨਾਮ ਵਿੱਚ ਗਰਮੀ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ। ਕਈ ਛੱਪੜ ਪੂਰੀ ਤਰ੍ਹਾਂ ਸੁੱਕ ਗਏ ਹਨ। ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਦੇਸ਼ ਵਿੱਚ ਹੀਟਵੇਵ ਆਮ ਤੌਰ ’ਤੇ ਉਦੋਂ ਹੁੰਦੀ ਹੈ ਜਦੋਂ ਮੈਦਾਨੀ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਟਵਰਤੀ ਖੇਤਰਾਂ ਵਿੱਚ 37 ਡਿਗਰੀ ਸੈਲਸੀਅਸ ਅਤੇ ਪਹਾੜੀ ਖੇਤਰਾਂ ਵਿੱਚ 30 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ। ਜੇਕਰ ਕਿਸੇ ਖੇਤਰ ਵਿੱਚ ਤਾਪਮਾਨ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਹੈ ਤਾਂ ਇਸਨੂੰ ਹੀਟਵੇਵ ਕਿਹਾ ਜਾਂਦਾ ਹੈ ਅਤੇ ਜੇਕਰ ਇਹ 6.4 ਡਿਗਰੀ ਸੈਲਸੀਅਸ ਤੋਂ ਵੱਧ ਹੈ, ਤਾਂ ਇਸਨੂੰ ਗੰਭੀਰ ਹੀਟਵੇਵ ਕਿਹਾ ਜਾਂਦਾ ਹੈ। ਬਾਰਿਸ਼ ਅਤੇ ਹੜ੍ਹ ਤੋਂ ਪਰੇਸ਼ਾਨ ਪਾਕਿਸਤਾਨ ’ਚ ਹੁਣ ਸਕੂਲ ਬੰਦ ਹਸਪਤਾਨ ’ਚ ਹਾਈ ਅਲਰਟ ਹੈ। ਮੋਹੰਜੋਦੜੋ ਵਿੱਚ ਤਾਪਮਾਨ 48.5 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਆਮ ਨਾਲੋਂ 8 ਡਿਗਰੀ ਵੱਧ ਹੈ। ਇੱਥੇ ਪ੍ਰੀਖੀਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਕੂਲ 31 ਮਈ ਤੱਕ ਬੰਦ ਕਰ ਦਿੱਤੇ ਗਏ ਹਨ। ਹਸਪਤਾਲਾਂ ਨੂੰ ਹਾਈ ਅਲਰਟ ਮੌਡ ’ਤੇ ਰੱਖਿਆ ਗਿਆ ਹੈ।

Have something to say? Post your comment