Sunday, June 16, 2024

International

ਬੰਗਲਾਦੇਸ਼ ਦੇ ਸੰਸਦ ਦੀ ਕੋਲਕਾਤਾ ਤੋਂ ਮਿਲੀ ਲਾਸ਼

May 22, 2024 04:54 PM
SehajTimes

ਕੋਲਕਾਤਾ : ਅਨਵਾਰੁਲ ਅਜ਼ੀਮ ਅਨਾਰ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਸੰਸਦ ਮੈਂਬਰ ਹਨ। ਉਸਨੇ 2014, 2018 ਅਤੇ 2024 ਵਿੱਚ ਝਨੇਡਾ 4 ਸੀਟ ਤੋਂ ਚੋਣ ਜਿੱਤੀ ਸੀ। ਅਨਵਾਰੁਲ ਦੀ ਮੌਤ ਤੋਂ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਕੇ ਮਦਦ ਮੰਗੀ ਸੀ। ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਜੋ 8 ਦਿਨਾਂ ਤੋਂ ਭਾਰਤ ਵਿੱਚ ਲਾਪਤਾ ਸੀ ਜੋ ਕਿ ਅੱਜ ਸਵੇਰੇ ਕੋਲਕਾਤਾ ਦੇ ਇੱਕ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਕੋਲਕਾਤਾ ਪੁਲਿਸ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਐਮਪੀ ਅਨਵਾਰੁਲ 12 ਮਈ ਨੂੰ ਇਲਾਜ ਲਈ ਕੋਲਕਾਤਾ ਆਏ ਸਨ। ਅਗਲੇ ਹੀ ਦਿਨ ਉਹ ਲਾਪਤਾ ਹੋ ਗਿਆ। ਅਨਵਾਰੁਲ ਦਾ ਫੋਨ ਵੀ 13 ਮਈ ਤੋਂ ਬੰਦ ਸੀ। ਸੂਤਰਾਂ ਮੁਤਾਬਕ ਅਨਵਾਰੁਲ 12 ਮਈ ਨੂੰ ਸ਼ਾਮ 7 ਵਜੇ ਦੇ ਕਰੀਬ ਆਪਣੇ ਪਰਿਵਾਰਕ ਦੋਸਤ ਗੋਪਾਲ ਬਿਸਵਾਸ ਨੂੰ ਮਿਲਣ ਗਿਆ ਸੀ। ਅਗਲੇ ਦਿਨ ਦੁਪਹਿਰ 1 .41 ਵਜੇ ਉਹ ਡਾਕਟਰ ਨੂੰ ਮਿਲਣ ਦਾ ਕਹਿ ਕੇ ਉੱਥੋਂ ਚਲਾ ਗਿਆ। ਇਸ ਤੋਂ ਬਾਅਦ 17 ਮਈ ਨੂੰ ਉਸ ਦਾ ਫੋਨ ਬਿਹਾਰ ਦੇ ਕਿਸੇ ਇਲਾਕੇ ’ਚ ਕੁਝ ਸਮੇਂ ਲਈ ਸਵਿੱਚ ਆਨ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਸਦੇ ਫ਼ੋਨ ਤੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਭੇਜੇ ਗਏ ਸਨ ਕਿ ਉਹ ਦਿੱਲੀ ਲਈ ਰਵਾਨਾ ਹੋ ਗਿਆ ਹੈ। ਕੋਲਕਾਤਾ ਪੁਲਿਸ ਨੇ ਅਨਵਾਰੁਲ ਦੇ ਦੋਸਤ ਦੇ ਘਰ ਦੀ ਤਲਾਸ਼ੀ ਲਈ ਹੈ। ਰਿਹਾਇਸ਼ੀ ਕੰਪਲੈਕਸ ਵਿੱਚ ਲੱੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਲੋਕਾਂ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਅਕਸਰ ਉਸ ਫਲੈਟ ’ਤੇ ਆਉਂਦੇ ਰਹਿੰਦੇ ਸਨ।

 

 

Have something to say? Post your comment