Tuesday, May 21, 2024

International

ਰੂਸ ਨੇ ਆਪਣਾ 79ਵਾਂ ਜਿੱਤ ਦਿਵਸ ਮਨਾਇਆ

May 10, 2024 01:48 PM
SehajTimes

ਰੂਸ : ਰੂਸ ਵਿੱਚ 79ਵਾਂ ਜਿੱਤ ਦਿਵਸ ਮਨਾਇਆ ਗਿਆ। ਇਸ ਦਿਨ ਸੋਵੀਅਤ ਸੰਘ ਨੇ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ਨੂੰ ਹਰਾਇਆ ਸੀ। ਵਿਕਟਰੀ ਡੇਅ ਪਰੇਡ ਵਿੱਚ 9 ਹਜ਼ਾਰ ਤੋਂ ਵੱਧ ਜਵਾਨਾਂ ਨੇ ਹਿੱਸਾ ਲਿਆ। ਪਰੇਡ ਵਿੱਚ 70 ਤੋਂ ਵੱਧ ਟੈਂਕ ਅਤੇ ਬਖਤਰਬੰਦ ਵਾਹਨ ਦਿਖਾਈ ਦਿੱਤੇ। ਇਸ ਵਿੱਚ ਇਸਕੰਡਰ ਐਮ 400 ਏਅਰ ਡਿਫੈਂਸ ਸਿਸਟਮ ਅਤੇ ਯਾਰਸ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੇ ਨਾਲ ਵਿਸ਼ਵ ਯੁੱਧ 2 ਵਿੱਚ ਵਰਤਿਆ ਗਿਆ ਟੀ- 34 ਟੈਂਕ ਸ਼ਾਮਲ ਹੈ। ਪਿੱਛਲੀ ਦੇਸ਼ ਦੂਜੇ ਵਿਸ਼ਵ ਯੁੱਧ ਦੇ ਸਬਕ ਭੁੱਲ ਰਹੇ ਹਨ। ਸਾਨੂੰ ਯਾਦ ਹੈ ਕਿ ਉਸ ਸਮੇਂ ਮਾਸਕੋ, ਲੈਨਿਨਗ੍ਰਾਡ , ਰਜ਼ੇਵ, ਸਟਾਲਿਨਗ੍ਰਾਦ, ਕੁਰਸਕ, ਖਾਰਕੀਵ, ਕੀਵ ਅਤੇ ਕੀ੍ਰਮੀਆ ਲਈ ਖੂਨੀ ਲੜਾਈਆਂ ਲੜੀਆਂ ਗਈਆਂ ਸਨ। ਨਾਜ਼ੀ ਜਰਮਨੀ ਨੇ ਰਾਤ 11.1 ਵਜੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ। ਪੁਤਿਨ ਕੇ੍ਰਮਲਿਨ ਤੋਂ ਰੈੱਡ ਸਕੁਏਅਰ ਪਹੁੰਚੇ, ਜਿੱਥੇ ਪਰੇਡ ਹੋਈ। ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਰੂਸ ਦੁਨੀਆ ’ਚ ਜੰਗ ਨੂੰ ਬੜ੍ਹਾਵਾ ਨਹੀਂ ਦੇਣਾ ਚਾਹੁੰਦਾ ਪਰ ਸਾਨੂੰ ਕੋਈ ਵੀ ਧਮਕੀ ਨਹੀਂ ਦੇ ਸਕਦਾ। ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਰੂਸੀ ਫੌਜ ਹਰ ਸਮੇਂ ਜੰਗ ਲਈ ਤਿਆਰ ਹੈ। ਪਿਛਲੇ ਸਾਲ ਖਰਾਬ ਮੌਸਮ ਕਾਰਨ ਫਲਾਈਬਾਈ ਰੱਦ ਕਰ ਦਿੱਤੀ ਗਈ ਸੀ। ਇਹ ਪਰੇਡ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਰੂਸ ਨੂੰ ਯੂਕਰੇਨ ਨਾਲ ਜੰਗ ’ਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਯੁੱਧ ’ਚ ਹੁਣ ਤੱਕ 1 ਲੱਖ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ। ਯੂਕਰੇਨ ਦੇ 10 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 18,500 ਲੋਕ ਜ਼ਖਮੀ ਹੋਏ ਹਨ।

Have something to say? Post your comment