Monday, May 20, 2024

International

ਜੇਲ੍ਹ ’ਚ ਰਹਿ ਕੇ ਵੀ ਸਿਆਸਤ ਦੇ ਕੇਂਦਰ ’ਚ ਹਨ ਇਮਰਾਨ

May 09, 2024 02:48 PM
SehajTimes

ਪਾਕਿਸਤਾਨ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਭੜਕੀ ਪੀਟੀਆਈ ਦੁਆਰਾ ਫੌਜੀ ਛਾਉਣੀਆਂ ’ਤੇ ਹਮਲੇ ਨੂੰ ਇੱਕ ਸਾਲ ਹੋ ਗਿਆ ਹੈ। ਪਾਕਿਸਤਾਨ ’ਚ ਪਹਿਲੀ ਵਾਰ  ਫੌਜੀ ਠਿਕਾਣਿਆਂ ’ਤੇ ਆਮ ਲੋਕਾਂ ਦੇ ਹਮਲੇ ਨੇ ਸਿਆਸਤ ਨੂੰ ਬਦਲ ਦਿੱਤਾ ਹੈ। ਇਸ ਹਮਲੇ ਦੇ ਇੱਕ ਸਾਲ ਬਾਅਦ ਵੀ ਜੇਲ੍ਹ ਵਿੱਚ ਬੰਦ ਇਮਰਾਨ ਦੇਸ਼ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਫੌਜ ਅਤੇ ਸ਼ਰੀਫ਼ ਸਰਕਾਰ ਉਦੋਂ ਵੀ ਫੇਲ ਹੋਈ ਸੀ ਅਤੇ ਹੁਣ ਵੀ ਫੇਲ ਹੋ ਰਹੀ ਹੈ। ਜੇਲ੍ਹ ਤੋਂ ਹੀ ਉਸਦੀ ਸਜ਼ਾ ਨੂੰ ਇੱਕ ਮੁੱਦਾ ਬਣਾਇਆ ਗਿਆ ਹੈ। ਉਸਨੇ  ਇਕਨਾਮਿਸਕ ਅਤੇ ਡੇਲੀ ਟੈਲੀਗ੍ਰਾਫ਼ ਵਿਚ ਲਿਖਿਆ ਹੈ ਕਿ ਫੌਜੀ ਲੀਡਰਸ਼ਿਪ ਲਈ ਉਸਨੂੰ ਮਾਰ ਦੇਣਾ ਹੀ ਇੱਕੋ ਇੱਕ ਵਿਕਲਪ ਬਚਿਆ ਹੈ। ਸੂਤਰਾਂ ਮੁਤਾਬਕ ਇਮਰਾਨ ਖ਼ਾਨ ਅਤੇ ਪਾਕਿਸਤਾਨ ਫ਼ੌਜ ਵਿਚਾਲੇ ਟਕਰਾਅ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦਾ। ਜਾਣਕਾਰੀ ਮੁਤਾਬਕ ਇਮਰਾਨ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਅਤੇ ਅਦਾਲਤ ਨੇ ਹੀ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਪਾਕਿਸਤਾਨ ਫੌਜ ਦੇਸ਼ ਦੇ ਸੰਵਿਧਾਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੱਲ ਰਹੀ ਹੈ। ਜਿਸ ਵਿੱਰੁਧ ਫੌਜੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਉਹ ਵੀ ਸੰਵਿਧਾਨ ਅਨੁਸਾਰ ਹੈ।  ਜਾਣਕਾਰੀ ਮੁਤਾਬਕ ਆਮਿਰ ਖਾਨ ਦਾ ਕਹਿਣਾ ਹੈ ਕਿ ਫੌਜ ਨੇ ਸਭ ਤੋਂ ਪਹਿਲਾਂ ਇਮਰਾਨ ਨੂੰ ਭ੍ਰਿਸ਼ਟ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਗੈਰ ਸ਼ਰੀਅਤ ਵਿਆਹ ਦਾ ਕੇਸ ਦਰਜ ਕਰਕੇ ਧਾਰਮਿਕ ਪੱਤਾ ਖੇਡਿਆ, ਪਰ ਦੋਵੇਂ ਵਾਰ ਅਸਫਲ ਰਿਹਾ। ਇਮਰਾਨ ਦੀ ਲੋਕਪ੍ਰਿਅਤਾ ਨੂੰ ਘੱਟ ਕਰਨ ਲਈ ਫੌਜ ਨੇ ਛਾਉਣੀਆਂ ’ਤੇ ਹਮਲੇ ਨੂੰ ਮੁੱਦਾ ਬਣਾਇਆ ਅਤੇ ਪੀਟੀਆਈ ਵਿਰੁੱਧ ਸਖ਼ਤ ਕਾਰਵਾਈ ਕੀਤੀ। ਫੌਜ ਨੂੰ ਲਗੱਾ ਕਿ ਇਮਰਾਨ ਦੀ ਲੋਕਪ੍ਰਿਅਤਾ ਘੱਟ ਜਾਵੇਗੀ। ਹਾਲਾਂਕਿ 8 ਫਰਵਰੀ ਨੂੰ ਆਏ ਆਮ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਮਰਾਨ ਦੀ ਲੋਕਪ੍ਰਿਅਤਾ ਅਜੇ ਵੀ ਬਰਕਰਾਰ ਹੈ।

Have something to say? Post your comment