Wednesday, May 15, 2024

International

ਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

April 29, 2024 03:12 PM
SehajTimes

ਦੁਬਈ : ਦੁਬਈ ਦੇ ਯੂਏਈ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਜਾ ਰਿਹਾ ਹੈ। ਇਹ ਜਾਣਕਾਰੀ ਖ਼ੁਦ ਦੁਬਈ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਦਿੱਤੀ ਹੈ। ਨਵਾਂ ਹਵਾਈ ਅੱਡਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ। ਅਲ ਜਜ਼ੀਰਾ ਮੁਤਾਬਕ ਇਸਨੂੰ ਬਣਾਉਣ ’ਤੇ 35 ਅਰਬ ਡਾਲਰ ਯਾਨੀ ਕਰੀਬ 2.92 ਲੱਖ ਕਰੋੜ ਰੁਪਏ ਦੀ ਲਾਗਤ ਆਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਹਵਾਈ ਅੱਡੇ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਹਵਾਈ ਅੱਡੇ ਦਾ ਕੁੱਲ ਖੇਤਰਫਲ 70 ਵਰਗ ਕਿਲੋਮੀਟਰ ਹੋਵੇਗਾ । ਅਗਲੇ 10 ਸਾਲਾਂ ਵਿੱਚ ਇਸਨੂੰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਦੁਬਈ ਅੰਤਰਰਾਸ਼ਟੀ ਹਵਾਈ ਅੱਡੇ ਦੇ ਸੰਚਾਲਨ ਨੂੰ ਨਵੇਂ ਅਲ ਮਕਤੂਮ ਹਵਾਈ ਅੱਡੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਹਰ ਸਾਲ 26 ਕਰੋੜ ਯਾਤਰੀ ਇੱਥੋਂ ਯਾਤਰਾ ਕਰਨਗੇ। ਇਹ ਪ੍ਰੋਜੈਕਟ ਦੁਬਈ ਦੇ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ। ਇੱਥੇ 5 ਸਮਾਂਨਾਂਤਰ ਰਨਵੇ ਹੋਣਗੇ, ਯਾਨੀ ਕਿ 5 ਜਹਾਜ਼ ਇੱਕੋ ਸਮੇਂ ਇੱਥੋਂ ਟੇਕ ਆਫ਼ ਜਾਂ ਲੈਂਡ ਕਰ ਸਕਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ’ਤੇ 400 ਟਰਮੀਨਲ ਗੇਟ ਹੋਣਗੇ। ਅਲ ਮਕਤੂਮ ਹਵਾਈ ਅੱਡਾ ਦੂਬਈ ਹਵਾਈ ਅੱਡੇ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਹੈ। ਇਹ ਸਾਲ 2010 ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਇੱਥੇ ਸਿਰਫ਼ 1ਟਰਮੀਲਾਈਨਜ਼ ਦੇ ਡਬਲ ਡੈਕਰ ਏਅਰਬੱਸ ਏ380 ਅਤੇ ਹੋਰ ਕਈ ਜਹਾਜ਼ਾਂ ਦੀ ਪਾਰਕਿੰਗ ਲਈ ਕੀਤੀ ਜਾਂਦੀ ਸੀ। ਇੱਥੇ ਹਰ ਸਾਲ ਦੁਬਈ ਏਅਰ ਸ਼ੋਅ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਯੂਏਈ ਸਾਲਾਂ ਤੋਂ ਦੁਬਈ ਹਵਾਈ ਅੱਡੇ ਦੇ ਸੰਚਾਲਣ ਨੂੰ ਅਲ ਮਕਤੂਮ ਹਵਾਈ ਅੱਡੇ ਨੂੰ ਤਬਦੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਆਰਥਿਕ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਵਿੱਚ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਕਿ ਜੋ ਕਿ 2009 ਵਿੱਚ ਯੂਏਈ ਵਿੱਚ ਮੰਦੀ ਕਾਰਨ ਮਾਰਿਆ ਗਿਆ ਸੀ।

Have something to say? Post your comment