Wednesday, May 15, 2024

International

ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ

April 29, 2024 01:04 PM
SehajTimes

ਅਮਰੀਕਾ : ਅਮਰੀਕਾ ਦੀਆਂ ਯੂਨੀਵਰਸਿਟੀ ਵਿੱਚ ਫਲਸਤੀਨੀ ਦੇ ਸਮਰਥਨ ਵਿੱਚ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਜਾਣਕਾਰੀ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 900 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਤਵਾਰ ਨੂੰ ਯੂਨੀਵਰਸਿਟੀ ’ਚ ਫਲਸਤੀਨੀ ਝੰਡਾ ਦੇਖਿਆ ਗਿਆ, ਜਿੱਥੇ ਜੌਨ ਹਾਰਵਰਡ ਦੀ ਮੂਰਤੀ ਦੇ ਉੱਪਰ ਅਮਰੀਕੀ ਝੰਡੇ ਉੱਡਦੇ ਹਨ, ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਇਹ ਸਾਡੀ ਨੀਤੀ ਦੇ ਖਿਲਾਫ਼ ਹੈ। ਇਸ ਲਈ ਜ਼ਿੰਮੇਵਾਰ ਵਿਦਿਆਰਥੀਆਂ ਵਿੱਰੁਧ ਕਾਰਵਾਈ ਹੈ। ਐਤਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ’ਤੇ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਰਾਸ਼ਟਰਪਤੀ ਬਿਡੇਨ ਨੂੰ ਇਸ ਮਾਮਲੇ ਨਾਲ ਜੁੜੀ ਅਪਡੇਟ ਦਿੱਤੀ ਜਾ ਰਹੀ ਹੈ। ਹਾਲਾਂਕਿ ਮਾਮਲੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ’ਤੇ ਹੀ ਛੱਡ ਦਿੱਤੀ ਗਈ ਹੈ। ਪੁਲਸ ਨੇ ਬੋਸਟਨ ਵਿੱਚ ਉੱਤਰੀ ਪੂਰਬੀ ਯੂਨੀਵਰਸਿਟੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਨੂੰ ਉਖਾੜ ਦਿੱਤਾ ਸੀ। ਇਸ ਦੌਰਾਨ 100 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਅਲ ਜਜ਼ੀਰਾ ਮੁਤਾਬਕ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਯਹੂਦੀਆਂ ਨੂੰ ਮਾਰੋ’ ਦੇ ਨਾਅਰੇ ਵੀ ਲਾਏ। ਇਹ ਰੇਖਾਂ ਪਾਰ ਕਰਨ ਦੇ ਬਰਾਬਰ ਸੀ ਅਤੇ ਇਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੋਲੰਬੀਆ ਯੂਨੀਵਰਸਿਟੀ ਤੋਂ ਲੈਕੇ ਨਿਊਯਾਰਕ ਯੂਨੀਵਰਸਿਟੀ ਤੱਕ ਫਲਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਯੂਨੀਵਰਸਿਟੀ ਨੂੰ ਇਜ਼ਰਾਈਲ ਤੋਂ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ। ਹੁਣ ਪੋਰਟਲੈਂਡ ਸਟੇਟ ਯੂਨੀਵਰਸਿਟੀ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ। ਹਾਲ ਹੀ ਵਿੱਚ ਕੋਲੰਬੀਆਂ ਯੂਨੀਵਰਸਿਟੀ ਨੇ ਜੈਵਿਕ ਇੰਧਨ ਅਤੇ ਪ੍ਰਾਈਵੇਟ ਜੇਲ੍ਹ ਕੰਪਨੀਆਂ ਤੋਂ ਦਾਨ ਲੈਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕੈਲੀਫੋਰਨੀਆਂ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਚਾਰਲੀ ਐਟਨ ਮੁਤਾਬਕ ਜੇਕਰ ਕੋਲੰਬੀਆਂ ਯੂਨੀਵਰਸਿਟੀ ਚਾਹੇ ਤਾਂ ਇਜ਼ਰਾਈਲੀ ਕੰਪਨੀਆਂ ਨਾਲ ਜ਼ਰੂਰ ਸਬੰਧ ਤੋੜ ਸਕਦੀ ਹੈ। ਹੁਣ ਤੱਕ ਕਈ ਮੌਕਿਆਂ ’ਤੇ ਸਮਾਨਤਾ ਅਤੇ ਨਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਐਤਵਾਰ ਨੂੰ ਬੋਇੰਗ ਕੰਪਨੀ ਤੋਂ ਤੋਹਫ਼ੇ ਅਤੇ ਗ੍ਰਾਂਟ ਸਵੀਕਾਰ ਨਾ ਕਰਨ ਦਾ ਐਲਾਨ ਕੀਤਾ। ਦਰਅਸਲ ਇਜ਼ਰਾਈਲ ਦੀ ਫੌਜ ਅਤੇ ਰੱਖਿਆ ਉਦਯੋਗ ਬੋਇੰਗ ਦੇ ਲਗਭਗ 9 ਉਤਪਾਦਾਂ ਦੀ ਵਰਤੋਂ ਕਰਦਾ ਹੈ। ਸੂਤਰਾ ਮੁਤਾਬਕ ਬੋਇੰਗ ਦਾ ਇਜ਼ਰਾਈਲ ਦੀ ਅਰਥਵਿਵਸਥਾ ’ਚ 29 ਹਜ਼ਾਰ ਕਰੋੜ ਰੁਪਏ ਯੋਗਦਾਨ ਹੈ। ਅਮਰੀਕੀ ਯੂਨੀਵਰਸਿਟੀ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਤੱਕ ਵੀ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਰਬਕ ਸ਼ਨੀਵਾਰ ਨੂੰ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਸਲਕੁਸ਼ੀ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਗਾਜ਼ਾ ਵਿੱਚ ਡੇਰਾ ਲਾਇਆ। ਇਸ ਦੇ ਨਾਲ ਹੀ ਯੂਨੀਵਰਸਿਟੀ ਆਫ਼ ਸਿਡਨੀ ’ਚ ਟੈਂਟ ਦੇਖਣ ਨੂੰ ਮਿਲੇ।

 

Have something to say? Post your comment