Tuesday, May 07, 2024
BREAKING NEWS
ਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀਟੀਵੀ ਅਦਾਕਾਰਾ ਅਨੁਪਮਾ ਬੀ ਜੇ ਪੀ ’ਚ ਹੋਈ ਸ਼ਾਮਲਦਿੱਲੀ ਦੇ 100 ਸਕੂਲਾਂ ਨੂੰ ਦਿੱਤੀ ਬੰਬ ਦੀ ਧਮਕੀ

International

ਕੀ ਕਰੋਨਾ ਦਾ ਸਬੰਧ 5ਜ਼ੀ ਨੈਟਵਰਕ ਨਾਲ ਹੈ ? ਕੀ ਕਹਿੰਦਾ ਨਿਊਜ਼ੀਲੈਂਡ ਸਿਹਤ ਵਿਭਾਗ ?

May 04, 2021 04:57 PM
SehajTimes

ਮਾਮਲਾ ਸਿਹਤ ਦਾ-ਚਰਚਾ 5ਜ਼ੀ ਨੈਟਵਰਕ ਦੀ
ਆਕਲੈਂਡ : ਅੱਜਕਲ੍ਹ ਸੋਸ਼ਲ ਮੀਡੀਆ ਉਤੇ ਆਮ ਚਰਚਾ ਹੈ ਕਿ 5ਜੀ ਨੈਟਵਰਕ 6ifth-generation wireless (57) ਕਰੋਨਾ ਬਿਮਾਰੀ ਨੂੰ ਫੈਲਾਉਣ ਅਤੇ ਪੰਛੀਆਂ ਦੀ ਪ੍ਰਜਾਤੀ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹੈ। ਭਾਰਤ ਦੇ ਵਿਚ ਇਸਦੀ ਕਾਫੀ ਚਰਚਾ ਹੈ। ਲੋਕ ਪੋਸਟਾਂ ਅਤੇ ਵੀਡੀਓਜ਼ ਪਾਉਣ ਲੱਗੇ ਹਨ। ਇਸ ਸਬੰਧੀ ਨਿਊਜ਼ੀਲੈਂਡ ਸਿਹਤ ਵਿਭਾਗ ਅੰਤਰਰਾਸ਼ਟਰੀ ਪੱਧਰ ਦੇ ਮਾਪਦੰਢਾਂ ਨੂੰ ਕਿਵੇਂ ਆਪਣੇ ਦੇਸ਼ ਅੰਦਰ ਲਾਗੂ ਕਰਦਾ ਹੈ ਅਤੇ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਕਿਵੇਂ ਦਿੰਦਾ ਹੈ, ਆਓ ਜਾਣੀਏ:-
ਪ੍ਰਸ਼ਨ: ਹੁਣ ਤੱਕ 5ਜੀ ਦੇ ਸਿਹਤ ਉਤੇ ਪੈਂਦੇ ਪ੍ਰਭਾਵਾਂ ਬਾਰੇ ਕੀ ਖੋਜ ਹੋਈ ਹੈ।?
ਉਤਰ: 5ਜੀ ਸਿਰਫ ਇਕ ਹੋਰ ਰੇਡੀਓ ਟੈਕਨਾਲੋਜੀ ਐਪਲੀਕੇਸ਼ਨ ਹੈ। 5ਜੀ ਦੇ ਵਿਚ ਕੁਝ ਅਨੋਖਾ ਨਹੀਂ ਹੈ ਜੋ ਤੁਹਾਡੇ ਸਰੀਰ ਉਤੇ ਕੋਈ ਵੱਖਰਾ ਪ੍ਰਭਾਵ ਛੱਡਦਾ ਹੋਵੇ। ਇਹ ਉਸੀ ਤਰ੍ਹਾਂ ਹੈ ਜਿਵੇਂ ਪਹਿਲਾਂ ਰੇਡੀਓ ਤਰੰਗਾ ਹਨ।
ਪ੍ਰਸ਼ਨ: ਕੀ 5ਜੀ ਰੇਡੀਓ ਤਰੰਗਾ ਨੂੰ ਦੂਜੀ ਮੋਬਾਇਲ ਫੋਨ ਤਕਨਾਲੋਜੀ ਤੋਂ ਜਿਆਦਾ ਗਿਣਤੀ ਦੇ ਵਿਚ ਫੈਲਾਉਂਦਾ ਹੈ?
ਉਤਰ: ਇਸਦੀ ਗਿਣਤੀ-ਮਿਣਤੀ ਦਰਸਾਉਂਦੀ ਹੈ ਕਿ ਮੌਜੂਦਾ ਸੈਲੂਲਰ ਤਕਨਾਲੋਜੀ ਨਾਲੋਂ 5ਜੀ ਵਾਲਾ ਸੈਲੂਲਰ ਖੇਤਰ ਬਰਾਬਰ ਮਾਤਰਾ ਵਿਚ ਹੀ ਤਰੰਗਾ ਫੈਲਾਉਂਦਾ ਹੈ ਜਾਂ ਫਿਰ ਘੱਟ ਰੇਡੀਓ ਤਰੰਗਾ ਫੈਲਾਉਂਦਾ ਹੈ।
ਪ੍ਰਸ਼ਨ: ਕੀ 5ਜੀ ਕੁਝ ਦੇਸ਼ਾਂ ਵਿਚ ਬੰਦ ਹੋਇਆ ਹੈ?
ਉਤਰ: ਨਿਊਜ਼ੀਲੈਂਡ ਦਾ ਸਿਹਤ ਵਿਭਾਗ ਅਜਿਹੀ ਕੋਈ ਜਾਣਕਾਰੀ ਨਹੀਂ ਰੱਖਦਾ।
ਪ੍ਰਸ਼ਨ: ਕੀ ਇਹ ਸੱਚ ਹੈ ਕਿ ਨੀਦਰਲੈਂਡ ਦੇ ਵਿਚ 5ਜੀ ਨੈਟਵਰਕ ਕਰਕੇ ਸੈਂਕੜੇ ਪੰਛੀ ਮਰ ਗਏ ਸਨ।?
ਉਤਰ: ਨਹੀਂ। ਸੰਨ 2018 ਦੇ ਵਿਚ 350 ਦੇ ਕਰੀਬ ਪੰਛੀ ਉਥੇ ਇਕ ਪਾਰਕ ਦੇ ਵਿਚ ਮਰੇ ਪਾਏ ਗਏ ਸਨ, ਇਨ੍ਹਾਂ ਦਾ ਸਬੰਧ 5ਜੀ ਦੇ ਨਾਲ ਨਹੀਂ ਸੀ। ਪੰਛੀਆਂ ਵਾਲੀ ਘਟਨਾ ਤੋਂ 4 ਮਹੀਨੇ ਪਹਿਲਾਂ 5ਜੀ ਦਾ ਟੈਸਟ ਕੀਤਾ ਗਿਆ ਸੀ ਅਤੇ ਉਹ ਸਿਰਫ ਇਕ ਦਿਨ ਵਾਸਤੇ ਸੀ।
ਪ੍ਰਸ਼ਨ: ਕੀ ਕਰੋਨਾ (ਕੋਵਿਡ-19) ਦੀ ਮਹਾਂਮਾਰੀ 5ਜੀ ਨੈਟਵਰਕ ਦੇ ਨਾਲ ਆਈ ਹੈ?
ਉਤਰ: ਨਹੀਂ। ਕੋਵਿਡ-19 ਇਕ ਵਾਇਰਸ ਹੈ ਜੋ ਇਕ ਦੂਜੇ ਦੇ ਸਰੀਰ ਵਿਚ ਦਾਖਲ ਹੋਣ ਨਾਲ ਅਗੇ ਤੋਂ ਅਗੇ ਵਧ ਰਿਹਾ ਹੈ। ਕਰੋਨਾ ਉਥੇ ਵੀ ਹੋ ਰਿਹਾ ਹੈ ਜਿਸ ਦੇਸ਼ ਦੇ ਵਿਚ ਅਜੇ 5ਜੀ ਪਹੁੰਚਿਆ ਹੀ ਨਹੀਂ ਹੈ। ਇਹ ਛੂਤ ਦੀ ਬਿਮਾਰੀ ਹੈ ਅਤੇ ਤੁਹਾਡੇ ਸਰੀਰ ਅੰਦਰ ਰੋਗਾਣੂਆਂ ਦੀ ਲੜਨ ਦੀ ਸ਼ਕਤੀ ਨੂੰ ਘੱਟ ਕਰਦੀ ਹੈ ਅਤੇ ਵਿਅਕਤੀ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।
ਪ੍ਰਸ਼ਨ: ਕੀ 5ਜੀ ਨੈਟਵਰਕ ਵਾਸਤੇ ਜਿਆਦਾ ਸ਼ਕਤੀਸ਼ਾਲੀ ਰੇਡੀਓ ਤਰੰਗਾ ਛੱਡੀਆਂ ਜਾਂਦੀਆਂ ਹਨ? ਜਿਸ ਕਰਕੇ ਇਹ ਜਿਆਦਾ ਖਤਰਨਾਕ ਹਨ?
ਉਤਰ: ਇਸ ਵੇਲੇ 5 ਜੀ ਉਹੀ 4ਜੀ ਵਾਲੀ ਸਮਰੱਥਾ ਵਾਲੀਆਂ ਰੇਡੀਓ ਤਰੰਗਾ ਛੱਡ ਰਿਹਾ ਹੈ। ਕੁਝ ਸਾਲਾਂ ਬਾਅਦ ਸ਼ਕਤੀਸ਼ਾਲੀ ਤਰੰਗਾ ਦੇ ਲਈ ਨਵੀਂ ਤਕਨੀਕ ‘ਮਿਲੀਮੀਟਰ ਵੇਵਜ਼’ ਜਾਰੀ ਕੀਤੀ ਜਾਵੇਗੀ। ਜੋ ਕਿ ਪੁਆਇੰਟ ਟੂ ਪੁਆਇੰਟ ਰੇਡੀਓ ਕਮਿਊਨੀਕੇਸ਼ਨ ਹੋਵੇਗੀ। ‘ਮਿਲੀਮੀਟਰ ਵੇਵਜ਼’ ਤਰੰਗਾ ਬਹੁਤ ਘੱਟ ਤੁਹਾਡੀ ਚਮੜੀ ਦੇ ਅੰਦਰ ਤੱਕ ਅਸਰ ਕਰੇਗੀ। ਨਿਊਜ਼ੀਲੈਂਡ ਉਚ ਮਾਪਦੰਢਾਂ ਨੂੰ ਅਪਣਾਏਗਾ ਤਾਂ ਕਿ ਕਿਸੀ ਤਰ੍ਹਾਂ ਦਾ ਨੁਕਸਾਨਦਾਇਕ ਅਸਰ ਨਾ ਹੋ ਸਕੇ। ਇਹ ਤਕਨੀਕ ਜਿਆਦਾ ਗਿਣਤੀ ਵਾਲੇ ਵੱਡੇ ਸਮਾਗਮਾਂ ਜਿਵੇਂ ਖੇਡ ਸਟੇਡੀਅਮ ਅਤੇ ਸ਼ਹਿਰਾਂ ਦੇ ਵਿਚ ਬਹੁਤ ਸਹਾਈ ਹੋਵੇਗੀ।
ਪ੍ਰਸ਼ਨ: ਰੇਡੀਓ ਤਰੰਗਾ ਦੀ ਸਮਰੱਥਾ ਕੀ ਹੋਣੀ ਚਾਹੀਦੀ ਹੈ?
ਉਤਰ: ਸਿਹਤ ਮੰਤਰਾਲਾ ਇਸ ਵੇਲੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੱਲ ਰਿਹਾ ਹੈ। ਰੇਡੀਓ ਤਰੰਗਾ ਲਈ ਵੱਧ ਤੋਂ ਵੱਧ ਸਮਰੱਥਾ ਇਸ ਵੇਲੇ 3 ਕਿਲੋ ਹਰਟਜ਼ ਤੋਂ 300 ਗੀਗਾ ਹਰਟਜ਼ ਤੱਕ ਹੈ। 1998 ਦੀ ਇਸ ਇਸ ਨਿਰਧਾਰਤ ਸਮੱਰਥਾ ਨੂੰ 2020 ਦੇ ਵਿਚ ਦੁਬਾਰਾ ਵਿਚਾਰਿਆ ਜਾ ਚੁੱਕਾ ਹੈ।

 

Have something to say? Post your comment