Tuesday, April 30, 2024
BREAKING NEWS
ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

National

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

April 10, 2024 03:02 PM
SehajTimes

ਉਜੈਨ : 25 ਮਾਰਚ ਨੂੰ ਮਹਾਕਾਲ ਮੰਦਰ ’ਚ ਭਸਮ ਆਰਤੀ ਦੌਰਾਨ ਭਿਆਨਕ ਅੱਗ ਲਗ ਗਈ ਸੀ ਅਤੇ ਇਸ ਘਟਨਾ ਦੌਰਾਨ 14 ਲੋਕ ਸੜ੍ਹ ਗਏ ਸਨ। 13 ਜ਼ਖਮੀਆਂ ਨੂੰ ਇੰਦੌਰ ਰੈਫਰ ਕਰ ਦਿੱਤਾ ਸੀ ਅਤੇ 1 ਦਾ ਇਲਾਜ ਉਜੈਨ ’ਚ ਹੀ ਚਲ ਰਿਹਾ ਸੀ। ਇਸ ਭਿਆਨਕ ਅੱਗ ਕਾਰਨ ਮੰਦਰ ਦਾ ਇੱਕ ਸੇਵਾਦਾਰ ਸੱਤਿਆਨਾਰਾਇਣ ਸੋਨੀ ਵੀ ਭਿਆਨਕ ਜ਼ਖਮੀ ਹੋ ਗਿਆ ਸੀ ਜਿਸ ਦੀ ਕਿ ਇਲਾਜ ਦੌਰਾਨ ਮੌਤ ਹੋ ਗਈ ਹੈ। ਸੇਵਾਦਾਰ ਸਤਿਆਨਾਰਾਇਣ ਸੋਨੀ ਦਾ ਇਲਾਜ ਇੰਦੌਰ ਦੇ ਅਰਬਿੰਦੋ ਹਸਪਤਾਲ ’ਚ ਕਰਵਾਇਆ ਜਾ ਰਿਹਾ ਸੀ। ਸੇਵਕ ਸਤਿਆਨਾਰਾਇਣ ਸੋਨੀ 40 ਫੀਸਦੀ ਸੜ੍ਹ ਗਿਆ ਸੀ । ਇਸ ਤੋਂ ਇਲਾਵਾ 8 ਲੋਕਾਂ ਨੂੰ ਅਰਬਿੰਦੋ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ । ਸਤਿਆਨਾਰਾਇਣ ਨੂੰ 8 ਅਪ੍ਰੈਲ ਨੂੰ ਮੁੰਬਈ ਦੇ ਨੈਸ਼ਨਲ ਬਰਨ ਯੂਨੀਟ ’ਚ ਭਰਤੀ ਕਰਵਾਇਆ ਗਿਆ ਸੀ । ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਮਨੋਜ ਸ਼ਰਮਾ ਅਤੇ ਸੰਜੇ ਪੁਜਾਰੀ ਯੂਨੀਟ ’ਚ ਦਾਖ਼ਲ ਹੋਏ ਸਨ ਅਤੇ ਇੱਕ ਹੋਰ ਜ਼ਖ਼ਮੀ ਨੂੰ ਵਾਰਡ ’ਚ ਭੇਜਿਆ ਗਿਆ। ਦੱਸ ਦੇਈਏ ਕਿ ਮੰਦਿਰ ’ਚ ਅੱਗ ਲੱਗਣ ਦਾ ਕਾਰਨ ਕੈਮੀਕਲ ਗੁਲਾਲ ਸੁੱਟਣਾ ਸੀ। ਮੰਦਰ ’ਚ ਅੱਗ ਲਗ ਜਾਣ ਕਾਰਨ 4 ਪੁਜਾਰੀ , 8 ਸੇਵਾਦਾਰ ਅਤੇ 2 ਕਰਮਚਾਰੀ ਜ਼ਖ਼ਮੀ ਹੋਏ ਸਨ। ਇਸ ਦੌਰਾਨ ਮੈਜਿਸਟੇ੍ਰਟੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। Çਂੲਸਦੀ ਜ਼ਿੰਮੇਦਾਰੀ ਵਧੀਕ ਕੁਲੈਕਟਰ ਮ੍ਰਿਣਾਲ ਮੀਨਾ ਅਤੇ ਏਡੀਐਮ ਅਨੁਕੁਲ ਜੈਨ ਨੂੰ ਸੌਂਪ ਦਿੱਤੀ ਗਈ ਸੀ। ਇਸ ਦੀ ਰਿਪੋਰਟ ਜਲਦ ਤੋਂ ਜਲਦ ਮੰਗੀ ਗਈ ਸੀ। ਹਾਦਸਾ ਵਾਪਰਣ ਤੋਂ ਪਹਿਲਾਂ ਮੰਦਿਰ ’ਚ ਹਜ਼ਾਰਾਂ ਸ਼ਰਧਾਲੂ ਮਹਾਕਾਲ ਨਾਲ ਹੋਲੀ ਮਨਾ ਰਹੇ ਸੀ । ਇਸ ਹਾਦਸੇ ਮੌਕੇ ਮੰਦਿਰ ’ਚ ਮੁੱਖ ਮੰਤਰੀ ਦੇ ਬੇਟੇ ਵੈਭਵ ਅਤੇ ਬੇਟੀ ਆਕਾਂਕਸ਼ਾਂ ਵੀ ਨੰਦੀ ਹਾਲ ’ਚ ਮੌਜੂਦ ਸਨ ।

Have something to say? Post your comment

 

More in National

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਡੀਐਮਕੇ ਇੱਕ ਪਰਿਵਾਰਿਕ ਪਾਰਟੀ : ਮੋਦੀ

ਛੱਤੀਸਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ

ਮੁਕਾਬਲੇ ‘ਚ ਮਾਰਿਆ ਗਿਆ ਸ਼ੂਟਰ ਅਮਰਜੀਤ

ਡੇਰਾਬੱਸੀ ਵਿੱਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ ’ਤੇ ਪਇਆ ਕਾਬੂ

ਸੋਨੇ ਨੇ ਤੋੜੇ ਸਾਰੇ ਰਿਕਾਰਡ, ਚਾਂਦੀ ਵੀ ਹੋਈ ਮਹਿੰਗੀ