Thursday, May 02, 2024

International

ਕੈਨੇਡਾ ‘ਚ PR ਹੋਣ ਲਈ ਫੀਸ ਦਾ ਹੋਇਆ ਵਾਧਾ

April 05, 2024 06:34 PM
SehajTimes

ਕੈਨੇਡਾ : ਕੈਨੇਡਾ ‘ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਅਗਲੇ ਮਹੀਨੇ ਤੋਂ ਕੁਝ ਬਿਨੈਕਾਰਾਂ ਲਈ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਨਵੀਂਆਂ ਦਰਾਂ 30 ਅਪ੍ਰੈਲ ਨੂੰ ਲਾਗੂ ਹੋਣਗੀਆਂ। ਇਹ ਦੇਸ਼ ਦੇ ਇਮੀਗ੍ਰੈਂਟ ਅਤੇ ਰਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ (IRPR) ‘ਤੇ ਆਧਾਰਿਤ ਹਨ ਇਹ ਫੀਸ ਅਪ੍ਰੈਲ 2024 ਤੋਂ ਮਾਰਚ 2026 ਦਰਮਿਆਨ ਲਾਗੂ ਹੋਵੇਗੀ। ਰਿਪੋਰਟ ਦੇ ਅਨੁਸਾਰ, ਕੈਨੇਡੀਅਨ ਸਰਕਾਰ ਨੇ 30 ਮਾਰਚ ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਇਸ ਮਹੀਨੇ ਦੇ ਅੰਤ ਤੱਕ ਲਾਗੂ ਹੋਣ ਵਾਲੀ ਸਥਾਈ ਨਿਵਾਸ ਫੀਸ ਵਿੱਚ ਲਗਭਗ 12 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ। ਸਥਾਈ ਨਿਵਾਸ ਅਰਜ਼ੀ ਦੀ ਫੀਸ 515 ਕੈਨੇਡੀਅਨ ਡਾਲਰ ਤੋਂ ਵਧ ਕੇ 575 ਕੈਨੇਡੀਅਨ ਡਾਲਰ ਹੋ ਜਾਵੇਗੀ, ਜਦੋਂ ਕਿ ਸੰਘੀ ਹੁਨਰਮੰਦ ਕਾਮਿਆਂ ਅਤੇ ਕਿਊਬਿਕ ਹੁਨਰਮੰਦ ਕਾਮਿਆਂ ਲਈ ਅਰਜ਼ੀ ਦੀ ਲਾਗਤ 950 ਕੈਨੇਡੀਅਨ ਡਾਲਰ ਤੱਕ ਵਧ ਜਾਵੇਗੀ।

Have something to say? Post your comment