Thursday, May 02, 2024

International

ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 3 ਲੱਖ ਡਾਲਰ ਦਾ ਵਜ਼ੀਫਾ

April 02, 2024 12:32 PM
SehajTimes

ਓਟਾਵਾ : ਦੁਨੀਆਂ ’ਚ ਵੱਸਦੇ ਪੰਜਾਬੀ ਅਪਣੇ ਹੁਨਰ ਅਤੇ ਪ੍ਰਾਪਤੀਆਂ ਨਾਲ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ । ਇਸ ਮਾਮਲੇ ਵਿਚ ਵਿਦਿਆਰਥੀ ਵੀ ਪਿੱਛੇ ਨਹੀਂ ਹਨ। ਕੈਨੇਡਾ ਵਿਚ 3 ਪੰਜਾਬੀ ਵਿਦਿਆਰਥੀਆ ਨੂੰ 3 ਲੱਖ ਡਾਲਰ ਯਾਨੀ ਕਰੀਬ ਇਕ ਕਰੋੜ 83 ਲੱਖ ਰੁਪਏ ਦਾ ਵਜ਼ੀਫਾ ਮਿਲੀਆ ਹੈ। ਕੈਨੇਡਾ ਦੇ ਵਿਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਲਾਮਵਰ ਸੰਸਥਾ ਲੋਰਨ ਸਕਾਲਰਜ਼ ਫ਼ਾਊਡੇਂਸ਼ਨ ਨੇ 12 ਵੀਂ ਦੇ ਵਿਦਿਆਰਥੀ ਬਲਜੋਤ ਸਿੰਘ ਰਾਏ, ਸ਼ਰਈਆ ਜੈਨ ਅਤੇ ਐਸ਼ਲੇ ਸੱਭਰਵਾਲ ਦੀ ਚੋਣ ਕੀਤੀ ਹੈ। ਬਲਜੋਤ ਸਿੰਘ ਰਾਏ ਸੇਂਟ ਪਾਲ ਹਾਈ ਸਕੂਲ ਦਾ ਵਿਦਿਆਰਥੀ ਹੈ ਅਤੇ ਉਹ ਵੰਨ ਇਨ ਆਲ ਪ੍ਰਾਜੈਕਟ ਦਾ ਸੰਸਥਾਪਕ ਵੀ ਹੈ। ਬਲਜੋਤ ਸਿੰਘ ਪਿਛਲੇ ਸਾਲਾਂ ਤੋਂ ਮਨੁੱਖੀ ਅਧਿਕਾਰ ਕਲੱਬ ਨਾਲ ਵੀ ਜੁੜੀਆ ਹੋਈਆ ਹੈ। ਹੁਣ ਉਹ ਵੇਨਕੂਵਰ ਦੀ ਯੂਨੀਵਰਸੀਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਖੇ ਇੰਟਰਫੇਥ ਸਟੱਡੀਜ਼ ਨਾਲ ਸਮੁੰਦਰੀ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ। 17 ਸਾਲਾ ਸ਼ਰਈਆ ਜੈਨ ਮੈਪਲ ਰਿੱਜ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਉਹ ਆਪਣੇ ਸਕੂਲ ਦੀ ਡਿਬੇਟ ਦੀ ਸੰਸਥਾਪਕ ਹੈ ਅਤੇ ਹੁਣ ਉੱਚ ਸਿਖਿਆ ਲਈ ਗਣਿਤ ਦੀ ਪੜ੍ਹਾਈ ਕਰੇਗੀ। ਇਸੇ ਤਰ੍ਹਾਂ ਐਸ਼ਲੇ ਸੱਭਰਵਾਲ ਕਲੇਟਨ ਹਾਈਟਸ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਕੈਨੇਡਾ ਦੇ 500 ਸਕੂਲਾਂ ਦੇ 5200 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆ ਸਨ, ਇਨ੍ਹਾਂ ਵਿਚੋਂ 90 ਵਿਦਿਆਰਥੀ ਹੀ ਫ਼ਾਈਨਲ ਵਿਚ ਪਹੁੰਚੇ।

Have something to say? Post your comment