Wednesday, September 17, 2025

Malwa

ਸਿੱਖ ਸੰਗਤ ਵੱਲੋਂ ਮੁਸਲਿਮ ਭਾਈਚਾਰੇ ਲਈ ਰੱਖੀ ਗਈ ਰੋਜ਼ਾ ਇਫ਼ਤਾਰੀ

April 01, 2024 04:29 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮਾਲੇਰਕੋਟਲਾ ਦੀ ਸਮੁੱਚੀ ਸਿੱਖ ਸੰਗਤ ਵੱਲੋਂ ਪਵਿੱਤਰ ਰਮਜ਼ਾਨ ਮਹੀਨੇ ਦੇ ਮੱਦੇਨਜਰ ਰੋਜ਼ਾ ਰੱਖਣ ਵਾਲੇ ਮੁਸਲਿਮ ਭਾਈਚਾਰੇ ਦੇ ਭੈਣ-ਭਰਾਵਾਂ ਲਈ ਰੋਜ਼ਾ ਇਫ਼ਤਾਰੀ ਬੀਤੀ ਰਾਤ ਅਨਾਜ ਮੰਡੀ ਮਾਲੇਰਕੋਟਲਾ ਵਿਖੇ ਰੱਖੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ.ਸਿਮਰਨਜੀਤ ਸਿੰਘ ਮਾਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸਮੂਹ ਮੁਸਲਿਮ ਭਾਈਚਾਰੇ ਨੂੰ  ਪਵਿੱਤਰ ਰਮਜਾਨ ਮਹੀਨੇ ਦੀ ਮੁਬਾਰਕਵਾਦ ਦਿੰਦੇ ਹੋਏ ਹਲਕੇ ਦੇ ਲੋਕਾਂ ਦੀ ਖੁਸ਼ਹਾਲੀ ਲਈ ਦੁਆ ਕੀਤੀ | ਇਸ ਮੌਕੇ ਐਮ.ਪੀ. ਸ. ਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੀ ਸਿੱਖ ਸੰਗਤ ਵੱਲੋਂ ਸਾਡੇ ਮੁਸਲਿਮ ਭਰਾਵਾਂ ਲਈ ਰੱਖੀ ਰੋਜ਼ਾ ਇਫ਼ਤਾਰੀ ਵਿੱਚ ਸ਼ਮੂਲੀਅਤ ਕਰਕੇ ਬਹੁਤ ਖੁਸ਼ੀ ਹੋਈ ਹੈ | ਇਹੋ ਜਿਹੇ ਪ੍ਰੋਗਰਾਮ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਅਤੇ ਸਾਡੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਇਹੋ ਜਿਹੇ ਪ੍ਰੋਗਰਾਮ ਕਰਵਾਉਣਾ ਬੇਹੱਦ ਜਰੂਰੀ ਹੈ | ਸ. ਮਾਨ ਨੇ ਕਿਹਾ ਕਿ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਹ ਪਵਿੱਤਰ ਮਹੀਨੇ ਤੁਹਾਡੀਆਂ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ | ਰੱਬ ਅੱਗੇ ਕੀਤੀਆਂ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਮੰਜੂਰ ਹੋਣ | ਮੁਸਲਿਮ ਭਾਈਚਾਰੇ ਵੱਲੋਂ ਹਾਜੀ ਅਨਵਾਰ ਅਹਿਮਦ ਬਿੱਟੂ ਚੌਹਾਨ ਨੇ ਮੁੱਖ ਮਹਿਮਾਨ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਸੰਗਰੂਰ ਅਤੇ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸ. ਮਾਨ ਦੇ ਦੋਹਤੇ ਅਤੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ, ਹਾਜੀ ਅਬਦੁਲ ਗਫੂਰ, ਪ੍ਰੋ. ਕਲੀਮ ਅਹਿਮਦ, ਕਾਰੀ ਖਾਦਿਮ ਕਾਸਮੀ, ਮੁਹੰਮਦ ਸ਼ਮਸ਼ਾਦ ਪ੍ਰਧਾਨ ਕਬਰਸਥਾਨ ਕਮੇਟੀ, ਡਾ. ਮੁਹੰਮਦ ਇਰਸ਼ਾਦ ਪ੍ਰਧਾਨ ਜਮਾਤ ਏ ਇਸਲਾਮੀ ਹਿੰਦ, ਨੂਰ ਮੁਹੰਮਦ ਨੂਰ ਬੁੱਧੀਜੀਵੀ, ਇਸ਼ਤਿਆਕ ਰਸ਼ੀਦ ਹਿਊਮਨ ਵੈਲਫੇਅਰ ਫਾਉਂਡੇਸ਼ਨ, ਮਹਿਮੂਦ ਅਹਿਮਦ ਥਿੰਦ ਪ੍ਰਧਾਨ ਇੰਡੀਅਨ ਮੁਸਲਿਮ ਲੀਗ, ਅਜਹਰ ਖਾਨ ਢੱਡੇਵਾੜਾ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਦੀਪ ਸਿੰਘ ਨਾਰੀਕੇ, ਬਲਜਿੰਦਰਪਾਲ ਸਿੰਘ ਸੰਗਾਲੀ, ਸਰਪੰਚ ਦਵਿੰਦਰ ਸਿੰਘ, ਹਾਜੀ ਅਨਵਾਰ ਅਹਿਮਦ ਬਿੱਟੂ ਚੌਹਾਨ, ਲਾਲੂ ਬਾਬਾ,  ਕਮਲਜੀਤ ਸਿੰਘ, ਬਿੱਕਰ ਸਿੰਘ ਧਨੋ, ਧਰਮਿੰਦਰ ਸਿੰਘ ਸਰਪੰਚ ਚੱਕ, ਅਵਤਾਰ ਸਿੰਘ ਚੱਕ ਪ੍ਰਧਾਨ ਅਰਬ ਕੰਟਰੀ, ਤਰਕਸ਼ ਸਿੰਘ ਥਿੰਦ, ਪ੍ਰੀਤਪਾਲ ਸਿੰਘ ਬਾਪਲਾ, ਗੁਰਮੁੱਖ ਸਿੰਘ ਫਰਵਾਲੀ, ਬਲਵੀਰ ਸਿੰਘ ਮਹੋਲੀ, ਪਰਮਿੰਦਰ ਸਿੰਘ ਫੌਜੇਵਾਲ, ਨੂਰਦੀਨ ਜੰਗੀ, ਮੁਹੰਮਦ ਫਾਰੂਕ, ਅਬਦੁਲ ਸਲਾਮ, ਮੁਹੰਮਦ ਯਾਮੀਨ ਸਰਪੰਚ, ਲੱਖਾ ਸਿੰਘ, ਮਨਿੰਦਰ ਸਿੰਘ, ਨੂਰਦੀਨ ਜੰਗੀ, ਮੁਹੰਮਦ ਅਰਸ਼ਦ, ਬਲਵਿੰਦਰ ਸਿੰਘ, ਮੁਹੰਮਦ ਰਜਾਕ, ਮੁਹੰਮਦ ਨੋਨੀ, ਮੁਹੰਮਦ ਰਾਣਾ, ਡਾ. ਭੁਪਿੰਦਰ ਸਿੰਘ, ਬੀਬੀ ਮਨਪ੍ਰੀਤ ਕੌਰ ਮੰਨਤ, ਮੈਡਮ ਨਸੀਮ ਪ੍ਰਧਾਨ ਮਾਡਲ ਗ੍ਰਾਮ ਕਾਲੋਨੀ, ਮੈਡਮ ਸੁਰਈਆ ਮੀਤ ਪ੍ਰਧਾਨ ਮਾਡਲ ਗ੍ਰਾਮ ਕਾਲੋਨੀ, ਜਾਹਿਦਾ ਬਾਨੋ ਪ੍ਰਧਾਨ ਮੁਹੱਲਾ ਨਿਆਈ, ਸ਼ਹਿਨਾਜ ਬਾਨੋ ਯੂਥ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਤੇ ਸਿੱਖ ਭਾਈਚਾਰੇ ਦੇ ਲੋਕ ਹਾਜਰ ਸਨ |

 

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ