Sunday, November 02, 2025

International

ਮੈਕਸੀਕੋ ਦੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਵੀਡੀਉ ਹਟਾਉਣ ਲਈ ਯੂਟਿਊਬ ਦੀ ਨਿੰਦਾ ਕੀਤੀ

February 28, 2024 03:19 PM
SehajTimes

ਮੈਕਸਿਕੋ ਸਿਟੀ : ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ਼ ਮੈਨੂਅਲ ਲੋਪੇਜ਼ ਓਬਰਾਡੋਰ ਨੇ ਸੋਮਵਾਰ ਨੂੰ ਅਪਣੀ ਨਿਯਮਤ ਪ੍ਰੈਸ ਕਾਨਫਰੰਸ ਦੇ ਇੱਕ ਹਿੱਸੇ ਨੂੰ ਹਟਾਉਣ ਲਈ ਸ਼ੋਸ਼ਲ ਮੀਡੀਆ ਮੰਚ ਯੂ ਟਿਊਬ ਦੀ ਇੱਕ ਵਾਰ ਫਿਰ ਅਲੋਚਨਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਪੱਤਰਕਾਰ ਦੇ ਫੋਨ ਨੰਬਰ ਦਾ ਪ੍ਰਗਟਾਵਾ ਕੀਤਾ ਸੀ। ਓਬਰਾਡੋਰ ਨੇ ਕਿਹਾ ਕਿ ਮੈਕਸੀਕੋ ਵਿਚ ਸ਼ੋਸ਼ਲ ਮੀਡੀਆ ਮੰਚ ’ਤੇ ਕੰਜ਼ਰਵੇਟਿਵਾਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਇਸ ’ਤੇ ਸੈਂਸਰਸ਼ਿਪ ਦਾ ਦੋਸ਼ ਲਾਇਆ ਤੇ ਦਾਅਵਾ ਕੀਤਾ ਕਿ ਯੂ ਟਿਊਬ ਪੂਰੀ ਤਰ੍ਹਾਂ ਗਿਰਾਵਟ ਵੱਲ ਵੱਧ ਰਿਹਾ ਹੈ। ਮੈਕਸੀਕੋ ਦੇ ਰਾਸ਼ਟਰਪਤੀ ਦੇ ਸ਼ੋਸ਼ਲ ਮੀਡੀਆ ਨਾਲ ਰਿਸ਼ਤੇ ’ਚ ਇੱਕ ਨਵਾਂ ਅਧਿਆਇ ਜੋੜ ਦਿੱਤਾ ਹੈ। ਓਬਰਾਡੋਰ ਦੇ ਯੂ ਟਿਊਬ ਚੈਨਲ ਦੇ 42 ਲੱਖ ਸਬਸਕ੍ਰਾਈਬਰ ਹਨ ਅਤੇ ਰਾਸ਼ਟਰਪਤੀ ਅਪਣੀਆਂ ਪੈ੍ਰਸ ਕਾਨਫ਼ਰੰਸਾਂ ’ਚ ਸ਼ੋਸ਼ਲ ਮੀਡੀਆ ਬਲੌਗਾਂ ਅਤੇ ਨਿਊਜ਼ ਸਾਈਟਾਂ ਨੂੰ ਤਰਜੀਹ ਦਿੰਦੇ ਹਨ ਅਤੇ ਅਕਸਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਰਾਸ਼ਟਰਪਤੀ ਦਾ ਫੈਸਲਾ ਆਲੋਚਨਾਤਮਕ ਰੀਪੋਰਟਿੰਗ ਨੂੰ ਸਜ਼ਾ ਦੇਣ ਅਤੇ ਰੀਪੋਟਰ ਨੂੰ ਸੰਭਾਵਤ ਤੌਰ ’ਤੇ ਖਤਰੇ ਵਿੱਚ ਪਾਉਣ ਦੀ ਕੋਸ਼ੀਸ਼ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਓਬਰਾਡੋਰ ਨੇ ਨਿਊਯਾਰਕ ਟਾਈਮਜ਼ ਦੀ ਇੱਕ ਰੀਪੋਰਟ ’ਤੇ ਇਤਰਾਜ਼ ਜਤਾਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ, ਕਿ ਉਸ ਦੇ ਨਜ਼ਦੀਕ ਲੋਕਾਂ ਨੇ 2018 ਦੀਆਂ ਚੋਣਾਂ ਤੋਂ ਥੋੜ੍ਹੀ ਦੇਰ ਪਹਿਲਾਂ ਅਤੇ ਫਿਰ ਰਾਸ਼ਟਰਪਤੀ ਬਣਨ ਤੋਂ ਬਾਅਦ ਨਸ਼ਾ ਤਸਕਰਾਂ ਤੋਂ ਪੈੋੇਸੇ ਲਏ ਸਨ। ਆਮ ਤੌਰ ’ਤੇ ਪੱਤਰਕਾਰ ਨੇ ਓਬਰਾਡੋਰ ਦੇ ਬੁਲਾਰੇ ਨੂੰ ਇਕ ਚਿੱਠੀ ਭੇਜੀ ਅਤੇ ਇਸ ’ਤੇ ਰਾਸ਼ਟਰਪਤੀ ਦੀ ਟਿਪਣੀ ਮੰਗੀ ਅਤੇ ਅਪਣਾ ਟੈਲੀਫੋਨ ਨੰਬਰ ਵੀ ਲਿਖਿਆ। ਉਸ ਦਿਨ ਅਪਣੀ ਰੋਜ਼ਾਨਾ ਪ੍ਰੈਸ ਬੀ੍ਰਫਿੰਗ ਦੌਰਾਨ ਰਾਸ਼ਟਰਪਤੀ ਨੇ ਚਿੱਠੀ ਨੂੰ ਇੱਕ ਵੱਡੀ ਸਕੀਮ ’ਤੇ ਪ੍ਰਦਰਸ਼ਿਤ ਕੀਤਾ ਅਤੇ ਇਸ ਨੂੰ ਉੱਚੀ ਆਵਾਜ਼ ’ਚ ਪੜ੍ਹਿਆ, ਜਿਸ ਵਿੱਚ ਪਤੱਰਕਾਰ ਦਾ ਨੰਬਰ ਵੀ ਸ਼ਾਮਿਲ ਸੀ। ਓਬਰਾਡੋਰ ਨੇ ਕਿਹਾ ਮੈਕਸੀਕੋ ਦੇ ਰਾਸ਼ਟਰਪਤੀ ਦਾ ਸਿਆਸੀ ਅਤੇ ਨੈਤਿਕ ਅਧਿਕਾਰ ਇਸ ਕਾਨੂੰਨ ਤੋਂ ਉੱਪਰ ਹੈ। ਯੂ ਟਿਊਬ ਨੇ ਇੱਕ ਬਿਆਨ ’ਚ ਕਿਹਾ ਤਸ਼ੱਦਦ ਵਿਰੁਧ ਸਾਡੀਆ ਨੀਤੀਆਂ ਅਜਿਹੀ ਸਮੱਗਰੀ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਦੀਆਂ ਹਨ ਜੋ ਕਿਸੇ ਦੀ ਨਿੱਜੀ ਤੌਰ ‘ਤੇ ਪਛਾਣਯੋਗ ਜਾਣਕਾਰੀ ਦਾ ਪ੍ਰਗਟਾਵਾ ਕਰਦੀ ਹੈ, ਜਿਸ ਵਿੱਚ ਉਸਦਾ ਫੋਨ ਨੰਬਰ ਵੀ ਸ਼ਾਮਲ ਹੈ। ਯੂ ਟਿਊਬ ਚੈਨਲ ਦੇ ਵੀਡੀੳ ਨੂੰ ਹਟਾ ਦਿੱਤਾ ਗਿਆ ਹੈ ਜੋ ਨੀਤੀ ਦੀ ਉਲੰਘਣਾ ਕਰਦਾਾ ਪਾਇਆ ਗਿਆ ਹੈ।

 

 

Have something to say? Post your comment

 

More in International

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਖੁੱਲ੍ਹੇ ਕੈਫੇ ‘ਤੇ ਚੱਲੀਆਂ ਗੋਲੀਆਂ

ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਪਿੰਡ ਗਾਜੀਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ

ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਰਿਐਕਟਰ ‘ਤੇ ਕੀਤਾ ਹਮਲਾ

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ