Saturday, October 24, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

university

ਪਟਿਆਲਾ ਪੁਲਿਸ ਵੱਲੋਂ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ

ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਵਿਖੇ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਘਟਨਾ ਦੇ ਸਬੰਧ ਵਿੱਚ ਕੀਤੀ ਜਾ ਰਹੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ

ਭਗਵੰਤ ਸਿੰਘ ਮਾਨ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਨੂੰ ਮਨਜ਼ੂਰੀ

ਬਾਗ਼ਬਾਨੀ ਨੂੰ ਹੁਲਾਰਾ ਦੇਣ ਲਈ ਜਾਪਾਨ ਦੇ ਸਹਿਯੋਗ ਵਾਲੇ 1300 ਕਰੋੜ ਦੇ ਪ੍ਰਾਜੈਕਟ ਨੂੰ ਦਿੱਤੀ ਪ੍ਰਵਾਨਗੀ: ਭਗਵੰਤ ਸਿੰਘ ਮਾਨ

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ’ਵਰਸਿਟੀ ਇਮਤਿਹਾਨਾਂ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਸੀਮਾ ਰਾਣੀ, ਡਾ. ਪੁਰਨਿਮਾ ਖੰਨਾ, ਡਾ. ਰੇਨੂੰ ਸੈਣੀ, ਡਾ. ਸ਼ਿਵਨ ਸਰਪਾਲ, ਪ੍ਰੋ. ਨੀਤੀਕਾ ਮਹਾਜਨ ਅਤੇ ਕਾਲਜ ਦੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।
 

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਰਾਸ਼ਟਰੀ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ

ਖੇਡਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਸਮਰਪਣ, ਟੀਮ ਭਾਵਨਾ ਅਤੇ ਜੀਵਨ ਵਿੱਚ ਸਫਲਤਾ ਲਈ ਸੰਘਰਸ਼ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਤੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਕੈਂਪਸ ਲਈ ਸ਼ੁਰੂ ਹੋਈ ਮੈਰਾਥਨ/ਕੰਟਰੀ ਦੌੜ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਐਨਸੀਸੀ ਕੈਡਿਟਾਂ ਨੇ ਦੌੜਾਕਾਂ ਦਾ ਸਵਾਗਤ ਕੀਤਾ।

ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ

 ਇਸ ਦੌਰਾਨ ਡਾ. ਪੁਨੀਤ ਕੌਰ ਨੇ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਚਲਾਏ ਜਾ ਰਹੇ ਵੱਖ-ਵੱਖ ਮਨੋਵਿਗਿਆਨ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਮਨੋਵਿਗਿਆਨ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ’ਤੇ ਚਾਨਣਾ ਪਾਇਆ। ਵਰਕਸ਼ਾਪ ਦਾ ਸਮਾਪਨ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਕਰਵਾਏ ਗਏ ਸੈਸ਼ਨ ਨਾਲ ਹੋਇਆ।
 

ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ਦੇ ਨਵੇਂ ਵੀਸੀ ਡਾਕਟਰ ਰਾਜੇਂਦਰ ਬਾਂਸਲ ਨੇ ਸੰਭਾਲਿਆ ਅਹੁਦਾ

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਨਵੇਂ ਨਿਯੁਕਤ ਵਾਈਸ ਚਾਂਸਲਰ  ਡਾਕਟਰ ਰਾਜੇਂਦਰ ਬੰਸਲ ਨੇ ਅਹੁਦਾ ਸੰਭਾਲਦਿਆਂ ਹੀ ਯੂਨੀਵਰਸਿਟੀ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ।

ਯੂਨੀਵਰਸਿਟੀ ਕਾਲਜ ਮੀਰਾਂਪੁਰ ਨੇ 14ਵਾਂ ਸਥਾਪਨਾ ਦਿਵਸ ਮਨਾਇਆ

ਇਸ ਸਮੇਂ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਡਾ. ਤੇਜਿੰਦਰ ਪਾਲ ਸਿੰਘ ਨੇ ਨਿਭਾਈ। ਧੰਨਵਾਦੀ ਰਸਮ ਅਸਿਸਟੈਂਟ ਪ੍ਰੋ. ਜਸਵੀਰ ਕੌਰ ਨੇ ਨਿਭਾਈ। ਸਮਾਗਮ ਦੇ ਅੰਤ ਵਿਚ ਧਰਮ ਅਧਿਐਨ ਮੰਚ ਵੱਲੋਂ ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਸੀ।
 

ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਵਿਦਿਆਰਥੀ ਨੇ ਰੈੱਡ ਰਨ ਮੈਰਾਥਨ ਵਿੱਚ ਬਾਜ਼ੀ ਮਾਰੀ

ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਿਲ੍ਹਾ ਪੱਧਰੀ ਯੁਵਾ ਸ਼ਮੂਲੀਅਤ ਪ੍ਰੋਗਰਾਮ ਤਹਿਤ ਰੈੱਡ ਰਿਬਨ ਕਲੱਬਾਂ ਦੀ ਜਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਦਾ ਆਯੋਜਨ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ।

ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

ਅੰਤਰਰਾਸ਼ਟਰੀ ਯੁਵਾ ਦਿਵਸ ਹਰ ਸਾਲ 12 ਅਗਸਤ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਨੌਜਵਾਨਾਂ ਦੀ ਮਹੱਤਤਾ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਵੱਲ ਵਿਸ਼ਵ ਦਾ ਧਿਆਨ ਖਿੱਚਣ ਲਈ ਰਾਖਵਾਂ ਹੈ।

ਖਾਲਸਾ ਕਾਲਜ ਵਿਖੇ ਕੈਨੇਡਾ ਦੀ ਥੌਂਮਸਨ ਰਿਵਰ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ਦੌਰਾ

ਖਾਲਸਾ ਕਾਲਜ ਵਿਖੇ ਕੈਨੇਡਾ ਦੀ ਥੌਂਮਸਨ ਯੂਨੀਵਰਸਿਟੀ ਦੇ ਸੋਸ਼ਲ ਵਰਕਸ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੌਰੇ ਦੌਰਾਨ ਕਾਲਜ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰੇ ਸਾਂਝੇ ਕੀਤੇ।

ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਪੱਕਾ ਮੋਰਚਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੀਸ ਵਾਧੇ ਵਿਰੋਧੀ ਫਰੰਟ ਬਣਾ ਕੇ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾਇਆ ਗਿਆ।

ਖ਼ਾਲਸਾ ਯੂਨੀਵਰਸਿਟੀ ਵੱਲੋਂ ਪੌਦਾਕਰਨ ਮੁਹਿੰਮ ਆਰੰਭ

ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨਾਲ ਮਿਲ ਕੇ ’ਵਰਸਿਟੀ ਕੈਂਪਸ ’ਚ 200 ਦੇ ਕਰੀਬ ਬੂਟੇ ਲਗਾਏ ਗਏ। 

ਪੀ.ਐੱਸ.ਯੂ. ਨੇ ਯੂਨੀਵਰਸਿਟੀ ਵਿੱਚ ਹੋਈਆਂ ਧਾਂਦਲੀਆਂ ਦੀ ਤੱਥ ਰਿਪੋਰਟ ਰਜਿਸਟਰਾਰ ਨੂੰ ਸੌਂਪੀ ਰਜਿਸਟਰਾਰ ਵੱਲੋਂ ਇਕ ਹਫ਼ਤੇ ਵਿੱਚ ਜਾਂਚ ਕਰਨ ਦਾ ਦਿੱਤਾ ਗਿਆ ਭਰੋਸਾ

ਰੱਖੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਤੋਂ ਵੀ ਵੱਧ ਤਨਖ਼ਾਹ ਦਿੱਤੀ ਜਾ ਰਹੀ ਹੈ।ਇਸੇ ਤਰਾਂ ਹੈਲਪਰਾਂ ਦੀ ਭਰਤੀ ਵੀ ਪਾਰਦਰਸ਼ੀ ਤਰੀਕੇ ਨਾਲ਼ ਨਹੀਂ ਕੀਤੀ ਗਈ ਅਤੇ ਕਈ ਸਿਫ਼ਾਰਸ਼ੀ ਬੰਦੇ ਰੱਖੇ ਗਏ।ਅਯੋਗ ਅਤੇ ਸਿਫ਼ਾਰਸ਼ੀ ਵਿਅਕਤੀਆਂ ਦੇ ਨਾਵਾਂ ਸਮੇਤ ਤੱਥ ਰਿਪੋਰਟ ਸੌਪੀ ਗਈ ਹੈ। ਜ਼ੇਕਰ ਕਾਰਵਾਈ ਕਰਨ ਵਿੱਚ ਦੇਰੀ ਕੀਤੀ ਗਈ ਤਾਂ ਫਿਰ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਖਾਲਸਾ ਯੂਨੀਵਰਸਿਟੀ ਅਤੇ ਜੀ. ਐੱਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਰਮਿਆਨ ਹੋਇਆ ਸਮਝੌਤਾ

ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਵਿਦਿਆਰਥੀਆਂ ਨੂੰ ਬਿਹਤਰ ਸਿਖਲਾਈ, ਵਿਹਾਰਕ ਤਜਰਬਾ, ਇੰਟਰਨਸ਼ਿਪ ਦੇ ਮੌਕੇ ਅਤੇ ਪਲੇਸਮੈਂਟ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਜੀ. ਐੱਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਅੰਮ੍ਰਿਤਸਰ ਨਾਲ ਇਕ ਅਹਿਮ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। 

ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦਰਮਿਆਨ ਹੋਇਆ ਇਕਰਾਰਨਾਮਾ; ਦੁਰਲੱਭ ਦਸਤਾਵੇਜ਼ਾਂ ਦਾ ਹੋਵੇਗਾ ਡਿਜੀਟਾਈਜ਼ੇਸ਼ਨ

 ਯੂਨੀਵਰਸਿਟੀ ਦੀ ਲਿਖਤੀ ਮਨਜ਼ੂਰੀ ਲਾਜ਼ਮੀ ਹੋਵੇਗੀ। ਇਸ ਇਕਰਾਰਨਾਮੇ 'ਤੇ ਦਸਤਖ਼ਤ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨੁਮਾਇੰਦੇ ਵੀ ਹਾਜ਼ਰ ਰਹੇ।

ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਗੇਟ ਮੂਹਰੇ ਵੱਡਾ ਇਕੱਠ

ਪੰਜਾਬ ਸਟੂਡੈਂਟਸ ਯੂਨੀਅਨ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਫਾਰਮੇਸੀ ਪੇਪਰ ਲੀਕ ਮਾਮਲੇ ਤੇ ਵੀਸੀ ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਲਈ ਵਿਸ਼ਾਲ ਇਕੱਠ ਕੀਤਾ ਗਿਆ।

ਸ਼ਹੀਦੀ ਨੇ ਪ੍ਰੇਰਿਆ ਕੌਮ ਨੂੰ ਵਿਰਾਸਤ ਨੇ ਜਨਮ ਦਿੱਤਾ ਇਕ ਵਿਸ਼ਵ ਪੱਧਰੀ ਯੂਨੀਵਰਸਿਟੀ ਦੇ ਸੁਪਨੇ ਨੂੰ : ਡਾ. ਕਿਸ਼ਨਪੁਰੀ

ਸ਼ਹੀਦ ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਐਂਟਰਪਰਨਿਓਸ਼ਿਪ ਯੂਨੀਵਰਸਿਟੀ ਪੰਜਾਬ ਦੀ ਸਥਾਪਨਾ ਲਈ ਇਤਿਹਾਸਿਕ ਅੰਤਰਰਾਸ਼ਟਰੀ ਐਮ.ਓ. ਯੂ ਦਸਤਖਤ ਸਮਾਰੋਹ। 

ਨੌਜਵਾਨਾਂ ਲਈ ਕਾਰਗਰ ਸਿੱਧ ਹੋਵੇਗੀ ਹੁਨਰ ਵਿਕਾਸ ਯੂਨੀਵਰਸਿਟੀ : ਅਮਨ ਅਰੋੜਾ

ਡਾਕਟਰ ਸੰਦੀਪ ਸਿੰਘ ਕੌੜਾ (ਸੰਸਥਾਪਕ ਚਾਂਸਲਰ) ਸ਼ਹੀਦ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ, ਪੰਜਾਬ ਵੱਲੋਂ ਕੀਤਾ।

ਨਸ਼ੇ ਦੇ ਖਿਲਾਫ ਹਰ ਨੌਜਵਾਨ ਬਣੇ ਬਦਲਾਅ ਦਾ ਵਾਹਕ, ਦਸ ਲੋਕਾਂ ਨੂੰ ਨਸ਼ਾਮੁਕਤੀ ਮੁਹਿੰਮ ਨਾਲ ਜੋੜੇ : ਰਾਜਪਾਲ ਘੋਸ਼

ਰਾਜਪਾਲ ਨੇ ਪਟਿਆਲਾ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ "ਨਸ਼ੇ ਦੇ ਖਿਲਾਫ ਜੰਗ" ਵਿਸ਼ੇ 'ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਕੀਤਾ ਸੰਬੋਧਿਤ

ਪੰਜਾਬੀ ਯੂਨੀਵਰਸਿਟੀ ਅਤੇ 'ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ' ਦਰਮਿਆਨ ਹੋਇਆ ਅਹਿਮ ਇਕਰਾਰਨਾਮਾ

 ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਨਾਲ਼ ਸਹਿਯੋਗ ਦੇ ਘੇਰੇ ਨੂੰ ਲਗਾਤਾਰ ਵਿਸ਼ਾਲ ਕਰ ਰਹੀ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ

ਫਾਰਮੇਸੀ ਪੇਪਰ ਲੀਕ ਮਾਮਲਾ : ਬਾਬਾ ਫਰੀਦ ਯੂਨੀਵਰਸਿਟੀ ਦੇ ਬਾਹਰ ਜਨਤਕ ਜਥੇਬੰਦੀਆਂ ਦਾ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ

 ਪੀ.ਐਸ.ਯੂ. ਵੱਲੋਂ ਲੀਕ ਹੋਇਆ ਪੇਪਰ ਤੁਰੰਤ ਰੱਦ ਕਰਨ ਦੀ ਮੰਗ  
 
 

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ‘ਸੜਕ ਸੁਰੱਖਿਆ ਮਿਸ਼ਨ’ ਸੰਬੰਧਿਤ ਸਮਾਗਮ ਆਯੋਜਿਤ

ਇਸ ਸਮਾਗਮ ਮੌਕੇ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਤੋਂ ਇਲਾਵਾ ਪ੍ਰੋ. ਸਰਬਜਿੰਦਰ ਸਿੰਘ, ਵਾਈਸ ਚਾਂਸਲਰ, ਸੰਨੀ ਓਬਰਾਏ ਵਿਵੇਕ ਸਦਨ ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਆਨੰਦਪੁਰ ਸਾਹਿਬ, ਡਾਇਰੈਕਟਰ, CIQA, ਡਾ. ਕੁਲਦੀਪ ਵਾਲੀਆ, ਐਸੋਸੀਏਟ ਡੀਨ ਅਕਾਦਮਿਕ ਮਾਮਲੇ ਡਾ. ਅਮਿਤੋਜ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਵੀਰ ਸਿੰਘ ਢੀਡਸਾਂ, ਲੋਕ ਸੰਪਰਕ ਅਫਸਰ ਡਾ. ਸੁਖਦੇਵ ਸਿੰਘ ਹਾਜ਼ਿਰ ਸਨ। 

ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਨੇ ਰਿਲੀਜ਼ ਕੀਤੀ ਪੰਜਾਬੀ ਭਾਸ਼ਾ ਵਿੱਚ ਲਿਖੀ ਵਿਗਿਆਨ ਵਿਸ਼ੇ ਦੀ ਪੁਸਤਕ

ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਹਿਊਮਨ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਪੁਨੀਤਪਾਲ ਸਿੰਘ ਦੁਆਰਾ ਲਿਖੀ ਪੁਸਤਕ ‘ਸੈੱਲ ਅਤੇ ਮੌਲਿਕ ਜੀਵ ਵਿਗਿਆਨ ਦੀ ਜਾਣ-ਪਛਾਣ’ ਰਿਲੀਜ਼ ਕੀਤੀ ਗਈ। 

ਕਰੰਟ ਲੱਗਣ ਨਾਲ ਪੀ.ਐਚ.ਡੀ. ਸਕਾਲਰ ਦੀ ਮੌਤ

 ਹਰਿਆਣਾ ਦੀ ਇੱਕ ਨੌਜਵਾਨ ਪੀਐਚਡੀ ਸਕਾਲਰ ਦੀ ਚੰਡੀਗੜ੍ਹ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਉਹ ਪੰਜਾਬ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਤੋਂ ਬਾਹਰ ਨਿਕਲਦੇ ਸਮੇਂ ਡਿੱਗ ਗਈ। 

ਮੰਤਰੀ ਅਮਨ ਅਰੋੜਾ ਨੇ ਸ਼ਹੀਦੀ ਸਮਾਗਮ ਦਾ ਪੋਸਟਰ ਕੀਤਾ ਰਿਲੀਜ਼

ਸ਼ਹੀਦ ਊਧਮ ਸਿੰਘ ਸਕਿੱਲ ਯੂਨੀਵਰਸਿਟੀ ਦੇ ਸਮਝੌਤੇ ਹੋਣਗੇ ਸਹੀਬੱਧ 

ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਤਗ਼ਮਾ ਜਿੱਤ ਕੇ ਪਰਤੇ ਖਿਡਾਰੀ ਅਮਰਿੰਦਰ ਪਾਲ ਸਿੰਘ ਦਾ ਕੀਤਾ ਗਿਆ ਸਨਮਾਨ

ਪੰਜਾਬੀ ਯੂਨੀਵਰਸਿਟੀ ਦੇ ਹੋਣਹਾਰ ਵਾਲੀਬਾਲ ਖਿਡਾਰੀ ਅਮਰਿੰਦਰ ਪਾਲ ਸਿੰਘ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਏ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ (ਏ.ਵੀ.ਸੀ. ਕੱਪ) ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ ਕਾਂਸੀ ਤਗ਼ਮਾ ਹਾਸਲ ਕੀਤਾ ਹੈ।

ਪੰਜਾਬ ਯੂਨੀਵਰਸਿਟੀ ਨੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਦਾ ਕੀਤਾ ਸਨਮਾਨ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਾਈਸ-ਚਾਂਸਲਰ ਡਾ. ਰੇਣੂ ਵਿਗ ਨੇ ਅੱਜ ਰਾਜ ਸੂਚਨਾ ਕਮਿਸ਼ਨਰ, ਪੰਜਾਬ ਅਤੇ ਪ੍ਰਸਿੱਧ ਲੇਖਕ ਹਰਪ੍ਰੀਤ ਸੰਧੂ ਨੂੰ, ਕਿਤਾਬਾਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ, ਸਾਹਿਤਕ ਯੋਗਦਾਨ ਰਾਹੀਂ  ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਸ਼ਾਨ ਵਧਾਉਣ ਅਤੇ ਸਮਰਪਿਤ ਸਾਹਿਤ ਅਤੇ ਚਿੱਤਰਕਾਰੀ ਰਾਹੀਂ ਪੰਜਾਬ ਯੂਨੀਵਰਸਿਟੀ ਦੀ ਕੁਦਰਤੀ ਅਤੇ ਵਿਰਾਸਤੀ ਦੌਲਤ ਨੂੰ ਪ੍ਰਦਰਸ਼ਿਤ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਪੰਜਾਬੀ ਯੂਨੀਵਰਸਿਟੀ ਵਿਖੇ ਅਤਿ-ਆਧੁਨਿਕ 'ਏ.ਆਈ. ਲੈਬ' ਸਥਾਪਿਤ; ਉਪ-ਕੁਲਪਤੀ ਵੱਲੋਂ ਉਦਘਾਟਨ

ਪੰਜਾਬੀ ਯੂਨੀਵਰਸਿਟੀ ਦੇ 'ਸੈਂਟਰ ਫ਼ਾਰ ਇੰਟੈਲੀਜੈਂਸ ਐਂਡ ਡਾਟਾ ਸਾਇੰਸ' ਵਿਖੇ ਅਤਿ-ਆਧੁਨਿਕ 'ਏ.ਆਈ. ਲੈਬ' ਸਥਾਪਿਤ ਕੀਤੀ ਗਈ ਹੈ।

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ ਆਰੰਭ

ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਖਾਲਸਾ ਯੂਨੀਵਰਸਿਟੀ ਅਤੇ ਅਮਰੀਕਾ ਸਥਿਤ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਕੈਂਪਸ ’ਚ ਬਣਨ ਜਾ ਰਹੇ ਅਤਿ-ਆਧੁਨਿਕ ਹਾਕੀ ਅਤੇ ਫੁੱਟਬਾਲ ਸਟੇਡੀਅਮ ਦਾ ’ਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਟੱਕ ਲਗਾ ਕੇ ਕਾਰਜ ਦੀ ਆਰੰਭਤਾ ਕੀਤੀ ਗਈ।

ਪੰਜਾਬ ਸਪੋਰਟਸ ਯੂਨੀਵਰਸਿਟੀ ਦੇ 100 ਹੋਣਹਾਰ ਖਿਡਾਰੀਆਂ ਲਈ ਸਾਲਾਨਾ 50 ਲੱਖ ਰੁਪਏ ਦੀ ਡਾਈਟ ਸਹਾਇਤਾ ਦਾ ਐਲਾਨ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਖਿਡਾਰੀਆਂ ਨੂੰ ਉੱਚ ਪੱਧਰੀ ਖੇਡ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਅਮਰੀਕਾ ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਗਿੱਲ ਨੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ 100 ਹੋਣਹਾਰ ਖਿਡਾਰੀਆਂ ਲਈ ਸਾਲਾਨਾ 50 ਲੱਖ ਰੁਪਏ ਦੀ ਡਾਈਟ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਨਗਰ ਨਿਗਮ ਅੰਮ੍ਰਿਤਸਰ ਦੀਆਂ ਨਾਗਰਿਕ-ਕੇਂਦਰਿਤ ਡਿਜੀਟਲ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਸ਼ੇਸ਼ ਉਪਰਾਲਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਦੂਰਅੰਦੇਸ਼ੀ ਸੋਚ ਸਦਕਾ ਯੂਨੀਵਰਸਿਟੀ ਸਿੱਖਿਆ, ਖੋਜ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰ ਵਿੱਚ ਲਗਾਤਾਰ ਨਵੇਂ ਮੀਲ ਪੱਥਰ ਸਥਾਪਤ ਕਰ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਅਤੇ 'ਰੀਪ ਬੈਨੇਫਿਟ' ਬੰਗਲੁਰੂ ਦਰਮਿਆਨ ਅਹਿਮ ਇਕਰਾਰਨਾਮਾ ਸਹੀਬੱਧ

ਪੰਜਾਬੀ ਯੂਨੀਵਰਸਿਟੀ ਅਤੇ ਪ੍ਰਸਿੱਧ ਸੰਸਥਾ 'ਰੀਪ ਬੈਨੇਫਿਟ' ਬੰਗਲੁਰੂ ਦਰਮਿਆਨ ਇੱਕ ਵਿਸ਼ੇਸ਼ ਇਕਰਾਰਨਾਮਾ ਸਹੀਬੱਧ ਹੋਇਆ ਹੈ। 
ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਰਾਹੀਂ ਹੋਏ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਅਤੇ 'ਰੀਪ ਬੈਨੇਫੀਟ' ਵੱਲੋਂ ਪੰਜਾਬ ਓਪਰੇਸ਼ਨਜ਼ ਦੀ ਮੁਖੀ ਨਵਨੀਤ ਕੌਰ ਨੇ ਅਧਿਕਾਰਤ ਤੌਰ 'ਤੇ ਦਸਤਖ਼ਤ ਕੀਤੇ। 

ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ

ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ, ਜਿਸ ਨੇ ਭਾਰਤ ਸਰਕਾਰ ਦੀ ਯੋਜਨਾ 'ਪੀ. ਐੱਮ. ਯੁਵਾ ਮੈਂਟਰਸ਼ਿਪ ਸਕੀਮ' ਤਹਿਤ ਅਣਗੌਲ਼ੇ ਅਜ਼ਾਦੀ ਘੁਲਾਟੀਏ ਬੰਤਾ ਸਿੰਘ ਸੰਘਵਾਲ ਦੀ ਜ਼ਿੰਦਗੀ 'ਤੇ ਅਧਾਰਿਤ ਨਾਵਲ 'ਗ਼ਦਰ ਦੀ ਰਾਹ 'ਤੇ' ਲਿਖਿਆ ਹੈ, ਨੇ ਆਪਣਾ ਇਹ ਨਾਵਲ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਭੇਂਟ ਕੀਤਾ।

ਖਾਲਸਾ ਯੂਨੀਵਰਸਿਟੀ ਅਤੇ ਟਾਸਾ ਗਲੋਬਲ ਐਜੂਕੇਸ਼ਨ ਦਰਮਿਆਨ ਹੋਇਆ ਸਮਝੌਤਾ

ਖਾਲਸਾ ਯੂਨੀਵਰਸਿਟੀ ਅਤੇ ਅੰਤਰਰਾਸ਼ਟਰੀ ਸੰਸਥਾ ਟਾਸਾ ਗਲੋਬਲ ਐਜੂਕੇਸ਼ਨ ਲਿਮਟਿਡ ਨੇ ਇਕ ਅਹਿਮ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜਿਸ ਅਧੀਨ ’ਵਰਸਿਟੀ ਦੇ ਵਿਦਿਆਰਥੀ ਅੰਤਰਰਾਸ਼ਟਰੀ ਕੋਰਸ ਬਹੁਤ ਹੀ ਘੱਟ ਫੀਸ ’ਤੇ ਕਰ ਸਕਣਗੇ।

ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਨੇ ਬੀਏ, ਬੀਐਸਸੀ ਅਤੇ ਐਮਐਸਸੀ ਕੋਰਸ ਕੀਤੇ ਸ਼ੁਰੂ

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦਾ ਯੂਨੀਵਰਸਿਟੀ ਸਕੂਲ ਆਫ਼ ਲਿਬਰਲ ਆਰਟਸ, ਸਾਇੰਸਜ਼ ਐਂਡ ਐਜੂਕੇਸ਼ਨ ਇੱਕ ਵਿਲੱਖਣ ਅਕਾਦਮਿਕ ਮੰਜ਼ਿਲ ਵਜੋਂ ਉੱਭਰ ਰਿਹਾ ਹੈ ਜੋ ਗਿਆਨ, ਹੁਨਰ, ਕਦਰਾਂ-ਕੀਮਤਾਂ ਅਤੇ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨਾਲ ਲੈਸ ਸੁਚੱਜੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਲਿੰਗੁਇਸਟਸ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ

ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ਤਿੰਨ-ਰੋਜ਼ਾ '53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦ੍ਰਾਵਿੜੀਅਨ ਲਿੰਗੁਇਸਟਸ' ਅਕਾਦਮਿਕ ਪੱਧਰ 'ਤੇ ਕਈ ਅਹਿਮ ਨੁਕਤਿਆਂ ਉੱਪਰ ਗੰਭੀਰ ਸਵਾਦ ਰਚਾਉਂਦੀ ਹੋਈ ਸਫਲਤਾਪੂਰਵਕ ਸੰਪੰਨ ਹੋ ਗਈ।

ਪੰਜਾਬੀ ਯੂਨੀਵਰਸਿਟੀ ਵਿਖੇ '53ਵੀਂ ਆਲ ਇੰਡੀਆ ਦ੍ਰਾਵਿੜ ਭਾਸ਼ਾ ਵਿਗਿਆਨੀ ਕਾਨਫਰੰਸ' ਆਰੰਭ

ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਤਿੰਨ ਰੋਜ਼ਾ 53ਵੀਂ ਆਲ ਇੰਡੀਆ ਦ੍ਰਾਵਿੜੀਅਨ ਭਾਸ਼ਾ ਵਿਗਿਆਨੀ ਕਾਨਫ਼ਰੰਸ ਆਰੰਭ ਹੋ ਗਈ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪਟਿਆਲਾ ਲਿੰਗੁਇਸਟਿਕਸ ਐਸੋਸੀਏਸ਼ਨ, ਦ੍ਰਾਵਿੜ ਲਿੰਗੁਇਸਟਿਕਸ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜ ਲਿੰਗੁਇਸਟਿਕਸ ਵੱਲੋਂ ਸੀ. ਆਈ. ਆਈ. ਐੱਲ. ਮੈਸੂਰ ਅਤੇ ਆਈ.ਸੀ.ਐੱਸ.ਐੱਸ.ਆਰ., ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। 

ਛੀਨਾ ਨੇ ਖਾਲਸਾ ’ਵਰਸਿਟੀ ਦੇ ਰਿਲੀਜੀਅਸ ਸਟੱਡੀ ਵਿਭਾਗ ਦੇ ਡੀਨ ਵਜੋਂ ਡਾ. ਗੋਗੋਆਣੀ ਨੂੰ ਸੌਂਪਿਆ ਅਹੁੱਦਾ

ਸਿੱਖਿਆ, ਖੋਜ ਅਤੇ ਸਿੱਖ ਵਿਰਾਸਤ ਦੇ ਪ੍ਰਸਾਰ ਲਈ ਕੰਮ ਕਰ ਰਹੀਆਂ ਖਾਲਸਾ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਤਹਿਤ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਖਾਲਸਾ ’ਵਰਸਿਟੀ ਦੇ ਰਿਲੀਜੀਅਸ ਸਟੱਡੀਜ਼ ਵਿਭਾਗ ਦੇ ਡੀਨ ਅਤੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਪ੍ਰੋਫੈਸਰ ਇੰਚਾਰਜ ਵਜੋਂ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਕਾਰਜਭਾਰ ਸੌਂਪਿਆ ਗਿਆ।

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸ.ਏ.ਐਸ. ਨਗਰ (ਮੁਹਾਲੀ) ਦੀ ਇੱਕ ਹੋਰ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ।

ਖ਼ਾਲਸਾ ਯੂਨੀਵਰਸਿਟੀ ਵਿਖੇ ਕਹਾਣੀ ਗੋਸ਼ਟੀ ਕਰਵਾਈ ਗਈ

ਖ਼ਾਲਸਾ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬੀ ਕਹਾਣੀ ਗੋਸ਼ਟੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ’ਵਰਸਿਟੀ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਸੰਬੋਧਨ ਦੌਰਾਨ ਉਕਤ ਅਧਿਐਨ ਸਕੂਲ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਕਾਦਮਿਕ ਹਲਕਿਆਂ ’ਚ ਅਜਿਹੇ ਸਾਹਿਤਕ ਸੰਵਾਦ ਰਚਾਉਣੇ ਵਰਤਮਾਨ ਦੌਰ ਦੀ ਵੱਡੀ ਲੋੜ ਹੈ।

12345