ਸਿਵਲ ਸੁਸਾਇਟੀ ਮੋਗਾ ਦੀ ਅਪੀਲ ਤੇ ਮੋਗਾ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਬਣੀ ਜਾਂਇੰਟ ਐਕਸ਼ਨ ਕਮੇਟੀ ਨੇ ਅੱਜ ਡਿਪਟੀ ਕਮਿਸ਼ਨਰ ਮੋਗਾ, ਜਾਂਇੰਟ ਕਮਿਸ਼ਨਰ ਨਗਰ ਨਿਗਮ ਮੋਗਾ ਅਤੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਝੁੱਗੀ ਝੌਂਪੜੀ, ਨਜ਼ਾਇਜ ਕਬਜੇ, ਗੰਦਗੀ ਅਤੇ ਅਪਰਾਧ ਨੂੰ ਹਟਾਉਣ ਲਈ ਜੰਗੀ ਪੱਧਰ ਤੇ ਕੰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਆਮ ਸ਼ਹਿਰੀਆਂ ਦਾ ਹੱਕ-ਪੱਤਰ ਸੌਂਪਿਆ।