ਮਾਲੇਰਕੋਟਲਾ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਿੱਤੇ ਜਾ ਰਿਹਾ ਧਰਨਾ ਤਿਜੇ ਦਿਨ ਵੀ ਜਾਰੀ ਰਿਹਾ। ਪਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਦੀਪ ਕੌਰ ਭੁਰਥਲਾ ਤੇ ਜਸਵੀਰ ਕੌਰ ਕੁੱਪ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਤੇ ਫੈਸੀਲਿਟੇਟਰਜ਼ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਬਾਆਦੇ ਖਿਲਾਫ ਜ਼ੋਰਦਾਰ ਰੋਸ ਲਗਾਤਾਰ ਕੀਤਾ ਜਾ ਰਿਹਾ ਹੈ। ਆਮ ਆਦਮੀ ਦੀ ਪਾਰਟੀ ਵਾਲੀ ਪੰਜਾਬ ਸਰਕਾਰ ਪੰਜਾਬ ਭਰ ਦੀਆਂ ਵਰਕਰਾਂ ਨਾਲ ਵਾਅਦਾ ਖਿਲਾਫੀ ਵਾਲੇ ਸਲੂਕ ਕਰ ਰਹੀ ਹੈ।ਆਮ ਆਦਮੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਦਾ ਸਮਾ ਬੀਤ ਜਾਣ ਦੇ ਦੌਰਾਨ ਵਰਕਰਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹਜ਼ਾਰਾਂ ਮੰਗ ਪੱਤਰ ਪੰਜਾਬ ਸਰਕਾਰ ਪਾਸ ਦੇ ਚੁੱਕੇ ਹਾਂ। ਪ੍ਰੰਤੂ ਕਿਸੇ ਵੀ ਮੰਗ ਪੱਤਰ ਤੇ ਸਰਕਾਰ ਨੇ ਗੌਰ ਨਹੀਂਕੀਤਾ। ਸਰਕਾਰ ਦੀ ਇਸ ਅਣਦੇਖੀ ਵਰਕਰਜ ਦੀ ਆਨ ਅਤੇ ਸਾਨ ਦੇ ਬਿੱਲਕੁਲ ਖਿਲਾਫ ਹੈ ਮੰਗਾਂ ਅਤੇ ਮੁਸ਼ਕਲਾਂ ਦੇ ਬਿੱਲਕੁਲ ਉਲਟ ਹੈ। ਵਰਕਰਾਂ ਨੂੰ ਸਿਹਤ ਵਿਭਾਗ ਵਿਚ ਭਰਤੀ ਤੋ ਲੈ ਕਿ ਹੁਣ ਤੱਕ ਮਹਿਕਮੇ ਦੇ ਕੰਮ ਲੈ ਕਿ ਹੁਣ ਤੱਕ ਲੁੱਟਿਆ ਅਤੇ ਕੁੱਟਿਆਂ ਹੀ ਗਿਆ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਸ਼ੁਕਰਵਾਰ ਨੂੰ ਜ਼ਿਲ੍ਹਾ ਹਸਪਤਾਲ ਦੇ ਮੇਨ ਗੇਟ ਤੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਮੰਗਾ ਉਜ਼ਰਤਾਂ ਦੇ ਕਨੂੰਨ ਲਾਗੂ ਕਰਦਿਆਂ ਛੇਵੇ ਪੇ ਕਮਿਸ਼ਨ ਤੇ ਘੱਟੋ ਘੱਟ 26000/ਰੁਪਏ ਦੇ ਕਿ ਰੈਗੂਲਰ ਕਰਨ,ਕੱਟੇ ਭੱਤੇ ਬਹਾਲ ਕਰਨ, ਫੈਸੀਲਿਟੇਟਰਜ਼ ਨੂੰ ਟੂ ਮਨੀ ਦੁਗਣਾ ਕਰਨਾ, ਕੇਂਦਰ ਤੋ ਮਿਲਣ ਵਾਲਾ ਇਕ ਹਜ਼ਾਰ ਨੂੰ 10ਹਜਾਰ ਕਰਨਾ, ਅਰਬਨ ਏਰੀਏ ਵਿੱਚ ਫੈਸੀਲਿਟਟਰਜ ਭਰਤੀ ਕਰਨਾਂ,ਸੇਵਾ ਮੁਕਤ ਹੋਣ ਤੇ ਗੁਆਂਢੀ ਦੇਸ ਹਰਿਆਣਾ ਦੀ ਤਰਜ ਤੇ ਪੰਜ ਲੱਖ ਰੁਪਏ ਸਹਾਇਤਾ ਫੰਡ ਤੇ ਪੈਨਸ਼ਨ ਦਾ ਪ੍ਰਬੰਧ,ਮਿਲਣ ਵਾਲਾ ਫਿੱਕਸ ਭੱਤੇ ਨੂੰ ਕੀਤੇ ਵਾਅਦੇ ਅਨੁਸਾਰ 2500/ਰੁਪਏ ਨੂੰ 10ਹਜਾਰ ਕਰਨਾ, ਮੰਨੀਆ ਮੰਗਾਂ ਪ੍ਰਸੂਤੀ ਛੁੱਟੀ, ਟੇਬ ਦਾ ਨੋਟੀਫਿਕੇਸ਼ਨ ਜਾਰੀ ਕਰਨ, ਰਹਿੰਦਿਆਂ ਜ਼ਿਲਿਆਂ ਵਿਚ ਮੋਬਾਈਲ ਸਿੱਮ ਪ੍ਰਾਪਤ ਕਰਾਉਣਾ ਆਦਿ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੇੜਤਾ ਲਈ ਤਿਆਰ ਨਹੀ।ਇਸ ਲਈ ਵਰਕਰਾਂ ਵਿੱਚ ਇਹ ਰੋਸ ਪ੍ਰਦਰਸ਼ਨ ਇੱਕ ਲਹਿਰ ਬਣ ਗਈ ਹੈ। ਮੋਰਚੇ ਵਿਚ ਅਪੀਲ ਕੀਤੀ ਗਈ ਕਿ ਜੇਕਰ ਸਾਡੀਆਂ ਮੰਗਾ ਵੱਲ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾ ਇਹ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਜੰਗ ਦੇ ਮੈਦਾਨ ਵਿੱਚ ਉਤਰੇ ਕਾਫਲੇ ਅੱਗੇ ਵਾਧੇ ਜਾਣਗੇ। ਪੰਜਾਬ ਸਰਕਾਰ ਇਸ ਦੇ ਸਿੱਟਿਆਂ ਦੀ ਖੁਦ ਜ਼ਿੰਮੇਵਾਰ ਹੋਵੇਗੀ। ਜ਼ਿਲਾ ਮਲੇਰਕੋਟਲਾ..ਧਰਨੇ ਵਿੱਚ ਸ਼ਾਮਲ ਸਾਥੀ ਸਿਮਰਨਪ੍ਰੀਤ ਕੋਰ ਕਰਮਜੀਤ ਕੌਰ ਭੁੱਲਰ ਚਰਨਜੀਤ ਕੌਰ ਅਂਕਬਰ ਬਲਜੀਤ ਕੌਰ ਸਰਬਜੀਤ ਕੌਰ ਅਮਰਜੀਤ ਕੌਰ ਕੌਸਰ ਬੇਬਲੀ ਲਸਮੀ ਬੰਦਨ ਕੁਲਦੀਪ ਕੌਰ ਰਜਨਦੀਪ ਰਾਣੋਂ ਸਵਰਨਜੀਤ ਕੌਰ ਸਹਿਨੀਲਾ ਸੁਖਵਿੰਦਰ ਕੌਰ ਕਰਮਜੀਤ ਕੌਰ ਨੀਲਮ ਕੁਲਵਿੰਦਰ ਕੌਰ ਜਗਵਿੰਦਰ ਕੌਰ ਕਿਰਨਪਾਲ ਕੌਰ ਜਸਵੰਤ ਕੌਰ ਚਰਨਜੀਤ ਕੌਰ ਸਬੀਨਾ ਬੇਗਮ ਆਦਿ ਆਸ਼ਾ ਵਰਕਰਾਂ ਹਾਜ਼ਰ ਸਨ।