Thursday, June 19, 2025

Haryana

ਸੰਯੁਕਤ ਸੰਸਦੀ ਕਮੇਟੀ ਨੇ ਵਨ ਨੇਸ਼ਨ, ਵਨ ਇਲੈਕਸ਼ਨ ਵਿਸ਼ਾ 'ਤੇ ਪ੍ਰਤਿਸ਼ਠਤ ਨਾਗਰਿਕਾਂ ਦੇ ਨਾਲ ਕੀਤਾ ਵਿਚਾਰ-ਵਟਾਂਦਰਾਂ

June 18, 2025 01:34 PM
SehajTimes

ਚੰਡੀਗੜ੍ਹ : ਵਨ ਨੇਸ਼ਨ, ਵਨ ਇਲੈਕਸ਼ਨ ਵਿਸ਼ਾ ਵਿਚਾਰ ਮੰਥਨ ਲਈ ਸੰਯੁਕਤ ਸੰਸਦੀ ਕਮੇਟੀ ਵੱਲੋਂ ਅਧਿਐਨ ਦੌਰੇ ਦੌਰਾਨ ਅੱਜ ਨਿਯੂ ਚੰਡੀਗੜ੍ਹ ਵਿੱਚ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਬੁੱਧ ਨਾਗਰਿਕਾਂ ਦੇ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਸਮਾਜਿਕ ਕਾਰਜਕਰਤਾਵਾਂ, ਐਜੂਕੇਸ਼ਨਿਸਟਸ, ਜਨਪ੍ਰਤੀਨਿਧੀਆਂ, ਮੈਡੀਕਲ ਅਤੇ ਖੇਡ ਜਗਤ ਨਾਲ ਜੁੜੀ ਹਸਤੀਆਂ ਨੇ ਹਿੱਸਾ ਲਿਆ। ਸਾਰੇ ਪ੍ਰਤੀਭਾਗੀਆਂ ਨੇ ਵਨ ਨੇਸ਼ਨ, ਵਨ ਇਲੈਕਸ਼ਨ ਦੀ ਅਵਧਾਰਣਾ 'ਤੇ ਗੰਭੀਰ ਚਿੰਤਨ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।

ਪ੍ਰਤੀਭਾਗੀਆਂ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਨਾਲ ਸਮੇਂ, ਸਰੋਤ ਅਤੇ ਧਨ ਦੀ ਬਚੱਤ ਹੋਵੇਗੀ ਅਤੇ ਚੋਣਾਵੀ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ ਅਤੇ ਸਥਿਰਤਾ ਆਵੇਗੀ। ਇਸ ਪਹਿਲ ਦਾ ਉਦੇਸ਼ ਲੋਕਸਭਾ ਅਤੇ ਸਾਰੇ ਰਾਜ ਵਿਧਾਨਸਭਾਵਾਂ ਦੇ ਚੋਣ ਇਕੱਠੇ ਕਰਾਉਣ ਦੀ ਪ੍ਰਕ੍ਰਿਆ ਨੂੰ ਅਪਦਾ ਕੇ ਸੰਸਦੀ ਪ੍ਰਣਾਲੀ ਨੂੰ ਵੱਧ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਵਿਵਹਾਰਿਕ ਬਨਾਉਣਾ ਹੈ।

ਪ੍ਰਤੀਭਾਗੀਆਂ ਨੇ ਇੱਕਮੱਤ ਨਾਲ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਇੱਕ ਸਕਾਰਾਤਮਕ ਕਦਮ ਹੈ। ਇਸ ਨਾਲ ਨਾਲ ਸਿਰਫ ਵਾਰ-ਵਾਰ ਹੋਣ ਵਾਲੇ ਚੋਣਾਂ 'ਤੇ ਹੋਣ ਵਾਲੇ ਭਾਰੀ ਖਰਚ ਵਿੱਚ ਕਮੀ ਆਵੇਗੀ, ਸਗੋ ਇਸ ਨਾਲ ਪ੍ਰਸਾਸ਼ਨਿਕ ਵਿਵਸਥਾ 'ਤੇ ਵੀ ਗੈਰ-ਜਰੂਰੀ ਦਬਾਅ ਘੱਟ ਹੋਵੇਗਾ ਅਤੇ ਵਿਕਾਸ ਕੰਮਾਂ ਵਿੱਚ ਤੇਜੀ ਆਵੇਗੀ। ਇਸ ਨਾਲ ਦੇਸ਼ ਦੀ ਆਰਥਕ, ਸਮਾਜਿਕ ਅਤੇ ਸਿਆਸੀ ਸਥਿਰਤਾ ਨੂੰ ਵੀ ਜੋਰ ਮਿਲੇਗਾ।

ਸੰਯੁਕਤ ਸੰਸਦੀ ਕਮੇਟੀ ਦੇ ਚੇਅਰਮੈਨ ਸਾਂਸਦ ਸ੍ਰੀ ਪੀਪੀ ਚੌਧਰੀ ਨੇ ਪ੍ਰਤੀਭਾਗੀਆਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਕਿਹਾ ਕਿ ਮੇਟੀ ਸਾਰੇ ਸੁਝਾਆਂ ਦਾ ਨਿਰਪੱਖ ਮੁਲਾਂਕਨ ਕਰੇਗੀ। ਕਮੇਟੀ ਦਾ ਉਦੇਸ਼ ਵਿਆਪਕ ਸੰਵਾਦ ਰਾਹੀਂ ਇੱਕ ਸਮਾਵੇਸ਼ੀ ਅਤੇ ਵਿਵਹਾਰ ਹੱਲ ਤਿਆਰ ਕਰਨਾ ਹੈ, ਜੋ ਲੋਕਤਾਂਤਰਿਕ ਮੁੱਲਾਂ ਦੀ ਰੱਖਿਆ ਕਰਦੇ ਹੋਏ ਦੇਸ਼ ਦੀ ਪ੍ਰਸਾਸ਼ਨਿਕ ਅਤੇ ਚੋਣਾਵੀ ਪ੍ਰਣਾਲੀ ਨੂੰ ਵੱਧ ਸਮਰੱਥ ਬਣਾ ਸੇਕ।

ਮੀਟਿੰਗ ਵਿੱਚ ਸੰਯੁਕਤ ਸੰਸਦੀ ਕਮੇਟੀ ਦੇ ਮੈਂਬਰ ਸ੍ਰੀ ਅਨੁਰਾਗ ਠਾਕੁਰ, ਸ੍ਰੀ ਈਟੀ ਮੋਹਮਦ ਬਸ਼ੀਰ, ਸ੍ਰੀ ਚੰਦਨ ਚੌਹਾਨ, ਸ੍ਰੀ ਮਨੀਸ਼ ਤਿਵਾਰੀ, ਡਾ. ਸੰਜੈ ਜਾਇਸਵਾਲ, ੍ਰਸੀ ਟੀਐਮ ਸੈਲਵਾਗਣਪਤੀ, ਸੁਸ੍ਰੀ ਕਵਿਤਾ ਪਾਟੀਦਾਰ ਅਤੇ ਸ੍ਰੀ ਭੁਵਨੇਸ਼ਵਰ ਕਾਲਿਤਾ ਨੇ ਵੀ ਆਪਣੇ ਵਿਚਾਰ ਰੱਖੇ।

ਮੀਟਿੰਗ ਵਿੱਚ ਹਰਿਆਣਾ ਦੇ ਵੱਖ-ਵੱਖ ਖੇਤਰਾਂ ਤੋਂ ਆਏ ਮੰਨੇ -ਪ੍ਰਮੰਨੇ ਨਾਗਰਿਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸ੍ਰੀ ਤੇਜਿੰਦਰ ਵਾਲਿਆ, ਪ੍ਰੋਫੈਸਰ ਰਿਸ਼ੀਪਾਲ, ਡਾ. ਮਹਾਬੀਰ ਸਿੰਘ ਗੁੱਡੂ, ਖਿਡਾਰੀ ਸ੍ਰੀ ਲਕਸ਼ਅ ਸ਼ਿਯੋਰਣ, ਸ਼ਿਵਾਨੀ ਕਟਾਰਿਆ, ਸ੍ਰੀ ਹਰਵਿੰਦਰ ਸਿੰਘ, ਡਾ. ਸੰਤ ਰਾਮ ਦੇਸਵਾਲ, ਸਮਾਜਸੇਵੀ ਸ੍ਰੀ ਸੁਭਾਸ਼ ਡਿਵਾਨਾ, ਡਾ. ਮੰਜੂ ਸ਼ਰਮਾ ਅਤੇ ਸੁਦੇਸ਼ ਸ਼ਰਮਾ ਸ਼ਾਮਿਲ ਰਹੇ।

Have something to say? Post your comment

 

More in Haryana

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਸ਼ਹਿਰੀ ਸਥਾਨਕ ਨਿਗਮ ਵੱਲੋਂ ਦਿੱਤੀ ਜਾਣ ਵਾਲੀ 31 ਆਨਲਾਇਨ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ ਬਣਾਇਆ ਜਾਵੇਗਾ : ਵਿਪੁਲ ਗੋਇਲ

15 ਦਿਨਾਂ ਵਿੱਚ ਘਰ ਤੱਕ ਡਾਕ ਰਾਹੀਂ ਪਹੁੰਚ ਜਾਵੇਗਾ ਫੋਟੋਯੁਕਤ ਚੋਣ ਪਹਿਚੋਾਣ ਪੱਤਰ : ਪੰਕਜ ਅਗਰਵਾਲ

ਦੇਸ਼ ਵਿੱਚ ਤੇਜੀ ਨਾਲ ਹੋ ਰਹੇ ਸਮਾਨ ਵਿਕਾਸ ਕੰਮ : ਕ੍ਰਿਸ਼ਣ ਲਾਲ ਪੰਵਾਰ

ਕਾਲਾਂਵਾਲੀ ਨਗਰਪਾਲਿਕਾ ਚੋਣ ਦੇ ਮੱਦੇਨਜਰ 29 ਜੂਨ ਨੂੰ ਪੇਡ ਛੁੱਟੀ

ਗੁਰੂਗ੍ਰਾਮ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਹੋਇਆ ਉਦਘਾਟਨ

ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਮੈਟਰੋ ਚਲਾਉਣਾ ਜਰੂਰੀ : ਅਨਿਲ ਵਿਜ

ਨਵੇਂ ਆਈਡਿਆਜ਼ ਨਾਲ ਪ੍ਰਿੰਟਿੰਗ ਨੂੰ ਦੇਣ ਨਵਾਂ ਰੰਗਰੂਪ : ਰਾਜੇਸ਼ ਨਾਗਰ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾਂ ਕੇਂਦਰ : ਰਾਓ ਨਰਬੀਰ ਸਿੰਘ