ਬਰਨਾਲਾ : ਸਾਂਝੀ ਸੰਘਰਸ਼ ਕਮੇਟੀ ਬਰਨਾਲਾ ਦੇ ਸੱਦੇ ਤੇ ਅੱਜ 66 ਕੇ.ਵੀ ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਹਰਬੰਸ ਸਿੰਘ ਦੀਦਾਰਗੜ੍ਵ ਦੀ ਪ੍ਰਧਾਨਗੀ ਹੇਠ ਸਮੂਹ ਟੈਕਨੀਕਲ ਮੁਲਾਜ਼ਮਾਂ ਵੱਲੋ ਕੱਲ੍ਹ ਪਟਿਆਲਾ ਵਿਖੇ ਸਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਅਪ੍ਰੈਟਿਸਸਿਪ ਲਾਈਨਮੈਨਾਂ ਉੱਪਰ ਪੰਜਾਬ ਸਰਕਾਰ ਤੇ ਪਾਵਰਕਾਮ ਮਨੈਜਮੈਟ ਦੇ ਇਸਾਰੇ ਤੇ ਪੰਜਾਬ ਪੁਲਿਸ ਵੱਲੋ ਕੀਤੇ ਅੰਨ੍ਹੇਵਾਹ ਤਸ਼ੱਦਦ ਕਰਨ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ । ਰੈਲੀ ਨੂੰ ਸੰਬੋਧਨ ਕਰਦਿਆਂ ਇੰਜ. ਰਾਜੇਸ ਕੁਮਾਰ ਬੰਟੀ, ਪ੍ਰਗਟ ਸਿੰਘ ਕੋਟਦੁੱਨਾ, ਇੰਜ ਦਲਜੀਤ ਸਿੰਘ ਬਰਨਾਲਾ, ਕੁਲਵਿੰਦਰ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਬੇਰੁਜ਼ਗਾਰ ਲਾਈਨਮੈਨਾਂ ਨਾਲ ਰੁਜ਼ਗਾਰ ਦਾ ਲਿਖਤੀ ਵਾਅਦਾ ਕਰਕੇ, ਨੌਕਰੀਆਂ ਦੇਣ ਦੀ ਬਜਾਏ ਜਾਨਵਰਾਂ ਵਾਂਗ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਦੀ ਜਥੇਬੰਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੀ ਹੈ, ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮਨੈਜਮੈਟ ਨੇ ਇਹਨਾਂ ਬੇਰੁਜ਼ਗਾਰ ਲਾਈਨਮੈਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋ ਇਕੱਠੇ ਹੋ ਕੇ ਮੋਰਚਾ ਖੋਲਿਆ ਜਾਵੇਗਾ । ਬਿਜਲੀ ਮੁਲਾਜ਼ਮਾਂ ਤੇ ਕੰਮ ਦਾ ਬਹੁਤ ਜਿਆਦਾ ਬੋਝ ਹੈ, ਇਹਨਾ ਬੇਰੁਜ਼ਗਾਰਾਂ ਨੂੰ ਖਾਲੀ ਅਸਾਮੀਆਂ ਤੇ ਪੱਕੇ ਤੌਰ ਤੇ ਭਰਤੀ ਕੀਤਾ ਜਾਵੇ । ਇਸ ਰੋਸ ਰੈਲੀ ਵਿੱਚ ਹੋਰਨਾਂ ਤੋ ਇਲਾਵਾ ਸੁਰਜੀਤ ਸਿੰਘ ਜੱਸੜ, ਸਰਿੰਦਰਪਾਲ ਸਿੰਘ, ਇਕਬਾਲ ਖਾਨ, ਜਸਵਿੰਦਰ ਸਿੰਘ ਜੱਸੀ, ਨਰੇਸ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮਨੈਜਮੈਟ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ । ਅੰਤ ਵਿੱਚ ਇੰਜ. ਦਲਜੀਤ ਸਿੰਘ ਨੇ ਸਮੂਹ ਮੁਲਾਜ਼ਮਾਂ ਨੂੰ ਆਉਣ ਵਾਲੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਅਤੇ ਰੋਸ ਰੈਲੀ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ।