ਕੁਰਾਲੀ : ਸਥਾਨਕ ਸ਼ਹਿਰ ਦੇ ਪਟਵਾਰ ਭਵਨ ਵਿਖੇ ਬਤੌਰ ਕਾਨੂੰਗੋ ਤਾਇਨਾਤ ਸੋਹਣ ਸਿੰਘ ਕਾਨੂੰਗੋ ਨੇ ਅੱਜ ਜੁਆਇੰਟ ਸਬ ਰਜਿਸਟਰਾਰ ਸਬ ਤਹਿਸੀਲਦਾਰ ਘੜੂੰਆਂ ਦਾ ਚਾਰਜ ਸੰਭਾਲ ਲਿਆ ਹੈ। ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਮੋਹਾਲੀ ਦੇ ਹੁਕਮਾਂ ਅਨੁਸਾਰ ਸੋਹਣ ਸਿੰਘ ਕਾਨੂੰਗੋ ਕੁਰਾਲੀ ਨੂੰ ਘੜੂੰਆਂ ਦੇ ਜੁਆਇੰਟ ਸਬ ਰਜਿਸਟਰਾਰ ਅਤੇ ਰਾਜਬੀਰ ਸਿੰਘ ਮਰਵਾਹਾ ਨਾਇਬ ਤਹਿਸੀਲਦਾਰ ਮਾਜਰੀ ਨੂੰ ਵਾਧੂ ਚਾਰਜ ਸਬ ਤਹਿਸੀਲ ਘੜੂੰਆਂ ਦਾ ਸੌਂਪਿਆ ਗਿਆ ਹੈ। ਅੱਜ ਉਨ੍ਹਾਂ ਨੂੰ ਸਬ ਤਹਿਸੀਲ ਘੜੂੰਆਂ ਵਿਖੇ ਚਾਰਜ ਸੰਭਾਲਣ ਤੇ ਗੁਰਪ੍ਰੀਤ ਸਿੰਘ ਰਜਿਸਟਰੀ ਕਲਰਕ, ਸਮਾਜ ਸੇਵੀ ਸੁਖਜਿੰਦਰਜੀਤ ਸਿੰਘ ਸੋਢੀ ਕੁਰਾਲੀ, ਯਾਦਵਿੰਦਰ ਸਿੰਘ ਪਟਵਾਰੀ ਹਲਕਾ ਚਨਾਲੋਂ, ਮਨਿੰਦਰ ਸਿੰਘ ਪਟਵਾਰੀ ਛੱਜੂਮਾਜਰਾ, ਸੰਜੇ ਪਟਵਾਰੀ ਸਹੌੜਾਂ, ਜਗਤਾਰ ਸਿੰਘ ਪਟਵਾਰੀ ਘੜੂੰਆਂ, ਪਰਦੀਪ ਸਿੰਘ ਘੜੂੰਆਂ, ਚੇਤ ਸਿੰਘ ਨੱਗਲ, ਅਵਤਾਰ ਸਿੰਘ ਲਵਲੀ ਅਤੇ ਹੋਰਨਾਂ ਨੇ ਸੋਹਣ ਸਿੰਘ ਜੁਆਇੰਟ ਸਬ ਰਜਿਸਟਰਾਰ ਨੂੰ ਅਹੁਦਾ ਸੰਭਾਲਣ ਤੇ ਗੁਲਦਸਤਾ ਭੇਂਟ ਕਰਕੇ ਮੂੰਹ ਮਿੱਠਾ ਕਰਵਾਇਆ ਅਤੇ ਜੀ ਆਇਆਂ ਆਖਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੇ ਈ ਰਜਿਸਟ੍ਰੇਸ਼ਨ ਦੇ ਸਮੁੱਚੇ ਕੰਮ ਨੂੰ ਪਾਰਦਰਸ਼ਤਾ ਨਾਲ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਈ ਰਜਿਸਟ੍ਰੇਸ਼ਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੇ ਇਸ ਕੰਮ ਤੋਂ ਕਾਫ਼ੀ ਪ੍ਰਭਾਵਿਤ ਹਨ ਅਤੇ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਦੀਆਂ ਸ਼ਲਾਘਾ ਕਰ ਰਹੇ ਹਨ।