Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Articles

ਸਾਗ ਸਰੋਂ ਦਾ ਮੱਕੀ ਦੀ ਰੋਟੀ

December 30, 2023 02:41 PM
Babita Ghai (Writer)

ਸਾਗ ਸਰੋਂ ਦਾ ਮੱਕੀ ਦੀ ਰੋਟੀ 

ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ  ,
ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ  ।
ਲੈ ਫੁਲਕਾਰੀ ਸਿਰ ਤੇ ,ਖੇਤਾ ਤੋ ਤੋੜ ,
ਸਾਗ -ਸਰੋਂ ਬੰਨ ਪਰਨੇ 'ਚ, ਲਿਆਵਾ ਸਿਰ ਤੇ ਰੱਖਾਕੇ ।
ਚੁੱਲ੍ਹੇ ਉੱਪਰ ਸਾਗ ਬਣਾਕੇ ,ਦੇਸੀ ਘਿਉ ਦਾ ਤੁੜਕਾ ਲਗਾਕੇ ,
ਮੱਖਣ   ਦੀ ਕੜਛੀ ਭਰ ਪਾਕੇ ।
ਮੱਕੀ ਦੀ ਰੋਟੀ ਉੱਪਰ,  ਸਾਗ ਸਰੋ ਦਾ ਪਾਕੇ , 
ਮਿਰਚ ਹਰੀ ਤੇ ਲਾਲ ਅਚਾਰੀ ਸਜਾਕੇ।
ਦੰਦਾ ਨਾਲ ਕੱਟ- ਕੱਟ ਮੂਲੀ , ਕੜਕ- ਕੜਕ ਖਾਵਾ , 
ਖੱਟੀ ਲਸੀ ਵਾਲਾ ਭਰ ,ਛੰਨਾ ਮੂੰਹ ਨੂੰ ਲਾਵਾ ।
ਡਲੀ ਗੁੜ ਦੀ ਘਲਾੜੀ ਵਾਲੀ, ਰੋਟੀ ਮਗਰੋ ,
ਨਾਲ ਸਵਾਦਾ ,ਚਾਵਾ ਨਾਲ ਮੈ ਖਾਵਾਂ।
 ਖਾਂ ਕੇ ਗੂੜ, ਪੀ ਕੇ ਲੱਸੀ , ਮੱਕੀ ਦੀ ਰੋਟੀ, 
ਸਾਗ -ਸਰੋਂ   ਮੈ ਹਜਮ ਕਰ ਜਾਵਾ ।
ਖਾ ਕੇ ਪੰਜਾਬੀ  ਬਬੀਤਾ ਦੇਸੀ ਖਾਣਾ ,ਸਾਗ ਸਰੋਂ ਦਾ ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਮਾ ।
ਖਾ ਕੇ ਪੰਜਾਬੀ ਦੇਸੀ ਖਾਣਾ  ,ਸਾਗ ਸਰੋਂ ਦਾ, 
ਮੱਕੀ ਦੀ ਰੋਟੀ, ਘਈ  ਫੁੱਲਾ ਨਾ ਸਮਾਮਾ ।
ਬਬੀਤਾ ਘਈ 
ਜਿਲ੍ਹਾ ਲੁਧਿਆਣਾ 
ਫੋਨ ਨੰਬਰ 6239083668

Have something to say? Post your comment