‘ਸਟਾਰ ਪਲੱਸ’ ਅਨੋਖੇ ਕੰਟੈਂਟ ਦੇਣ ਤੇ ਅਣਛੂਹੇ ਵਿਸ਼ਿਆਂ ਨਾਲ ਜੋੜਨ ਲਈ ਜਾਣਿਆ ਜਾਂਦਾ ਹੈ। ਹੁਣ ਚੈਨਲ ਇਕ ਹੋਰ ਨਵਾਂ ਸ਼ੋਅ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ।‘ਝਨਕ’ ਨਾਮ ਦੇ ਇਸ ਸ਼ੋਅ ’ਚ ਹਿਬਾ ਨਵਾਬ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ‘ਝਨਕ’ ਉਮੀਦਾਂ ਤੇ ਸੁਪਨਿਆਂ ਵਾਲੀ ਇਕ ਪ੍ਰਤਿਭਾਸ਼ਾਲੀ ਲੜਕੀ ਦੀ ਕਹਾਣੀ ਹੈ ਪਰ ਉਸ ਦੇ ਜੀਵਨ ’ਚ ਅਚਾਨਕ ਉਲਟ ਸਥਿਤੀਆਂ ਸਾਹਮਣੇ ਆ ਜਾਂਦੀਆਂ ਹਨ। ਹਾਲ ਹੀ ’ਚ ਇਸ ਸ਼ੋਅ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਪ੍ਰੋਮੋ ਜਾਰੀ ਹੋਇਆ ਹੈ।
ਇਸ ਪ੍ਰੋਮੋ ’ਚ ਇਕ ਲੜਕੀ ਦੇ ਸਫਰ ਨੂੰ ਦਿਖਾਇਆ ਗਿਆ ਹੈ, ਜੋ ਇਕ ਪਛੜੇ ਪਿਛੋਕੜ ਤੋਂ ਆਉਂਦੀ ਹੈ ਤੇ ਇਕ ਡਾਂਸਰ ਬਣਨ ਦੀ ਇੱਛਾ ਰੱਖਦੀ ਹੈ। ‘ਝਨਕ’ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਅਚਾਨਕ ਉਸ ਦੇ ਪਰਿਵਾਰ ਨੂੰ ਇਕ ਦੁਖਾਂਤ ਘੇਰ ਲੈਂਦਾ ਹੈ, ਜਿਸ ਨਾਲ ਉਸ ਦੀ ਦੁਨੀਆ ਹੀ ਉਲਟ ਜਾਂਦੀ ਹੈ।