ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਤਨੁ ਗਰੇਵਾਲ ਸਟਾਰਰ ਫਿਲਮ 'ਮੌਜਾਂ ਹੀ ਮੌਜਾਂ' ਅੱਜ ਯਾਨਿ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਹਰ ਕੋਈ ਇਸ ਫਿਲਮ ਨੂੰ ਦੇਖ ਕੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਸਣੇ ਫਿਲਮ ਦੀ ਪੂਰੀ ਟੀਮ ਦੀਆਂ ਖੂਬ ਤਾਰੀਫਾਂ ਕਰ ਰਿਹਾ ਹੈ।
ਹੁਣ ਇਸ ਲੜੀ 'ਚ ਪੰਜਾਬ ਦੇ ਲੈਜੇਂਡ ਸਿੰਗਰ ਗੁਰਦਾਸ ਮਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਗੁਰਦਾਸ ਮਾਨ ਹਾਲ ਹੀ 'ਚ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰੀਮੀਅਰ 'ਚ ਸ਼ਾਮਲ ਹੋਏ ਸੀ। ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇਹ ਫਿਲਮ ਦੇਖੀ। ਇਸ ਤੋਂ ਬਾਅਦ ਗੁਰਦਾਸ ਮਾਨ ਮੀਡੀਆ ਦੇ ਰੂ-ਬ-ਰੂ ਹੋਏ।
ਉਨ੍ਹਾਂ ਨੇ ਫਿਲਮ ਦੀ ਅਤੇ ਫਿਲਮ ਦੀ ਸਟਾਰ ਕਾਸਟ ਦੀ ਰੱਜ ਕੇ ਤਾਰੀਫ ਕੀਤੀ। ਗੁਰਦਾਸ ਮਾਨ ਨੇ ਕਿਹਾ, 'ਮੈਂ ਇਸ ਫਿਲਮ ਦੀ ਜਿੰਨੀਂ ਤਾਰੀਫ ਕਰਾਂ ਘੱਟ ਹੈ। ਫਿਲਮ ਪਹਿਲਾਂ ਪਹਿਲਾਂ ਬਹੁਤ ਹਸਾਉਂਦੀ ਹੈ, ਪਰ ਅਖੀਰ 'ਚ ਤੁਹਾਨੂੰ ਰੁਆ ਕੇ ਛੱਡਦੀ ਹੈ। ਇਸ ਫਿਲਮ 'ਚ ਕਾਮੇਡੀ ਦੇ ਰੂਪ 'ਚ ਬਹੁਤ ਵੱਡਾ ਸੰਦੇਸ਼ ਦਿੱਤਾ ਗਿਆ ਹੈ। ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ'