ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਮੁਕਾਬਲੇਬਾਜ਼ਾਂ ਦੇ ਲੜਾਈ-ਝਗੜੇ ਸਭ ਤੋਂ ਵੱਧ ਸੁਰਖੀਆਂ 'ਚ ਰਹਿੰਦੇ ਹਨ। 'ਬਿੱਗ ਬੌਸ' ਸੀਜ਼ਨ 17 'ਚ ਵੀ ਮੁਕਾਬਲੇਬਾਜ਼ ਸ਼ੁਰੂ ਤੋਂ ਹੀ ਆਪਸ 'ਚ ਲੜਦੇ ਨਜ਼ਰ ਆ ਰਹੇ ਹਨ। ਹੁਣ ਘਰ 'ਚ ਮਜ਼ਬੂਤ ਬਾਂਡਿੰਗ ਰੱਖਣ ਵਾਲੇ ਦੋ ਮੁਕਾਬਲੇਬਾਜ਼ ਇਕ-ਦੂਜੇ ਖ਼ਿਲਾਫ਼ ਹੁੰਦੇ ਨਜ਼ਰ ਆ ਰਹੇ ਹਨ। 'ਬਿੱਗ ਬੌਸ 17' ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਅੰਕਿਤਾ ਲੋਖੰਡੇ, ਵਿੱਕੀ ਜੈਨ, ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਹਨ। ਇਹ ਚਾਰੇ ਮਸ਼ਹੂਰ ਟੀ. ਵੀ. ਸਟਾਰ ਹਨ ਅਤੇ ਰਿਅਲ ਲਾਈਫ ਕੱਪਲ ਹਨ। ਸ਼ੋਅ ਤੋਂ ਬਾਹਰ ਵੀ ਇਹ ਸਾਰੇ ਚੰਗੇ ਦੋਸਤ ਹਨ।
ਦੱਸ ਦਈਏ ਕਿ ਵਿੱਕੀ ਜੈਨ ਅਤੇ ਨੀਲ ਭੱਟ ਦੀ ਬਾਂਡਿੰਗ 'ਬਿੱਗ ਬੌਸ 17' ਦੇ ਘਰ 'ਚ ਵੀ ਦੇਖਣ ਨੂੰ ਮਿਲੀ ਸੀ। ਹੁਣ ਉਨ੍ਹਾਂ 'ਚ ਜ਼ਬਰਦਸਤ ਲੜਾਈ ਹੁੰਦੀ ਹੈ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਅਸਲ 'ਚ ਇਹ ਲੜਾਈ ਅੰਕਿਤਾ ਲੋਖੰਡੇ ਅਤੇ ਖਾਨਜ਼ਾਦੀ ਵਿਚਾਲੇ ਸੀ ਪਰ ਬਾਅਦ 'ਚ ਵਿੱਕੀ ਜੈਨ ਅਤੇ ਨੀਲ ਭੱਟ ਇਸ 'ਚ ਉਲਝ ਗਏ। ਦਰਅਸਲ, ਅੰਕਿਤਾ ਲੋਖੰਡੇ ਅਤੇ ਖਾਨਜ਼ਾਦੀ ਦੀ ਆਪਸ 'ਚ ਬਹਿਸ ਹੋ ਰਹੀ ਹੁੰਦੀ ਹੈ। ਇਸ ਦੌਰਾਨ ਅੰਕਿਤਾ ਉਸ ਨੂੰ ਇਡੀਅਟ ਬੋਲ ਦਿੰਦੀ ਹੈ, ਜਿਸ ਤੋਂ ਬਾਅਦ ਖਾਨਜ਼ਾਦੀ ਨੂੰ ਬਹੁਤ ਗੁੱਸਾ ਆਉਂਦਾ ਹੈ। ਇਸ ਦੌਰਾਨ ਨੀਲ ਭੱਟ ਬਚਾਅ ਲਈ ਆਉਂਦਾ ਹੈ ਪਰ ਅਚਾਨਕ ਉਹ ਵਿੱਕੀ ਦੀਆਂ ਹਰਕਤਾਂ 'ਤੇ ਭੜਕ ਜਾਂਦਾ ਹੈ। ਇਹ ਲੜਾਈ ਇੰਨੀ ਵਧ ਜਾਂਦੀ ਹੈ ਕਿ ਨੀਲ ਨੂੰ ਰੋਕਣ ਲਈ ਐਸ਼ਵਰਿਆ ਸ਼ਰਮਾ ਅਤੇ ਅਭਿਸ਼ੇਕ ਕੁਮਾਰ ਨੂੰ ਵੀ ਆਉਣਾ ਪੈਂਦਾ ਹੈ।