ਕਾਰੋਬਾਰੀ ਅਤੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਆਉਣ ਵਾਲੀ ਫ਼ਿਲਮ ‘ਯੂਟੀ 69’ ਦਾ ਟਰੇਲਰ ਲਾਂਚ ਕੀਤਾ ਅਤੇ ਜੇਲ ਵਿਚ ਬਿਤਾਏ ਆਪਣੇ ਪਲਾਂ ਬਾਰੇ ਗੱਲ ਕੀਤੀ। ਇੰਨਾ ਹੀ ਨਹੀਂ ਮਾਸਕ ਉਤਾਰਨ ਤੋਂ ਬਾਅਦ ਰਾਜ ਨੇ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ ਹੈ। ਮੇਰੀ ਪਤਨੀ, ਮੇਰੇ ਬੱਚਿਆਂ ਅਤੇ ਮੇਰੇ ਪਰਿਵਾਰ ਦੇ ਪਿੱਛੇ ਨਾ ਜਾਓ ਯਾਰ, ਕੀ ਵਿਗਾੜਿਆ ਹੈ ਉਨ੍ਹਾਂ ਨੇ ਤੁਹਾਡਾ।
ਉਥੇ ਹੀ ਰਾਜ ਕੁੰਦਰਾ ਨੇ ਇਕ ਸਵਾਲ ਦੇ ਜਵਾਬ ’ਚ ਸ਼ਾਹਰੁਖ ਖ਼ਾਨ ਦਾ ਜ਼ਿਕਰ ਕੀਤਾ। ਰਾਜ ਨੇ ਕਿਹਾ ਕਿ ਭਾਰਤ ਅਤੇ ਬਾਲੀਵੁੱਡ ’ਚ ਸਿਰਫ ਦੋ ਚੀਜ਼ਾਂ ਵਿਕਦੀਆਂ ਹਨ, ਸ਼ਾਹਰੁਖ ਖਾਨ ਤੇ ਸੈਕਸ।ਇਸ ਦੌਰਾਨ ਰਾਜ ਕੁੰਦਰਾ ਨੇ ਆਪਣੀ ਫ਼ਿਲਮ ਦੇ ਨਾਂ ਦਾ ਮਤਲਬ ਦੱਸਿਆ। ਉਨ੍ਹਾਂ ਕਿਹਾ ਕਿ ਯੂ. ਟੀ. 69… ਯੂ. ਟੀ. ਦਾ ਮਤਲਬ ਅੰਡਰ ਟ੍ਰਾਇਲ ਅਤੇ ਜਦੋਂ ਮੈਂ ਅੰਡਰ ਟ੍ਰਾਇਲ ਸੀ ਓਦੋਂ ਮੈਨੂੰ 69 ਨੰਬਰ ਦਿੱਤਾ ਗਿਆ ਸੀ। ਇਸ ਫ਼ਿਲਮ 'ਚ ਰਾਜ ਕੁੰਦਰਾ ਵਲੋਂ ਪੋਰਨੋਗ੍ਰਾਫੀ ਕੇਸ ਦੌਰਾਨ ਝੱਲੀਆਂ ਗਈਆਂ ਪ੍ਰੇਸ਼ਾਨੀਆਂ ਨੂੰ ਦਰਸ਼ਾਇਆ ਜਾਏਗਾ। ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਰਾਹੀਂ ਰਾਜ ਕੁੰਦਰਾ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਦੇਣਗੇ। ਇੰਨਾ ਹੀ ਨਹੀਂ ਉਹ ਆਪਣੇ ਅਕਸ ਨੂੰ ਵੀ ਸਾਫ ਕਰਨ ਦੀ ਕੋਸ਼ਿਸ਼ ਕਰਨਗੇ।