ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਆਲੀਆ ਭੱਟ ਨੂੰ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਮਿਲ ਰਿਹਾ ਹੈ।ਆਲੀਆ ਭੱਟ ਦੇ ਕਰੀਅਰ ਦਾ ਇਹ ਪਹਿਲਾ ਨੈਸ਼ਨਲ ਐਵਾਰਡ ਹੈ, ਜਿਸ ਲਈ ਹਸੀਨਾ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਇਸ ਦੇ ਨਾਲ ਹੀ ਰਣਬੀਰ ਕਪੂਰ ਵੀ ਆਲੀਆ ਨਾਲ ਐਵਾਰਡ ਸਮਾਰੋਹ 'ਚ ਪਹੁੰਚੇ। ਆਲੀਆ ਐਵਾਰਡ ਫੰਕਸ਼ਨ 'ਚ ਸ਼ਿਰਕਤ ਕਰਨ ਪਹੁੰਚੀ ਹੈ। ਇਸ ਦੌਰਾਨ ਉਸ ਦਾ ਲੁੱਕ ਟਾਕ ਆਫ ਦਾ ਟਾਊਨ ਰਿਹਾ। ਇਸ ਖ਼ਾਸ ਮੌਕੇ ਲਈ ਆਲੀਆ ਨੇ ਖ਼ਾਸ ਆਊਟਫਿੱਟ ਚੁਣਿਆ ਹੈ। ਆਲੀਆ ਆਪਣੇ ਵਿਆਹ ਦੀ ਪੋਸ਼ਾਕ ਪਹਿਨ ਕੇ ਨੈਸ਼ਨਲ ਐਵਾਰਡ ਲੈਣ ਪਹੁੰਚੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਆਫ ਵ੍ਹਾਈਟ ਕਲਰ ਦੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਸਬਿਆਸਾਚੀ ਨੇ ਡਿਜ਼ਾਈਨ ਕੀਤਾ ਸੀ। ਉਸ ਨੇ ਇਹ ਸਾੜ੍ਹੀ ਆਪਣੇ ਵਿਆਹ 'ਚ ਪਹਿਨੀ ਸੀ। ਨੈਸ਼ਨਲ ਐਵਾਰਡ ਲੈਣ ਪਹੁੰਚੀ ਆਲੀਆ ਨੇ ਚੋਕਰ ਨੇਕਲੈਸ ਅਤੇ ਸਟੱਡ ਈਅਰਰਿੰਗਸ ਨਾਲ ਇਸ ਲੁੱਕ ਨੂੰ ਪੂਰਾ ਕੀਤਾ।