ਹਨੀ ਸਿੰਘ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਗੀਤ ‘ਕਾਲਾਸਟਾਰ’ ਅੱਜ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਇਹ ਗੀਤ ਹਨੀ ਸਿੰਘ ਤੇ ਉਸ ਦੇ ਚਾਹੁਣ ਵਾਲਿਆਂ ਲਈ ਬੇਹੱਦ ਖ਼ਾਸ ਹੈ।ਦੱਸ ਦੇਈਏ ਕਿ ‘ਕਾਲਾਸਟਾਰ’ ਗੀਤ ‘ਦੇਸੀ ਕਲਾਕਾਰ’ ਤੋਂ ਅੱਗੇ ਦੀ ਕਹਾਣੀ ਬਿਆਨ ਕਰਦਾ ਹੈ, ਜੋ ਅੱਜ ਤੋਂ 9 ਸਾਲ ਪਹਿਲਾਂ ਰਿਲੀਜ਼ ਹੋਇਆ ਸੀ।‘ਦੇਸੀ ਕਲਾਕਾਰ’ ’ਚ ਹਨੀ ਸਿੰਘ ਨਾਲ ਸੋਨਾਕਸ਼ੀ ਸਿਨ੍ਹਾ ਨਜ਼ਰ ਆਈ ਸੀ ਤੇ ‘ਕਾਲਾਸਟਾਰ’ ਗੀਤ ’ਚ ਵੀ ਸੋਨਾਕਸ਼ੀ ਸਿਨ੍ਹਾ ਤੇ ਹਨੀ ਸਿੰਘ ਦੀ ਜੋੜੀ ਦੇਖਣ ਨੂੰ ਮਿਲ ਰਹੀ ਹੈ।
‘ਕਾਲਾਸਟਾਰ’ ਗੀਤ ਨੂੰ ਹਨੀ ਸਿੰਘ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਰੋਨੀ ਅਜਨਾਲੀ ਤੇ ਗਿੱਲ ਮਛਰਾਈ ਨੇ ਲਿਖੇ ਹਨ। ਗੀਤ ਨੂੰ ਸੰਗੀਤ ਬਾਸ ਯੋਗੀ ਨੇ ਦਿੱਤਾ ਹੈ। ਗੀਤ ਯੂਟਿਊਬ ’ਤੇ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਕੁਝ ਮਿੰਟਾਂ ’ਚ ਹੀ ਮਿਲੀਅਨਜ਼ ਵਿਊਜ਼ ਮਿਲ ਚੁੱਕੇ ਹਨ।