ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਸਟਾਰਰ 'ਟਾਈਗਰ 3' ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਸਲਮਾਨ ਦਾ ਜ਼ਬਰਦਸਤ ਲੁੱਕ ਵੇਖਣ ਨੂੰ ਮਿਲ ਰਿਹਾ ਹੈ। 'ਟਾਈਗਰ 3' ਦੇ ਟਰੇਲਰ ਦੀ ਸ਼ੁਰੂਆਤ ਇੱਕ ਔਰਤ ਦੀ ਬੈਕਗਰਾਊਂਡ ਆਵਾਜ਼ ਨਾਲ ਹੁੰਦੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਸ਼ਾਂਤੀ ਅਤੇ ਦੇਸ਼ ਦੇ ਦੁਸ਼ਮਣਾਂ 'ਚ ਕਿੰਨੀ ਦੂਰੀ ਹੈ। ਇਸ ਤੋਂ ਬਾਅਦ ਸਲਮਾਨ ਦੀ ਐਂਟਰੀ ਹੁੰਦੀ ਹੈ। ਸਲਮਾਨ ਖ਼ਾਨ ਰੌਂਗਟੇ ਖੜੇ ਕਰਨ ਵਾਲੇ ਬਾਈਕ ਸਟੰਟ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਟਰੇਲਰ 'ਚ ਸਲਮਾਨ ਅਤੇ ਕੈਟਰੀਨਾ ਕੈਫ ਦੀ ਰੋਮਾਂਟਿਕ ਕੈਮਿਸਟਰੀ ਵੀ ਬੇਹੱਦ ਕਿਊਟ ਲੱਗ ਰਹੀ ਹੈ। ਸਲਮਾਨ ਆਪਣੇ ਪਰਿਵਾਰ ਯਾਨੀਕਿ ਪਤਨੀ ਕੈਟਰੀਨਾ ਅਤੇ ਬੇਟੇ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਇਮਰਾਨ ਖ਼ਾਨ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ਜੋ ਕਹਿੰਦੇ ਹਨ ਕਿ ਹਰ ਵਿਅਕਤੀ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖਜ਼ਾਨਾ ਉਸ ਦਾ ਪਰਿਵਾਰ ਹੈ। ਭਾਵ ਪਤਨੀ ਦਾ ਪਿਆਰ ਅਤੇ ਬੱਚੇ ਦੀ ਖੁਸ਼ੀ। ਤੁਸੀਂ ਟਾਈਗਰ ਤੋਂ ਇਹ ਸਭ ਖੋਹ ਲਿਆ, ਹੁਣ ਇਸ ਵਾਰ ਮੇਰੀ ਵਾਰੀ ਹੈ ਤੁਸੀਂ ਟਾਈਗਰ ਨੂੰ ਗੁਆਓਗੇ.. ਤੁਹਾਡਾ ਪਰਿਵਾਰ, ਤੁਹਾਡਾ ਦੇਸ਼, ਸਭ ਕੁਝ ... ਇਹ ਮੇਰਾ ਵਾਅਦਾ ਹੈ ਅਤੇ ਮੈਂ ਕਦੇ ਵੀ ਆਪਣਾ ਵਾਅਦਾ ਨਹੀਂ ਤੋੜਦਾ.. ਇਸ ਨਾਲ ਸਾਨੂੰ ਇਮਰਾਨ ਹਾਸ਼ਮੀ ਦੀ ਝਲਕ ਮਿਲਦੀ ਹੈ, ਸਕਰੀਨ 'ਤੇ ਹੈ। ਇਸ ਤੋਂ ਬਾਅਦ ਕੈਟਰੀਨਾ ਕੈਫ ਵੀ ਸ਼ਾਨਦਾਰ ਐਕਸ਼ਨ ਕਰਦੀ ਐਂਟਰੀ ਕਰਦੀ ਹੈ।