ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਡੰਕੀ’ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 2023 ਦੇ ਕ੍ਰਿਸਮਸ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਹਾਲ ਹੀ ’ਚ ਫ਼ਿਲਮ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆਈਆਂ ਸਨ। ਅਫਵਾਹਾਂ ਦੀ ਮੰਨੀਏ ਤਾਂ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਹਾਲਾਂਕਿ ਸ਼ਾਹਰੁਖ ਨੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਫਾਈਨਲ ਕਰ ਲਿਆ ਹੈ।
ਇਸ ਤੋਂ ਇਲਾਵਾ ਸ਼ਾਹਰੁਖ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਗਣਤੰਤਰ ਦਿਵਸ ’ਤੇ ‘ਪਠਾਨ’ ਨਾਲ, ਜਨਮ ਅਸ਼ਟਮੀ ਤੇ ‘ਜਵਾਨ’ ਨਾਲ ਤੇ ਹੁਣ ਕ੍ਰਿਸਮਸ ’ਤੇ ‘ਡੰਕੀ’ ਨਾਲ ਆਪਣੀ ਫ਼ਿਲਮ ਲੈ ਕੇ ਆਉਣਗੇ।‘ਡੰਕੀ’ ਸੱਚਮੁੱਚ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ, ਜੋ ਸ਼ਾਹਰੁਖ ਤੇ ਰਾਜੂ ਹਿਰਾਨੀ ਦੇ ਵਿਚਕਾਰ ਪਹਿਲੀ ਸਹਿਯੋਗੀ ਫ਼ਿਲਮ ਹੈ।