ਸੁਪਰਸਟਾਰ ਸਲਮਾਨ ਖ਼ਾਨ 16 ਅਕਤੂਬਰ ਨੂੰ ਯਸ਼ਰਾਜ ਫਿਲਮਜ਼ ਦੀ ‘ਟਾਈਗਰ-3’ ਦਾ ਟਰੇਲਰ ਰਿਲੀਜ਼ ਕਰਨ ਲਈ ਤਿਆਰ ਹਨ। ਵਾਈ. ਆਰ. ਐੱਫ. ਸਪਾਈ ਯੂਨੀਵਰਸ ਫ਼ਿਲਮ ‘ਟਾਈਗਰ-3’ ਦੀਵਾਲੀ ’ਤੇ ਰਿਲੀਜ਼ ਲਈ ਤਿਆਰ ਹੈ।
ਸਲਮਾਨ ਨੇ ਕਿਹਾ, ‘‘ਟਾਈਗਰ-3 ’ਚ ਐਕਸ਼ਨ ਰਾਅ, ਰਿਅਲਿਸਟਿਕ ਪਰ ਸ਼ਾਨਦਾਰ ਹੈ। ਟਾਈਗਰ ਫ੍ਰੈਂਚਾਇਜ਼ੀ ਬਾਰੇ ਮੈਨੂੰ ਜੋ ਪਸੰਦ ਹੈ, ਉਹ ਇਹ ਹੈ ਕਿ ਹੀਰੋ ਨੂੰ ਇਕ ‘ਲਾਰਜਰ ਦੈਨ ਲਾਈਫ’ ਹਿੰਦੀ ਫ਼ਿਲਮਾਂ ਦੇ ਹੀਰੋ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਆਪਣੇ ਖਾਲੀ ਹੱਥਾਂ ਨਾਲ ਲੋਕਾਂ ਦੀ ਫੌਜ ਦਾ ਮੁਕਾਬਲਾ ਕਰ ਸਕਦਾ ਹੈ। ਉਸ ਨੂੰ ਖ਼ੂਨ ਵਹਾਉਣਾ ਤੇ ਉਦੋਂ ਤਕ ਖੜ੍ਹੇ ਰਹਿਣਾ ਠੀਕ ਲੱਗਦਾ ਹੈ ਜਦੋਂ ਤਕ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣ ਖ਼ਤਮ ਨਾ ਹੋ ਜਾਣ।