ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਅਮਿਤਾਭ ਬੱਚਨ ਨੇ ਬੀਤੇ ਦਿਨੀਂ ਆਪਣਾ 81ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।
ਬਿੱਗ ਬੀ ਦੇ ਜਨਮਦਿਨ 'ਤੇ ਦੇਰ ਰਾਤ ਉਨ੍ਹਾਂ ਦੇ ਪ੍ਰਸ਼ੰਸਕ ਜਲਸਾ ਤੋਂ ਬਾਹਰ ਨਜ਼ਰ ਆਏ।ਅਮਿਤਾਭ ਦੇ ਘਰ ਦੇ ਬਾਹਰ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਸ ਦੌਰਾਨ ਬਿੱਗ ਬੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਜਲਸਾ ਤੋਂ ਬਾਹਰ ਆਏ ਸਨ। ਇਸ ਖ਼ਾਸ ਮੌਕੇ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।
ਲੁੱਕ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੇ ਪੀਲੇ ਰੰਗ ਦਾ ਕੁੜਤਾ ਤੇ ਚਿੱਟਾ ਪਜਾਮਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੇ ਸਨ। ਉਨ੍ਹਾਂ ਦੇ ਮੱਥੇ 'ਤੇ ਚੰਦਨ ਦਾ ਟਿੱਕਾ ਲੱਗਾ ਹੋਇਆ ਸੀ ਤੇ ਗਲੇ 'ਚ ਮਾਲਾ ਪਾਈ ਸੀ।