ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ‘ਮੇਕਿੰਗ ਮੈਮਰੀਜ਼’ ਨੂੰ ਲੈ ਕੇ ਚਰਚਾ ’ਚ ਹਨ। ਇਹ ਐਲਬਮ ਦੁਨੀਆ ਭਰ ’ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸੁਣੀ ਜਾ ਰਹੀ ਹੈ ਤੇ ਪ੍ਰਸ਼ੰਸਾ ਹਾਸਲ ਕਰ ਰਹੀ ਹੈ।
ਐਲਬਮ ਦੇ ਗੀਤ ਬਿਲਬੋਰਡ ’ਤੇ ਵੀ ਧੁੰਮਾਂ ਪਾ ਰਹੇ ਹਨ। ਨਾਲ ਹੀ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਵੀ ਕਰਨ ਔਜਲਾ ਦੇ ਮੁਰੀਦ ਹੋ ਗਏ ਹਨ। ਹਰਭਜਨ ਸਿੰਘ ਨੇ ਇਕ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦਿਆਂ ਕਰਨ ਔਜਲਾ ਦੇ ਗੀਤ ਦੀ ਤਾਰੀਫ਼ ਕੀਤੀ ਹੈ।ਦੱਸ ਦੇਈਏ ਕਿ ਇਸ ਗੀਤ ਦਾ ਨਾਂ ‘ਚੁੰਨੀ’ ਹੈ, ਜੋ ਅੱਜ-ਕੱਲ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਰਿਹਾ ਹੈ। ਹਰਭਜਨ ਸਿੰਘ ਨੇ ਲਿਖਿਆ, ‘‘ਵੱਖਰਾ ਲੈਵਲ ਕਰਨ ਔਜਲਾ, ਚੁੰਨੀ ਗੀਤ ਰਿਪੀਟ ’ਤੇ ਚੱਲ ਰਿਹਾ।’’ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਗੀਤ ਦਾ ਯੂਟਿਊਬ ਲਿੰਕ ਵੀ ਅਟੈਚ ਕੀਤਾ ਹੈ।ਕਰਨ ਔਜਲਾ ਦੀ ‘ਮੇਕਿੰਗ ਮੈਮਰੀਜ਼’ ਐਲਬਮ ’ਚ ਕੁਲ 9 ਗੀਤ ਹਨ, ਜਿਨ੍ਹਾਂ ’ਚੋਂ 3 ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ, ਜਦਕਿ ਬਾਕੀ ਗੀਤਾਂ ਦੀਆਂ ਵੀਡੀਓਜ਼ ਆਉਣੀਆਂ ਬਾਕੀ ਹਨ।