Saturday, May 10, 2025

Sports

ਮੂੰਹ 'ਤੇ ਪੱਟੀ ਬੰਨ੍ਹ ਕੇ ਨਜ਼ਰ ਆਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ

October 10, 2023 07:09 PM
SehajTimes

ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਕ ਸ਼ੋਅ ਦੌਰਾਨ ਹੈਰਾਨੀਜਨਕ ਅੰਦਾਜ਼ 'ਚ ਐਂਟਰੀ ਕੀਤੀ। ਇਸ ਦੌਰਾਨ ਉਹ ਮੂੰਹ 'ਤੇ ਪੱਟੀ ਬੰਨ੍ਹ ਕੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਦੇ ਲੁੱਕ ਦੀ ਨਕਲ ਕਰਦੇ ਨਜ਼ਰ ਆਏ। ਧਵਨ ਨੇ ਜਵਾਨ ਫਿਲਮ ਦੇ ਇੱਕ ਡਾਇਲਾਗ ਨੂੰ ਵੀ ਦੁਹਰਾਇਆ ਅਤੇ ਭਰੋਸਾ ਪ੍ਰਗਟਾਇਆ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਵਿਸ਼ਵ ਕੱਪ ਟਰਾਫੀ ਜਿੱਤੇਗੀ।

ਧਵਨ ਭਾਰਤ ਲਈ ਆਖਰੀ ਵਾਰ ਦਸੰਬਰ 2022 'ਚ ਖੇਡੇ ਸਨ। ਸ਼ੋਅ ਦੌਰਾਨ ਸਟੇਜ 'ਤੇ ਧਵਨ ਦੀ ਐਂਟਰੀ ਨੂੰ ਲੈ ਕੇ ਉਲਝਣ ਸੀ ਕਿ ਸਟੇਜ 'ਤੇ ਕੌਣ ਆਇਆ। ਜਦੋਂ ਮੇਜ਼ਬਾਨ ਨੇ ਪੁੱਛਿਆ ਕਿ ਉਹ ਕੌਣ ਸੀ ਤਾਂ ਦਰਸ਼ਕਾਂ ਨੂੰ ਅੰਦਾਜ਼ਾ ਲਗਾਉਣ ਲਈ ਕਿਹਾ ਗਿਆ। ਕੁਝ ਪਲਾਂ ਬਾਅਦ ਜਦੋਂ ਲੋਕਾਂ ਨੇ ਧਵਨ ਦਾ ਨਾਮ ਲਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਉਜ਼ਾਗਰ ਕੀਤਾ ਅਤੇ ਕਿਹਾ, 'ਇਸ ਵਾਰ ਅਸੀਂ ਵਿਸ਼ਵ ਕੱਪ ਜ਼ਰੂਰ ਜਿੱਤਾਂਗੇ।'

 37 ਸਾਲਾ ਖਿਡਾਰੀ ਨੇ ਟੀਮ ਇੰਡੀਆ ਦੀ 2013 ਚੈਂਪੀਅਨਜ਼ ਟਰਾਫੀ ਦੌਰਾਨ 5 ਪਾਰੀਆਂ ਵਿੱਚ 90.75 ਦੀ ਔਸਤ ਨਾਲ 363 ਦੌੜਾਂ ਬਣਾ ਕੇ ਗੋਲਡਨ ਬੈਟ ਜਿੱਤਿਆ ਸੀ। ਉਂਗਲੀ ਦੀ ਸੱਟ ਕਾਰਨ ਧਵਨ ਦੀ 2019 ਵਿਸ਼ਵ ਕੱਪ ਮੁਹਿੰਮ ਨੂੰ ਛੋਟਾ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਸਟ੍ਰੇਲੀਆ ਵਿਰੁੱਧ ਮੈਚ ਜੇਤੂ ਸੈਂਕੜਾ ਲਗਾਇਆ। ਆਪਣੀ ਖਰਾਬ ਫਾਰਮ ਅਤੇ ਸ਼ੁਭਮਨ ਗਿੱਲ ਦੇ ਵਧੀਆ ਪ੍ਰਦਰਸ਼ਨ ਕਾਰਨ ਧਵਨ ਹੁਣ ਟੀਮ 'ਚ ਨਹੀਂ ਹਨ।

Have something to say? Post your comment

 

More in Sports

ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੇ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ’ਚ ਕਾਂਸੀ ਦਾ ਤਮਗਾ ਜਿੱਤਿਆ

ਹਾਕੀ, ਕ੍ਰਿਕਟ ਅਤੇ ਕਬੱਡੀ ਵਾਂਗ ਭੰਗੜਾ ਲੀਗ ਦੀ ਹੋਵੇਗੀ ਸ਼ੁਰੂਆਤ : ਪੰਮੀ ਬਾਈ 

ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦਾ ਦਾਖਲਾ

ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਦੀ ਸਪੋਰਟਸ ਕੋਟੇ ਅਧੀਨ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ ਹੋਈ ਚੋਣ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਖੇਡ ਮੈਦਾਨ ਬਣਾਉਣ ਦਾ ਐਲਾਨ

ਹਾਕੀ 'ਚ ਛਾਜਲੀ ਨੇ ਮੋਗਾ ਨੂੰ 6-4 ਨਾਲ ਹਰਾਕੇ ਟਰਾਫ਼ੀ ਜਿੱਤੀ 

ਸੁਨਾਮ ਵਿਖੇ ਦੋ ਰੋਜ਼ਾ ਹਾਕੀ ਟੂਰਨਾਮੈਂਟ ਭਲਕੇ 

ਵਿਧਾਇਕ ਕੁਲੰਵਤ ਸਿੰਘ ਵੱਲੋਂ ਨਗਰ ਨਿਗਮ ਵੱਲੋਂ 10.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਦਾ ਉਦਘਾਟਨ

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ