ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ YRF ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ। ਕੈਟਰੀਨਾ ਟਾਈਗਰ ਫਰੈਂਚਾਇਜ਼ੀ ’ਚ ਜ਼ੋਇਆ ਦਾ ਕਿਰਦਾਰ ਨਿਭਾਉਂਦੀ ਹੈ ਤੇ ਲੜਾਈ ਜਾਂ ਰਣਨੀਤੀ ’ਚ ਉਹ ਟਾਈਗਰ ਉਰਫ਼ ਸਲਮਾਨ ਖ਼ਾਨ ਦੇ ਬਰਾਬਰ ਹੈ। ਜਦੋਂ ਵੀ ਕੈਟਰੀਨਾ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ, ਭਾਵੇਂ ਉਹ ‘ਏਕ ਥਾ ਟਾਈਗਰ’ ਜਾਂ ‘ਟਾਈਗਰ ਜ਼ਿੰਦਾ ਹੈ’ ਹੋਵੇ, ਨੂੰ ਹਰ ਪਾਸਿਓਂ ਪਿਆਰ ਮਿਲਿਆ ਹੈ ਤੇ ਉਸ ਨੇ ਦਿਖਾਇਆ ਹੈ ਕਿ ਉਹ ਆਪਣੇ ਦਮ ’ਤੇ ਸ਼ਾਨਦਾਰ ਐਕਸ਼ਨ ਸੀਨ ਕਰ ਸਕਦੀ ਹੈ। ਯਸ਼ਰਾਜ ਫ਼ਿਲਮਜ਼ ਨੇ ਅੱਜ ਕੈਟਰੀਨਾ ਦੇ ਜ਼ੋਇਆ ਦੇ ਸੋਲੋ ਪੋਸਟਰ ਨੂੰ ਰਿਲੀਜ਼ ਕੀਤਾ ਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟਾਈਗਰ-ਵਰਸ ਕੈਟਰੀਨਾ ਕੈਫ ਤੋਂ ਇਲਾਵਾ ਕੋਈ ਵੀ ਜ਼ੋਇਆ ਦੀ ਭੂਮਿਕਾ ਨਹੀਂ ਨਿਭਾਅ ਸਕਦਾ ਹੈ।
ਕੈਟਰੀਨਾ ਨੇ ਖ਼ੁਲਾਸਾ ਕੀਤਾ ਕਿ ‘ਟਾਈਗਰ 3’ ਦੇ ਸਰੀਰਕ ਤੌਰ ’ਤੇ ਚੁਣੌਤੀਪੂਰਨ ਐਕਸ਼ਨ ਸੀਨ ਕਰਨ ਲਈ, ਉਸ ਨੇ ਆਪਣੇ ਸਰੀਰ ਨੂੰ ‘ਬ੍ਰੇਕਿੰਗ ਪੁਆਇੰਟ’ ਵੱਲ ਧੱਕ ਦਿੱਤਾ। ਕੈਟਰੀਨਾ ਕਹਿੰਦੀ ਹੈ, ‘‘ਜ਼ੋਇਆ YRF ਸਪਾਈ ਯੂਨੀਵਰਸ ਦੀ ਪਹਿਲੀ ਮਹਿਲਾ ਜਾਸੂਸ ਹੈ ਤੇ ਮੈਨੂੰ ਉਸ ਵਰਗਾ ਕਿਰਦਾਰ ਨਿਭਾਉਣ ’ਤੇ ਬਹੁਤ ਮਾਣ ਹੈ। ਉਹ ਤਗੜੀ ਹੈ, ਉਹ ਦਲੇਰ ਹੈ, ਉਹ ਪੂਰੀ ਤਰ੍ਹਾਂ ਸਮਰਪਿਤ ਹੈ, ਉਹ ਵਫ਼ਾਦਾਰ ਹੈ, ਉਹ ਸੁਰੱਖਿਆ ਕਰਦੀ ਹੈ, ਉਹ ਪਾਲਣ ਪੋਸ਼ਣ ਕਰਦੀ ਹੈ ਤੇ ਸਭ ਤੋਂ ਵੱਧ ਉਹ ਹਰ ਸਮੇਂ ਮਨੁੱਖਤਾ ਲਈ ਖੜ੍ਹੀ ਹੁੰਦੀ ਹੈ।’’