ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਗੁਰਦਾਸ ਮਾਨ ਦਾ ਕੈਨੇਡਾ 'ਚ 'ਅੱਖੀਆਂ ਉਡੀਕਦੀਆਂ' ਨਾਮ ਦਾ ਲਾਈਵ ਕੰਸਰਟ ਹੋਣਾ ਸੀ, ਪਰ ਹੁਣ ਮਾਨ ਸਾਬ੍ਹ ਦੇ ਕੈਨੇਡਾ 'ਚ ਵੱਸਦੇ ਫੈਨਜ਼ ਦੀਆਂ ਅੱਖੀਆਂ ਉਨ੍ਹਾਂ ਨੂੰ ਉਡੀਕਦੀਆਂ ਹੀ ਰਹਿ ਜਾਣਗੀਆਂ, ਕਿਉਂਕਿ ਗਾਇਕ ਦਾ ਕੈਨੇਡਾ ਟੂਰ ਰੱਦ ਹੋ ਗਿਆ ਹੈ।
ਪੀਟੀਆਈ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ, ਗੁਰਦਾਸ ਮਾਨ ਦਾ ਕੈਨੇਡਾ ਟੂਰ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਰੱਦ ਹੋਇਆ ਹੈ। ਇਸ ਬਾਰੇ ਗੁਰਦਾਸ ਮਾਨ ਦੀ ਟੀਮ ਦਾ ਅਧਿਕਾਰਤ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ''ਸਾਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਗੁਰਦਾਸ ਮਾਨ ਦਾ ਇਸ ਮਹੀਨੇ ਹੋਣ ਵਾਲਾ ‘ਅਖੀਆਂ ਉਦੀਕਦੀਆਂ’ ਕੈਨੇਡਾ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਇਹ ਖਬਰ ਉਸਦੇ ਬਹੁਤ ਸਾਰੇ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਹੋ ਸਕਦੀ ਹੈ ਅਤੇ ਅਸੀਂ ਕਿਸੇ ਵੀ ਅਸੁਵਿਧਾ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ,” ਗੁਰਜੀਤ ਬੱਲ ਪ੍ਰੋਡਕਸ਼ਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ।