ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਵਿਖੇ ਹਿੰਦੂ ਸ਼ਿਵ ਸੈਨਾ ਪੰਜਾਬ ਵੱਲੋਂ ਪੰਜਾਬੀ ਗਾਇਕ ਕਮਲ ਖ਼ਾਨ ਦੇ ਖਿਲਾਫ ਇੱਕ ਮਾਤਾ ਰਾਣੀ ਦੇ ਜਾਗਰਣ ਵਿਚ ਹਿੰਦੂ ਦੇਵਤਿਆਂ ਪ੍ਰਤੀ ਵਰਤੀ ਗਲਤ ਸ਼ਬਦਾਵਲੀ ਦੇ ਖਿਲਾਫ ਉੜਮੁੜ ਟਾਂਡਾ ਵਿਖੇ ਟਾਂਡਾ ਉੜਮੁੜ ਤੋਂ ਸੀ੍ ਹਰ ਗੋਬਿੰਦ ਪੁਰ ਰੋੜ ਤੇ ਜਾਮ ਕਰਕੇ ਕਮਲ ਖ਼ਾਨ ਦੇ ਖਿਲਾਫ ਰਜਕੇ ਨਾਅਰੇਬਾਜ਼ੀ ਕੀਤੀ।ਕਮਲ ਖ਼ਾਨ ਦਾ ਪੁਤਲਾ ਵੀ ਫੂਕਿਆ ਇਸ ਮੌਕੇ ਸ਼ਿਵ ਸੈਨਾ ਦੇ ਉਤਰੀ ਪ੍ਰਧਾਨ ਮਿੰਕੀ ਪੰਡਿਤ ਨੇ ਐਸ ਐਚ ਓ ਟਾਂਡਾ ਉੜਮੁੜ ਉਕਾਂਰ ਸਿੰਘ ਬਰਾੜ ਨੂੰ ਮਾਮਲਾ ਦਰਜ ਕਰਨ ਲਈ ਮੰਗ ਪੱਤਰ ਵੀ ਦਿੱਤਾ। ਉਹਨਾਂ ਕਿਹਾ ਕਿ ਕੁੱਝ ਗਾਇਕ ਮਸ਼ਹੂਰ ਹੋਣ ਲਈ ਜਾਣ ਬੁੱਝ ਕੇ ਅਜਿਹੇ ਕੰਮ ਕਰਦੇ ਹਨ।ਉਹਨਾਂ ਮੰਗ ਕੀਤਾ ਕਿ ਕਮਲ ਖਾਨਿ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।