Sunday, May 11, 2025

Entertainment

ਸਿਨੇਮੇ ਰਾਹੀ ਮੁੱਦਿਆਂ ਦੀ ਗੱਲ ਕਰਨ ਵਾਲ਼ਾ ਫ਼ਿਲਮ ਨਿਰਮਾਤਾ ਗੱਬਰ ਸੰਗਰੂਰ

October 07, 2023 08:19 PM
johri Mittal Samana

ਜ਼ਿੰਦਗੀ ਵਿੱਚ ਹਰ ਵਿਅਕਤੀ ਨੂੰ ਤਜ਼ਰਬੇ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਤਜਰਬਿਆਂ ਤੋਂ ਬੰਦਾ ਬਹੁਤ ਕੁੱਝ ਸਿੱਖਦਾ ਹੈਂ ਕਈ ਵਾਰ ਅਜਿਹੇ ਤਜ਼ਰਬੇ ਮੀਲ ਪੱਥਰ ਸਾਬਤ ਹੁੰਦੇ ਹਨ ਕਿਸੇ ਵੀ ਖ਼ੇਤਰ ਚ ਕੰਮ ਕਰਦਿਆਂ ਬੰਦੇ ਦਾ ਵਾਹ ਨਵੇਂ ਨਵੇਂ ਲੋਕਾ ਨਾਲ਼ ਪੈਂਦਾ ਹੈਂ ਜਿਨ੍ਹਾਂ ਤੋਂ ਕਾਫ਼ੀ ਕੁੱਝ ਅਜਿਹਾਂ  ਸਿੱਖਣ ਨੂੰ ਵੀ ਮਿਲ ਜਾਦਾ ਜਿੱਥੇ ਉਮਰ ਦਾ ਕੋਈ ਤਕਾਜ਼ਾ ਨਹੀ ‌ਹੁੰਦਾ ਸਿੱਖਣ ਦੀ ਕੋਈ ਉਮਰ ਜਾ ਸੀਮਾਂ ਨਹੀ ਹੁੰਦੀ ਚੰਗੀ ਸੋਚ ਵਿਚਾਰਾਂ ਵਾਲਾ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਹੈ ਬਸ ਜ਼ਰੂਰਤ ਇਹ ਹੁੰਦੀ ਹੈ ਕਿ ਸਮਾਜ ਵਿੱਚ ਉਸ ਦੇ ਕੰਮਾ ਦੀ ਤਾਰੀਫ਼ ਕਿਵੇਂ ਹੁੰਦੀ ਹੈ। ਅੱਜ਼ ਦੇ ਸਮੇ 'ਚ ਕਲਾ ਦਾ ਖ਼ੇਤਰ ਵੀ ਇੱਕ ਅਜਿਹਾਂ ਹੀ ਪਲੇਟਫਾਰਮ ਹੈਂ ਜਿੱਥੇ ਅਨੇਕਾਂ ਹੀ ਚਿਹਰੇ ਵੱਖ ਵੱਖ ਪਲੇਟਫਾਰਮਾਂ ਤੇ ਕੰਮ ਕਰਕੇ ਆਪਣੀ ਮਿਹਨਤ ਨਾਲ਼ ਪਹਿਚਾਣ ਬਣਾਉਣ ਵਿੱਚ ਮਸ਼ਰੂਫ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਲਹਿਰਾਗਾਗਾ ਦੇ ਨੋਜਵਾਨ ਗੱਬਰ ਸਿੰਘ ਦਾ ਵਿਸ਼ੇਸ਼ ਜ਼ਿਕਰ ਛਿੜਦਾ ਹੈ

ਜਿਸ ਦੀ ਜਾਣ ਪਹਿਚਾਣ ਉਸ ਦੇ ਕੰਮਾਂ ਨਾਲ਼ ਹੈ। ਕਿਉਂਕਿ ਗੱਬਰ ਜਿਸ ਇਲਾਕੇ ਦਾ ਨੋਜਵਾਨ ਗੱਭਰੂ ਹੈਂ ਉਸ ਇਲਾਕੇ ਨੂੰ ਕਦੇ ਮਾਲਵੇ ਦਾ ਬਹੁਤ ਹੀ ਪੱਛੜਿਆ ਹੋਇਆ ਇਲਾਕਾ ਮੰਨਿਆਂ ਜਾਂਦਾ ਸੀ ਪਰ ਜਿਵੇ ਜਿਵੇ ਸਮਾ ਬਦਲਦਾ ਗਿਆ ਉਵੇਂ ਉਵੇਂ ਹੀ ਇਸ ਇਲਾਕੇ ਚੋਂ ਬਾਹਰ ਨਿਕਲ ਕੇ ਗੱਬਰ ਜਿਹੇ ਮੇਹਨਤੀ ਤੇ ਅਗਾਂਹਵਧੂ ਨੋਜਵਾਨਾਂ ਨੇ ਪੱਛੜੇਪਣ ਦੇ ਕਲਕ ਨੂੰ ਧੋਹ ਕੇ ਉਸਾਰੂ ਸੋਚ ਰੱਖਦਿਆਂ ਕੁੱਝ ਨਿਵੇਕਲਾ ਕਰਨ ਦੀ ਠਾਣ ਲਈ ਬੇਸ਼ੱਕ ਉਹ ਉਮਰ ਚ ਕੋਈ ਜਿਆਦਾ ਨਹੀਂ ਪਰ ਉਸ ਦੀ ਵੱਖਰੀ ਸੋਚ ਇਹ ਵਿਚਾਰ ਕਰਨ ਲਈ ਸੋਚਾਂ ਵਿੱਚ ਪਾ ਦਿੰਦੀ ਹੈ ਕਿ ਆਖਿਰ ਬੰਦੇ ਦੀ ਸੋਚ ਕਿੰਨੀ ਗੰਭੀਰ ਹੈ ਗੱਬਰ ਸਿੰਘ ਉਹ ਸਮਝ ਰੱਖਣ ਵਾਲਾ ਫ਼ਿਲਮ ਨਿਰਮਾਤਾ ਬਣ ਗਿਆ ਹੈ।

MOREPIC2)

ਪਰ ਗੱਬਰ ਨੇ ਇਸ ਗੱਲ ਦਾ ਕਦੇ ਹੰਕਾਰ ਨਹੀ ਕੀਤਾ ਉਹ ਹਮੇਸ਼ਾ ਹੀ ਹਰ ਇੱਕ ਨੂੰ ਸਤਿਕਾਰ ਦਿੰਦਾਂ 'ਬਾਈ ਜੀ ਬਾਈ ਜੀ' ਕਹਿੰਦਾ ਨਹੀ ਥੱਕਦਾ ਜੋ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਦਾ ਹੈ ਫ਼ਿਲਮ ਦੀ ਸ਼ੂਟਿੰਗ ਹੋਵੇ ਜਾਂ ਆਮ ਰੁਝੇਵਿਆਂ 'ਚ ਉਸ ਦਾ ਸਾਦਗੀ ਤੇ ਨਿਮਰਤਾ ਭਰਿਆ ਸਲੀਕਾ ਗੱਬਰ ਦੇ ਵੱਡੇਪਣ ਦੀ ਨਿਸ਼ਾਨੀ ਹੈ। ਉਹ ਆਪਣੇ ਕੰਮ ਪ੍ਰਤੀ ਪੂਰਾ ਤਰ੍ਹਾਂ ਵਫ਼ਾਦਾਰ ਬਣ ਕੇ ਚਲਦਾ ਹੈ ਕੰਮ ਤੋਂ ਕਦੇ ਅੱਕਿਆ ਨਹੀ ਸਗੋਂ ਉਸ ਅੰਦਰ ਹਰ ਵਕਤ ਕੁੱਝ ਨਾ ਕੁੱਝ ਨਵਾ ਕਰਨ ਦੀ ਚਿਣਗ ਬਲਦੀ ਰਹਿੰਦੀ ਹੈ ਤਾਹੀਉਂ ਤਾਂ ਉਸ ਨੇ ਕਰੋਨਾ ਕਾਲ ਦੀ ਆਫ਼ਤ ਸਮੇਂ ਜਦੋਂ ਹਰ ਇੱਕ ਵਿਅਕਤੀ ਨੂੰ ਆਪਣੀ ਜਾਨ ਬਚਾਉਣ ਦੀ ਪਈ ਸੀ।ਉਸ ਸਮੇਂ ਵਿੱਚ ਦੁਨੀਆਂ ਨੇ ਹੰਢਾਏ ਕਰੋਨਾ ਦੇ ਦਰਦ ਨੂੰ ਬਿਆਨਦੀ ਪੰਜਾਬੀ ਫ਼ਿਲਮ 'ਜਲਵਾਯੂ ਐਨਕਲੇਵ' ਬਣਾਉਣ ਦਾ ਜੋਖ਼ਮ ਭਰਿਆ ਕਦਮ ਚੁੱਕਿਆ ਸੀ ਉਸ ਸਮੇਂ ਗੱਬਰ ਨੂੰ ਬਹੁਤ ਸਾਰੇ ਫ਼ਿਲਮ ਇੰਡਸਟਰੀ ਦੇ ਬੰਦਿਆਂ ਨੇ ਇਹ ਵੀ ਕਿਹਾ ਹੋਣਾ ਹੈ ਕਿ ਤੂੰ ਦਿਮਾਗ ਤੋ ਕੰਮ ਲੈ ਪਰ ਸੱਚਮੁੱਚ ਗੱਬਰ ਨੇ ਦਿਮਾਗ ਤੋਂ ਕੰਮ ਲੈਂਦਿਆਂ ਆਪਣੀ ਟੀਮ ਨਾਲ ਉਸ ਦੀ ਕਹਾਣੀ ਤੇ ਕੰਮ ਕਰਨਾ ਸ਼ੁਰੂ ਕੀਤਾ ਤਾ ਉਸ ਨੂੰ ਲੱਗਿਆਂ ਕਿ ਹੁਣ ਭਾਵੇ ਜੋ ਵੀ ਨਤੀਜੇ ਨਿਕਲਣ ਇਸ ਨੂੰ ਵੱਡੀ ਫ਼ਿਲਮ ਬਣਾ ਕੇ ਸਿਨੇਮੇ ਤੱਕ ਲੈ ਜਾਵਾਂਗੇ ਇਸ ਦਾ ਇਜਾਮ ਭਾਵੇਂ ਕੁੱਝ ਵੀ ਨਿਕਲੇ ਗੱਬਰ ਤੇ ਉਸ ਦੀ ਫ਼ਿਲਮ ਟੀਮ ਨੂੰ ਤਾ ਇਸ ਗੱਲ ਦਾ ਪੂਰਾਂ ਵਿਸ਼ਵਾਸ ਸੀ ਕਿ ਦਰਸ਼ਕ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਦੇਖਣ ਲਈ ਜਾਣਗੇ ਹੋਇਆ ਵੀ ਇਸੇ ਤਰ੍ਹਾਂ ਹੀ ਬੇਸ਼ੱਕ ਘੱਟ ਸੀਟਾਂ ਤੇ ਫ਼ਿਲਮ ਦੇਖਣ ਦਾ ਪ੍ਰਬੰਧ ਸੀ ਪਰ ਦਰਸ਼ਕਾਂ ਨੂੰ ਗੱਬਰ ਦਾ ਇਹ ਕਰੋਨਾ ਕਾਲ ਦਾ ਆਡੀਆ ਖੂਬ ਪਸੰਦ ਆਇਆ ਤੇ ਫ਼ਿਲਮ ਇੰਡਸਟਰੀ ਵਿੱਚ ਇਸ ਫ਼ਿਲਮ ਨਾਲ਼ ਜੁੜੀ ਸਾਰੀ ਟੀਮ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਜਿਸ ਨੇ ਗੱਬਰ ਦਾ ਹੋਸਲਾ ਵਧਾ ਦਿੱਤਾ.

13 ਅਕਤੂਬਰ 2023 ਨੂੰ ਰੀਲੀਜ਼ ਹੋਵੇਗੀ 'ਵਾਇਟ ਪੰਜਾਬ'

ਹੁਣ ਗੱਬਰ ਤੇ ਉਸਦੀ ਦੀ ਫ਼ਿਲਮ ਟੀਮ ਫ਼ਿਰ ਵੱਡੀ ਚਰਚਾ ਚ ਹੈਂ ਕਿਉਂਕਿ ਇਨ੍ਹਾਂ ਦੀ ਟੀਮ ਦੁਆਰਾ 13 ਅਕਤੂਬਰ 2023 ਨੂੰ ਰੀਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਵਾਇਟ ਪੰਜਾਬ' ਵੀ ਗੰਭੀਰ ਮੁੱਦੇ ਦੀ ਫ਼ਿਲਮ ਹੈ ਜੋ ਥੀਏਟਰ ਆਰਮੀ ਫ਼ਿਲਮਜ਼ ਦੀ ਪੇਸ਼ਕਸ਼ ਤੇ ਨਿਵੇਕਲੇ ਵਿਸੇ ਤੇ ਆਧਾਰਿਤ ਹੈ ਦੀ ਅੱਜ ਕੱਲ੍ਹ ਕਾਫੀ ਚਰਚਾ ਸੁਨਣ ਨੂੰ ਮਿਲ ਰਹੀ ਹੈ।ਫ਼ਿਲਮ ਦੇ ਫ਼ਿਲਹਾਲ ਤਾ ਟ੍ਰੇਲਰ ਨੂੰ ਹਰ ਵਰਗ ਦੇ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਜਾ ਰਿਹਾ ਹੈ ਕਿਉਂਕਿ ਵੱਖ਼ਰੇ ਵਿਸੇ ਦੀ ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਦਮਦਾਰ ਹੈਂ ਵੈਸੇ ਤਾ ਫ਼ਿਲਮ ਦੇ ਟਾਇਟਲ ਸਮੇਤ ਟ੍ਰੇਲਰ ਨੂੰ ਦੇਖ ਸੁਣ ਕੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਇਸ ਵਿੱਚ ਪੰਜਾਬ ਦੇ ਹਲਾਤਾਂ ਦੀ ਗੱਲ ਕੀਤੀ ਗਈ ਹੋਵੇ ਪਰ ਜਿਸ ਤਰ੍ਹਾਂ ਟ੍ਰੇਲਰ ਤੋਂ ਇਹ ਵੀ ਅੰਦਾਜ਼ਾ ਲੱਗ ਜਾਦਾ ਹੈ ਕਿ ਫ਼ਿਲਮ ਵਿੱਚ ਪੰਜਾਬ ਦੀ ਹਰਿਆਵਲੀ ਧਰਤੀ ਖੁਸ਼ਹਾਲੀ ਦੀ ਪ੍ਰਤੀਕ ਚਿੱਟੀ ਧਰਤੀ ਜਿੱਥੇ ਕਦੇ ਦੁੱਧ ਦੀਆਂ ਲਹਿਰਾ ਬਹਿੰਦੀਆਂ ਸਨ ਜਿੱਥੇ ਚਿੱਟੇ ਰੰਗ ਨਾਲ ਖੇਤਾਂ ਚ ਨਰਮੇ ਕਪਾਹ ਦੀ ਫਸਲਾਂ ਲਹਿਰਾਉਂਦੀਆਂ ਸਨ ਹਰ ਪਾਸੇ ਖੇਤਾਂ ਚ ਮੇਹਨਤ ਕਰਦੇ ਗੱਭਰੂ ਨਜ਼ਰ ਆਉਂਦੇ ਸਨ ਦੀ ਕਹਾਣੀ ਬਿਆਨ ਕੀਤੀ ਗਈ ਹੈ ਪਰ ਅੱਜ ਪੰਜਾਬ ਦੀ ਧਰਤੀ ਨੂੰ ਬੂਰੀ ਨਜਰ ਲੱਗ ਗਈ ਹੈਂ ਬਹੁਤ ਸਾਰੀਆਂ ਅਲਾਮਤਾਂ ਨੇ ਇੱਥੋਂ ਦੇ ਗੱਭਰੂਆਂ ਨੂੰ ਪੁੱਠੇ ਪਾਸੇ ਧੱਕ ਦਿੱਤਾ ਹੈ ਜਿਸ ਕਾਰਣ ਪੰਜਾਬ ਦੀ ਧਰਤੀ ਦੀ ਆਬੋ ਹਵਾ ਦੂਸ਼ਿਤ ਹੋ ਰਹੀ ਹੈ ਇਸੇ ਦਰਦ ਨੂੰ ਬਿਆਨਦੀ ਇਸ ਨਿਵੇਕਲੀ ਪੇਸ਼ਕਸ਼ ਫ਼ਿਲਮ 'ਵਾਇਟ ਪੰਜਾਬ'ਦੀ ਚਰਚਾਂ ਕੀਤੀ ਜਾਣੀ ਜ਼ਰੂਰੀ ਹੈ ਕਿਉਂਕਿ ਇਸ ਫ਼ਿਲਮ ਦੇ ਗੰਭੀਰ ਵਿਸੇ ਨੂੰ ਛੂੰਹਣ ਵਾਲਾ ਨੋਜਵਾਨ ਗੱਭਰੂ ਫ਼ਿਲਮ 'ਵਾਇਟ ਪੰਜਾਬ' ਦਾ ਨਿਰਦੇਸ਼ਕ ਕਹਾਣੀਕਾਰ ਗੱਬਰ ਸੰਗਰੂਰ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ।

ਗੱਬਰ ਸੰਗਰੂਰ ਬਹੁਤ ਹੀ ਲੰਮੇ ਸਮੇਂ ਤੋਂ ਇਸ ਵਿਸੇ ਦੀ ਫ਼ਿਲਮ ਦੀ ਕਹਾਣੀ ਦੇ ਹਰ ਪਹਿਲੂ ਤੇ ਬਾਰੀਕੀਆਂ ਨੂੰ  ਲੈ ਕੇ ਆਪਣੀ ਟੀਮ ਨਾਲ ਅਧਿਐਨ ਕਰ ਰਿਹਾ ਸੀ ਕਿਉਂਕਿ ਉਸ ਦੀ ਸੋਚ ਮੁਤਾਬਕ ਉਹ ਪੰਜਾਬੀ ਸਿਨੇਮਾ ਨੂੰ ਬਹੁਤ ਉਚਾਈ ਤੇ ਲੈ ਜਾਣ ਦੀ ਉਸਾਰੂ ਸੋਚ ਰੱਖਦਾ ਹੈ ਜਿਸ ਕਰਕੇ ਉਸ ਨੇ ਇਸ ਵਿਸੇ ਤੇ ਫ਼ਿਲਮ ਬਣਾਉਣ ਦੀ ਪਹਿਲ ਕੀਤੀ ਹੈ ਗੱਬਰ ਨੇ ਇੱਕ ਮੁਲਾਕਾਤ ਦੋਰਾਨ ਕਿਹਾ ਕਿ ਅਜਿਹੇ ਵਿਸੇ ਤੇ ਫ਼ਿਲਮ ਬਣਾਉਣ ਲਈ ਉਨ੍ਹਾਂ ਬਹੁਤ ਬਾਰੀਕੀ ਤੱਕ ਜਾਣਾ ਪਿਆ ਹੈਂ ਬਾਕੀ ਫ਼ਿਲਮ ਨੂੰ ਸਫ਼ਲ ਬਣਾਉਣ ਵਿੱਚ ਰੱਬ ਰੂਪੀ ਦਰਸ਼ਕਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਕਿਸੇ ਨੂੰ ਨਿਰਾਸ਼ ਨਹੀਂ ਕਰੇਗੀ ਦਰਸ਼ਕ ਵਾਰ ਵਾਰ ਫ਼ਿਲਮ ਦੇਖਣਾ ਪਸੰਦ ਕਰਨਗੇ

ਇਸ ਫ਼ਿਲਮ ਦੀ ਸਟਾਰ ਕਾਸਟ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਕਲਾਕਾਰਾ ਨੇਂ ਬਾਖੂਬੀ ਕੰਮ ਕੀਤਾ ਹੈ ਗਾਇਕ ਤੋਂ ਅਦਾਕਾਰ ਬਣੇ ਗਾਇਕ ਕਾਕਾ, ਕਰਤਾਰ ਚੀਮਾ,ਰੱਬੀ ਕੰਦੋਲਾ, ਮਹਾਂਵੀਰ ਭੁੱਲਰ, ਸਤਵੰਤ ਕੌਰ, ਦਕਸ਼ ਅਜੀਤ ਸਿੰਘ,ਸਿਮਰਪਾਲ,ਤਾਰਾਪਾਲ, ਜਗਦੀਪ ਭੀਮਾ,ਸੁਪਨੀਤ ਸਿੰਘ, ਇੰਦਰਜੀਤ,ਦੀਪ ਚਹਿਲ, ਬਲਜਿੰਦਰ ਕੌਰ ਬੱਲੂ, ਧਰਮਿੰਦਰ ਮਾਨ, ਸ਼ਵੇਤਾ ਗਰੀਸ਼, ਜਸਵੀਰ ਕੌਰ ਧੰਜਲ, ਗੁਰਪ੍ਰੀਤ ਘੁੱਦਾ,ਕਿਰਨ ਜੈਸਮੀਨ, ਚੰਨਦੀਪ ਸੁਡਾਨ,ਇੰਦਰ ਬਾਜਵਾ, ਸਿਰਤਾਜ ਸਿੰਘ ਸਿੱਧੂ ਆਦਿ ਵੱਖ ਵੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਇਸ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਕ ਖ਼ੁਦ ਗੱਬਰ ਸੰਗਰੂਰ ਹਨ ਫ਼ਿਲਮ ਦੇ ਗੀਤ ਤੇ ਸੰਗੀਤ ਵੀ ਦਰਸ਼ਕਾਂ ਨੂੰ ਖ਼ੂਬ ਪਸੰਦ ਆਵੇਗਾ ਕਿਉਂਕਿ ਉੱਚ ਚੋਟੀ ਦੇ ਗਾਇਕਾਂ ਗੁਲਾਬ ਸਿੱਧੂ, ਹੈਪੀ ਰਾਏਕੋਟੀ ਤੇ ਦੀਪਕ ਢਿੱਲੋਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਿੱਤੀਆਂ ਹਨ।ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬੀ ਸਿਨੇਮਾ ਖ਼ੇਤਰ ਵਿੱਚ ਇਸ ਸਾਲ ਦੀ ਇਹ ਫ਼ਿਲਮ ਵੱਖਰਾ ਮੁਕਾਮ ਹਾਸਿਲ ਕਰਕੇ ਮੀਲ ਪੱਥਰ ਸਾਬਤ ਹੋਵੇਗੀ ਫਿਲਮ ਦੀ ਸਾਰੀ ਟੀਮ ਨੂੰ ਦਰਸ਼ਕਾਂ ਤੋਂ ਇਹ ਪੂਰੀਆ ਉਮੀਦਾ ਹਨ।

ਜੌਹਰੀ ਮਿੱਤਲ ਸਮਾਣਾ 98762-20422

Have something to say? Post your comment

 

More in Entertainment

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ

ਕੀ ਮਾਇਰਾ ਦੀ ਸੱਟ "ਨਵਾਂ ਮੋੜ" ਵਿੱਚ ਇੱਕ ਨਵਾਂ ਮੋੜ ਲਿਆਵੇਗੀ?

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Lock’ ਹੋਇਆ ਰਿਲੀਜ਼

ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ