Thursday, May 09, 2024

Health

ਮਸਾਲੇਦਾਰ ਚੀਜ਼ਾਂ ਨੂੰ ਛੱਡ ਕੇ ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਰੱਖੋ ਫਿੱਟ

October 06, 2023 06:22 PM
SehajTimes

ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਲੋਕ ਤੇਲ, ਮਸਾਲੇਦਾਰ ਚੀਜ਼ਾਂ ਅਤੇ ਜੰਕ ਫੂਡ ਆਦਿ ਦੇ ਸੇਵਨ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਕਈ ਲੋਕ ਹਰੀਆਂ ਸਬਜ਼ੀਆਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਘੱਟ ਮਸਾਲੇ ਵਾਲੀਆਂ ਸਬਜ਼ੀਆਂ ਨੂੰ ਉਬਾਲ ਕੇ ਖਾਂਦੇ ਹਨ। ਦੱਸ ਦੇਈਏ ਕਿ ਉਬਾਲਣ ਦੀ ਥਾਂ ਕੱਚੀਆਂ ਸਬਜ਼ੀਆਂ ਦਾ ਸੇਵਨ ਸਲਾਦ ਦੇ ਰੂਪ 'ਚ ਕਰਨ ਨਾਲ ਸਰੀਰ ਨੂੰ ਜ਼ਿਆਦਾ ਫ਼ਾਇਦੇ ਹੁੰਦੇ ਹਨ। ਇਸ ਨਾਲ ਕੋਈ ਬੀਮਾਰੀ ਨਹੀਂ ਹੁੰਦੀ। ਸਲਾਦ 'ਚ ਕਿਹੜੀਆਂ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...

ਟਮਾਟਰ
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਟਮਾਟਰ ਦਾ ਸੇਵਨ ਸਲਾਦ ਦੇ ਰੂਪ 'ਚ ਕਰ ਸਕਦੇ ਹੋ। ਟਮਾਟਰ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਘਾਟ ਨਹੀਂ ਹੁੰਦੀ।

ਖੀਰੇ ਦਾ ਸੇਵਨ
ਖੀਰੇ ਦਾ ਸੇਵਨ ਕਿਸੇ ਵੀ ਮੌਸਮ 'ਚ ਕੀਤਾ ਜਾ ਸਕਦਾ ਹੈ। ਲੋਕ ਖੀਰੇ ਨੂੰ ਸਲਾਦ ਦੇ ਰੂਪ 'ਚ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦੀ ਹੈ। ਇਸ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਬ੍ਰੋਕਲੀ
ਜੇਕਰ ਤੁਸੀਂ ਸਲਾਦ ਨੂੰ ਹੋਰ ਪੌਸ਼ਟਿਕ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਬ੍ਰੋਕਲੀ ਨੂੰ ਸ਼ਾਮਲ ਕਰੋ। ਇਹ ਪ੍ਰੋਟੀਨ, ਫਾਈਬਰ, ਵਿਟਾਮਿਨ-ਸੀ ਤੇ ਫਾਈਟੋਕੈਮੀਕਲਸ ਦਾ ਭਰਪੂਰ ਸਰੋਤ ਹੈ। ਸਲਾਦ 'ਚ ਬ੍ਰੋਕਲੀ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਉਬਾਲੋ ਤੇ ਬਰਫ਼ ਦੇ ਠੰਡੇ ਪਾਣੀ ਵਿੱਚ ਕੁਝ ਸਮੇਂ ਲਈ ਰੱਖ ਦਿਓ। ਫਿਰ ਇਸ ਨੂੰ ਕਿਚਨ ਟੌਵਲ ਨਾਲ ਦਬਾ ਕੇ ਸਾਰਾ ਪਾਣੀ ਕੱਢ ਲਓ ਅਤੇ ਇਸ ਨੂੰ ਸਲਾਦ 'ਚ ਸ਼ਾਮਲ ਕਰ ਲਓ।

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ