ਅਵਤਾਰ ਐਜੂਕੇਸ਼ਨਲ ਟਰਸਟ (AET) ਜਗਤਪੁਰਾ ਵੱਲੋਂ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਸਹਿਯੋਗ ਨਾਲ ਅੱਜ (26.4.25) ਸ਼ਹੀਦ ਕਰਨਲ ਸੰਜੈ ਰਾਣਾ ਦੀ ਯਾਦ ਵਿੱਚ ਮੁਫ਼ਤ ਅੱਖਾਂ ਦੀ ਜਾਂਚ ਸ਼ਿਵਿਰ ਲਗਾਈ ਗਈ।
ਇਹ ਕੈਂਪ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਜਗਤਪੁਰਾ, ਕੰਡਾਲਾ, ਫੈਦਾ, ਧਰਮਗੜ੍ਹ ਅਤੇ ਨਦਿਆਲੀ ਪਿੰਡ ਸ਼ਾਮਲ ਸਨ। ਸਰਕਾਰੀ ਹਸਪਤਾਲ ਸੈਕਟਰ 32, ਚੰਡੀਗੜ੍ਹ ਤੋਂ ਆਏ ਡਾਕਟਰਾਂ ਦੀ ਟੀਮ ਨੇ ਸਕੂਲ ਦੇ ਬੱਚਿਆਂ ਨੂੰ ਅੱਖਾਂ ਦੀ ਸਿਹਤ ਅਤੇ ਸਫਾਈ ਬਾਰੇ ਜਾਣਕਾਰੀ ਦਿੱਤੀ।
ਅਵਤਾਰ ਐਜੂਕੇਸ਼ਨਲ ਟਰਸਟ ਆਪਣੇ ਵਿਦਿਆਰਥੀਆਂ ਅਤੇ ਸਮੂਹ ਸਮਾਜ ਦੀ ਭਲਾਈ ਲਈ ਸਦੈਵ ਵਚਨਬੱਧ ਹੈ। ਇਸ ਅੱਖਾਂ ਦੀ ਜਾਂਚ ਕੈਂਪ ਰਾਹੀਂ ਅਸੀਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇਸ ਕੈਂਪ ਦਾ ਮੁੱਖ ਉਦੇਸ਼ ਨਜ਼ਰ ਦੀਆਂ ਸਮੱਸਿਆਵਾਂ ਦੀ ਪਹਚਾਣ ਕਰਨਾ, ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਅਤੇ ਵਿਦਿਆਰਥੀਆਂ ਅਤੇ ਸਮੂਹ ਸਮਾਜ ਵਿੱਚ ਆਖਾਂ ਦੀ ਸਿਹਤ ਲਈ ਜਾਗਰੂਕਤਾ ਫੈਲਾਉਣਾ ਹੈ।