ਸੰਦੌੜ : ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਨੂੰ ਸੜਕ ਸੁਰੱਖਿਆ ਦੇ ਤੌਰ ਤੇ ਮਨਾਏ ਜਾਣ ਦੇ ਸਬੰਧ ਵਿੱਚ ਸਿਵਲ ਸਰਜਨ ਮਲੇਰਕੋਟਲਾ ਅਤੇ ਪੀ. ਐੱਚ. ਸੀ ਫਤਿਹਗੜ ਪੰਜਗਰਾਈਆ ਦੇ ਸ਼ੀਨੀਅਰ ਮੈਡੀਕਲ ਅਫਸਰ ਜੀ. ਐੱਸ. ਭਿੰਡਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੰਤ ਬਾਬਾ ਅਤਰ ਸਿੰਘ ਖਾਲਸਾ ਟਰੱਕ ਯੂਨੀਅਨ ਸੰਦੌੜ ਵਿਖੇ ਹੈਲਥ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਖਾਂ ਦੇ ਡਾਕਟਰ ਗੁਰਸਿਮਰਨ ਸਿੰਘ ਮਲੇਰਕੋਟਲਾ ਵੱਲੋਂ ਸਬ ਸੈਂਟਰ ਸੰਦੌੜ ਦੇ ਸਹਿਯੋਗ ਨਾਲ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਸਬੰਧੀ ਕੈਂਪ ਲਗਾਇਆ ਗਿਆ। ਇਸ ਦੌਰਾਨ ਟਰੱਕ ਯੂਨੀਅਨ ਦੇ ਸਮੂਹ ਡਰਾਇਵਰਾਂ ਦਾ ਅੱਖਾਂ ਦੇ ਡਾਕਟਰ ਗੁਰਸਿਮਰਨ ਸਿੰਘ ਮਲੇਰਕੋਟਲਾ ਵੱਲੋਂ ਅੱਖਾਂ ਦਾ ਫਰੀ ਚੈਕੱਪ ਕੀਤਾ ਗਿਆ ਤੇ ਅੱਖਾਂ ਦੀ ਦੇਖਭਾਲ ਲਈ ਜਾਗਰੂਕ ਕੀਤਾ ਗਿਆ।ਉਨਾਂ ਕਿਹਾ ਕਿ ਅੱਖਾਂ ਨਾਲ ਹੀ ਜਹਾਨ ਹੈ, ਸੋ ਡਾਕਟਰੀ ਸਲਾਹ ਅਨੁਸਾਰ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਜੋ ਕਿ ਸਰਕਾਰੀ ਹਸਪਤਾਲਾ 'ਚ ਮੁਫਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਜਿਨ੍ਹਾਂ ਵੀ ਡਰਾਈਵਰਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੈ, ਉਹਨਾਂ ਨੂੰ ਇਲਾਜ ਹੋਣ ਤੱਕ ਕੋਈ ਵੀ ਵਹੀਕਲ ਚਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਅਣਗਹਿਲੀ ਕਾਰਣ ਕਿਸੇ ਦੀ ਵੀ ਕੀਮਤੀ ਜਾਨ ਨਾ ਚਲੀ ਜਾਵੇ।ਇਸ ਮੌਕੇ ਹੈਲਥ ਇੰਸਪੈਕਟਰ ਕੁਲਵੰਤ ਸਿੰਘ ਪੰਜਗਰਾਈਆਂ, ਸਿਹਤ ਅਧਿਕਾਰੀ ਤਰਸੇਮ ਸਿੰਘ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ, ਮਨਜੀਤ ਸਿੰਘ, ਜਗਰੂਪ ਸਿੰਘ, ਗੋਰਾ ਸਿੰਘ ਤੇ ਕੁਲਵੀਰ ਸਿੰਘ ਆਦਿ ਹੋਰ ਹਾਜਰ ਸਨ।