ਮਾਲੇਰਕੋਟਲਾ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮਾਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਿਹਤ ਕੇਂਦਰ ਪਿੰਡ ਕੁੱਪ ਕਲਾ ਅਤੇ ਜੰਡਾਲੀ ਕਲਾ, ਰੋਹੀੜਾ, ਭੋਗੀਵਾਲ, ਦਹਿਲੀਜ ਕਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਬਲਾਕ ਬੀ. ਈ. ਈ ਹਰਪ੍ਰੀਤ ਕੌਰ ਨੇਂ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ. ਭਿੰਡਰ ਵੱਲੋਂ ਇਸ ਦੌਰੇ ਦੌਰਾਨ ਸਿਹਤ ਕਰਮਚਾਰੀਆਂ ਦੀ ਹਾਜ਼ਰੀ, ਰਿਕਾਰਡ ਦੀ ਸਾਂਭ ਸੰਭਾਲ, ਸਿਹਤ ਕੇਂਦਰਾਂ ਰਾਹੀਂ ਦਿੱਤੀਆਂ ਜਾਣ ਵਾਲੀਆ ਸਿਹਤ ਸਹੂਲਤਾਂ ਬਾਰੇ ਜਾਂਚ ਕੀਤੀ ਗਈ ।ਇਸ ਮੌਕੇ ਗੱਲਬਾਤ ਕਰਦਿਆਂ ਐਸ. ਐਮ. ਓ ਡਾ. ਭਿੰਡਰ ਨੇ ਕਿਹਾ ਕੇ ਸਮੇਂ ਸਮੇਂ ਤੇ ਅਜਿਹੇ ਅਚਨਚੇਤ ਨਰੀਖਣ ਜਾਰੀ ਰਹਿਣਗੇ, ਉਹਨਾਂ ਦੱਸਿਆ ਕਿ ਬਲਾਕ ਵਿੱਚ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਰਾਹੀਂ ਵੱਖ ਵੱਖ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਯੂਸਮਾਨ ਅਰੋਗਿਆ ਸਿਹਤ ਕੇਂਦਰ ਲੋਕਾਂ ਲਈ ਵੱਡੇ ਪੱਧਰ ਤੇ ਲਾਭਦਾਇਕ ਸਿੱਧ ਹੋ ਰਹੇ ਹਨ ਤੇ ਸਿਹਤ ਕੇਂਦਰਾਂ ਵੱਲੋਂ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਉਹਨਾਂ ਦੇ ਨਾਲ ਰਾਜੇਸ਼ ਰਿਖੀ ਸਮੇਤ ਵੱਖ ਵੱਖ ਸਿਹਤ ਕੇਂਦਰਾਂ ਦਾ ਸਟਾਫ਼ ਵੀ ਵੀ ਹਾਜ਼ਰ ਸੀ।