Friday, May 10, 2024

Health

ਫੋਨ ਦੀ ਜ਼ਿਆਦਾ ਵਰਤੋਂ ਨਾਲ ਉਂਗਲਾਂ 'ਚ 'ਟ੍ਰਿਗਰ ਫਿੰਗਰ' ਨਾਂ ਦੀ ਸਮੱਸਿਆ ਹੁੰਦੀ ਪੈਦਾ

October 05, 2023 06:49 PM
SehajTimes

ਮੋਬਾਈਲ ਫੋਨ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਨਜ਼ਰ ਆਉਂਦਾ ਹੈ। ਹਰ ਕੰਮ ਲਈ ਮੋਬਾਈਲ ਦੀ ਵਰਤੋਂ ਕੀਤੀ ਜਾ ਰਹੀ ਹੈ। ਗੱਲ-ਬਾਤ ਹੋਵੇ, ਖਬਰਾਂ ਪੜ੍ਹਨਾ ਹੋਵੇ ਜਾਂ ਆਨਲਾਈਨ ਸ਼ਾਪਿੰਗ ਹੋਵੇ, ਸਾਡੇ ਹੱਥਾਂ 'ਚ ਹਮੇਸ਼ਾ ਮੋਬਾਈਲ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਵਰਤੋਂ ਕਰਨ ਨਾਲ ਸਾਡੀਆਂ ਉਂਗਲਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਉਂਗਲਾਂ 'ਚ 'ਟ੍ਰਿਗਰ ਫਿੰਗਰ' ਨਾਂ ਦੀ ਸਮੱਸਿਆ ਪੈਦਾ ਹੋਣ ਲੱਗੀ ਹੈ, ਜਿਸ ਨਾਲ ਉਂਗਲਾਂ 'ਚ ਦਰਦ, ਸੋਜ ਅਤੇ ਅਕੜਾਅ ਹੋ ਜਾਂਦਾ ਹੈ। ਦੁਨੀਆ ਭਰ ਵਿੱਚ ਲਗਭਗ 2% ਲੋਕ ਇਸ ਬਿਮਾਰੀ ਤੋਂ ਪੀੜਤ ਹਨ। ਅਜਿਹੇ 'ਚ ਸਾਨੂੰ ਮੋਬਾਇਲ ਦੀ ਘੱਟ ਵਰਤੋਂ 'ਤੇ ਧਿਆਨ ਦੇਣ ਦੀ ਲੋੜ ਹੈ। ਆਓ ਜਾਣਦੇ ਹਾਂ ਟ੍ਰਿਗਰ ਫਿੰਗਰ ਕੀ ਹੈ, ਇਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ।

ਟ੍ਰਿਗਰ ਫਿੰਗਰ ਦੇ ਲੱਛਣ ਕੀ ਹਨ?

ਸਵੇਰੇ ਉਂਗਲਾਂ ਅਕੜਨ ਮਹਿਸੂਸ ਹੁੰਦੀਆਂ ਹਨ।
ਜਦੋਂ ਉਂਗਲੀ ਨੂੰ ਹਿਲਾਇਆ ਜਾਂਦਾ ਹੈ ਤਾਂ ਟਿੱਕ ਕਰਨ ਦੀ ਆਵਾਜ਼ ਸੁਣਾਈ ਦਿੰਦੀ ਹੈ।
ਪ੍ਰਭਾਵਿਤ ਉਂਗਲੀ ਦੇ ਹੇਠਾਂ ਹਥੇਲੀ ਵਿੱਚ ਦਰਦ ਜਾਂ ਗੰਢ ਮਹਿਸੂਸ ਹੁੰਦੀ ਹੈ।
ਕਈ ਵਾਰ ਉਂਗਲੀ ਅਚਾਨਕ ਝੁਕ ਜਾਂਦੀ ਹੈ ਅਤੇ ਫਿਰ ਦੁਬਾਰਾ ਖੁੱਲ੍ਹ ਜਾਂਦੀ ਹੈ।
ਉਂਗਲੀ ਕੁਝ ਸਮੇਂ ਲਈ ਝੁਕੀ ਸਥਿਤੀ ਵਿੱਚ ਰਹਿੰਦੀ ਹੈ।

ਇਹ ਲੱਛਣ ਕਿਸੇ ਵੀ ਉਂਗਲੀ ਜਾਂ ਅੰਗੂਠੇ ਵਿੱਚ ਹੋ ਸਕਦੇ ਹਨ ਅਤੇ ਸਵੇਰ ਵੇਲੇ ਬਹੁਤ ਹੁੰਦਾ ਹੈ।

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ