Thursday, September 18, 2025

Entertainment

ਗਾਇਕ ਗੁਰਮਨ ਮਾਨ ਦੀ ਐਲਬਮ ‘ਚੱਕਲੋ ਧਰਲੋ’ ਦੇ ਗੀਤ ‘ਗੰਗਾਜਲ 2’  ਨੇ ਸਰੋਤਿਆਂ ਦਾ ਦਿਲ ਮੋਹਿਆ

October 02, 2023 04:33 PM
SehajTimes

ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ ਰੱਖਣ ਵਾਲਾ ਇਹ ਫ਼ਨਕਾਰ ਖੁੱਲੇ ਅਖਾੜਿਆਂ ਦਾ ਸ਼ੌਂਕੀ ਹੈ। ਉਹ ਜਦੋਂ ਹਿੱਕ ਦੇ ਜ਼ੋਰ ‘ਤੇ ਗਾਉਂਦਾ ਹੈ ਤਾਂ ਸਰੋਤੇ ਸਾਹ ਰੋਕ ਉਸਦੀ ਗਾਇਕੀ ਦਾ ਆਨੰਦ ਮਾਣਦੇ ਹਨ।  ਆਪਣੀ ਸਟੇਜ ਤੋਂ ਗਾਇਕੀ ਦਾ ਹਰ ਤਰ੍ਹਾਂ ਦਾ ਰੰਗ ਪੇਸ਼ ਕਰਨ ਵਾਲਾ ਗੁਰਮਨ ਮਾਨ ਮਸ਼ਹੂਰ ਸੰਗੀਤਕਾਰ ਤੇਜਵੰਤ ਕਿੱਟੂ ਦਾ ਚੰਡਿਆ ਹੋਇਆ ਚੇਲਾ ਹੈ। ਆਪਣੇ ਗੀਤ ‘ਗੰਗਾਜਲ’ ਜ਼ਰੀਏ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੋਇਆ ਗੁਰਮਨ ਹੁਣ ਆਪਣੀ ਐਲਬਮ ‘ਚੱਕਲੋ ਧਰਲੋ’ ਦਾ ਪਹਿਲਾ ਗੀਤ ‘ਗੰਗਾਜਲ 2’ ਲੈ ਕੇ ਹਾਜ਼ਰ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹੈ ਹੈ ਅਤੇ ਜਲਦ ਹੀ ਇਸ ਅੇਲਬਮ ਦੇ ਹੋਰ ਗੀਤ ਵੀ ਦਰਸ਼ਕਾਂ ਦੀ ਝੋਲੀ ਪਾਉਣ ਜਾ ਰਿਹਾ ਹੈ। ਧਰਮਿੰਦਰ ਦੇ ਪਿੰਡ ਸਾਹਨੇਵਾਲ (ਲੁਧਿਆਣਾ) ਦਾ ਜੰਮਪਲ ਗੁਰਮਨ ਦੀ ਗਾਇਕੀ ਨਾਲ ਕਿਵੇਂ ਸਾਂਝ ਪੈ ਗਈ ਇਹ ਉਸ ਨੂੰ ਵੀ ਨਹੀਂ ਪਤਾ। ਸਕੂਲ ਪੜ੍ਹਦਿਆਂ ਸਕੂਲ ਦੀਆਂ ਸਟੇਜਾਂ ‘ਤੇ ਗਾਉਂਦਾ ਗਾਉਂਦਾ ਉਹ ਇੱਕ ਦਿਨ ਹਜ਼ਾਰਾਂ, ਲੱਖਾਂ ਦੇ ਇਕੱਠ ਮੂਹਰੇ ਗਾਵੇਗਾ, ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ। ਗਾਇਕੀ ਪ੍ਰਤੀ ਉਸਦਾ ਰੁਝਾਨ ਦੇਖਦਿਆਂ ਯਾਰਾਂ- ਮਿੱਤਰਾਂ ਨੇ ਉਸਨੂੰ ਇਸ ਹੁਨਰ ਨੂੰ ਪੇਸ਼ਾ ਬਣਾਉਣ ਦੀ ਸਲਾਹ ਦਿੱਤੀ। ਉਸਨੂੰ ਇਸ ਖੇਤਰ ਨੂੰ ਕੱਚੇ ਪੈਰੀ ਆਉਣ ਦੀ ਥਾਂ ਸਿੱਖਕੇ ਪੱਕੇ ਪੈਰੀਂ ਆਉਣ ਬਾਰੇ ਸੋਚਿਆ। ਸੰਗੀਤਕਾਰ ਤੇਜਵੰਤ ਕਿੱਟੂ ਤੋਂ ਲਗਾਤਾਰ ਤਿੰਨ ਸਾਲ ਗਾਇਕੀ ਸਿੱਖਣ ਤੋਂ ਬਾਅਦ ਉਸਨੇ ਇਸ ਖੇਤਰ ਵਿੱਚ ਕਦਮ ਰੱਖਿਆ। ਉਸਦੇ ਪਹਿਲੇ ਤਿੰਨ ਗੀਤਾਂ ਨੇ ਉਸਨੂੰ ਇਸ ਖੇਤਰ ਬਾਰੇ ਬਹੁਤ ਕੁਝ ਸਿਖਾਇਆ। ਉਸ ਤੋਂ ਬਾਅਦ ਆਏ ਗੀਤ ‘ਗੰਗਾਜਲ’ ਨੇ ਉਸਨੂੰ ਗੂੜੀ ਪਹਿਚਾਣ ਦਿੱਤੀ। ਨਾਮਵਰ ਮਿਊਜ਼ਿਕ ਪ੍ਰੋਡਿਊਸਰ ਹਰਦੀਪ ਮੀਨ ਅਤੇ ਹਾਕੀ ਉਲੰਪੀਅਨ ਦੀਪਕ ਠਾਕੁਰ ਨਾਲ ਮੁਲਕਾਤ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਦੋਵਾਂ ਨੇ ਉਸਨੂੰ ਆਪਣੀ ਕੰਪਨੀ ‘ਮਿਊਜ਼ਿਕ ਟਾਈਮਸ ਪ੍ਰੋਡਕਸ਼ਨ’ ਦੇ ਬੈਨਰ ਹੇਠ ਇੱਕ ਵੱਖਰੇ ਅੰਦਾਜ਼ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਸਦਾ ਗੀਤ “ਨੌ ਸਟੈਪ ਗਾਇਕ “ ਆਇਆ ਤਾਂ ਉਸਦੀ ਹਰ ਪਾਸੇ ਸ਼ਲਾਘਾ ਦੇ ਨਾਲ ਨਾਲ ਨਵੇਂ ਅੰਦਾਜ਼ ਦੀ ਵੀ ਪ੍ਰਸ਼ੰਸ਼ਾ ਹੋਈ।‘ਗੰਗਾਜਲ 2’ ਗੀਤ ਦੇ ਵੀਡੀਓ ਵਿੱਚ ਨਾਮਵਾਰ ਮਾਡਲ ਅੰਜਲੀ ਅਰੋੜਾ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਕਮਲਪ੍ਰੀਤ ਜੋਨੀ ਨੇ ਡਾਇਰੈਕਟ ਕੀਤਾ ਹੈ।ਦੱਸ ਦਈਏ ਕਿ ਇਸ ਗੀਤ ਤੋਂ ਬਾਅਦ ਉਸਦੀ ਪੂਰੀ ਐਲਬਮ ‘ਚੱਕਲੋ ਧਰਲੋ’ ਆਵੇਗੀ। “ਮਿਊਜ਼ਿਕ ਟਾਈਮਸ” ਦੀ ਪੇਸ਼ਕਸ਼ ਇਸ ਐਲਬਮ ਦੇ ਗੀਤ ਪ੍ਰੀਤਾਂ, ਗੁਰੀ ਡਿਪਟੀ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਏ ਨੇ ਲਿਖੇ ਹਨ। ਇਸ ਦਾ ਸੰਗੀਤ ਡਾਇਮਡ ਨੇ ਤਿਆਰ ਕੀਤਾ ਹੈ।ਗੁਰਮਨ ਮੁਤਾਬਕ ਉਹ ਆਪਣੀ ਅਸਲ ਸ਼ੁਰੂਆਤ ਇਸ ਐਲਬਮ ਜ਼ਰੀਏ ਕਰਨ ਜਾ ਰਿਹੈ ਹੈ। ਗਾਉਣਾ ਉਸਦਾ ਪੇਸ਼ਾ ਹੀ ਨਹੀਂ ਬਲਕਿ ਜਾਨੂੰਨ ਵੀ ਹੈ। ਇਸ ਲਈ ਉਹ ਗਾਇਕੀ ਦੇ ਅੰਬਰ ਤੇ ਚਮਕਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।

 

ਹਰਜਿੰਦਰ ਸਿੰਘ ਜਵੰਦਾ 9779591482

 

Have something to say? Post your comment

 

More in Entertainment

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

ਤੀਆਂ ਦੇ ਤਿਉਹਾਰ ਮੌਕੇ ਔਰਤਾਂ ਨੇ ਖੂਬ ਰੌਣਕਾਂ ਲਾਈਆਂ 

ਅਦਾਕਾਰ ਵਰੁਣ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ

ਮਮਤਾ ਡੋਗਰਾ ਸਟਾਰ ਆਫ਼ ਟ੍ਰਾਈਸਿਟੀ ਦੀ ਤੀਜ ਕਵੀਨ ਬਣੀ, ਡਿੰਪਲ ਦੂਜੇ ਸਥਾਨ 'ਤੇ ਅਤੇ ਸਿੰਮੀ ਗਿੱਲ ਤੀਜੇ ਸਥਾਨ 'ਤੇ ਰਹੀ

ਸਿੱਧੂ ਮੂਸੇਵਾਲਾ ਦਾ ‘ਸਾਈਨਡ ਟੂ ਗੌਡ ਵਰਲਡ ਟੂਰ’, ਅਗਲੇ ਸਾਲ ਹੋਵੇਗਾ

ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ