Friday, May 10, 2024

Health

ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਟੀ ਛੱਡਣੀ ਸਹੀ ਹੈ ਜਾਂ ਗਲਤ? ਵੇਖੋ ਪੂਰੀ ਖ਼ਬਰ

September 22, 2023 08:17 PM
SehajTimes

ਅੱਜ ਦੇ ਸਮੇਂ ਵਿੱਚ ਸੋਹਣਾ ਲੱਗਣਾ ਕਿਸਨੂੰ ਨਹੀਂ ਪਸੰਦ, ਪਰ ਸਾਡੇ ਗਲਤ ਖਾਣ ਪੀਣ ਨਾਲ ਅੱਜ-ਕੱਲ੍ਹ ਮੋਟਾਪਾ ਇੱਕ ਆਮ ਸਮੱਸਿਆ ਹੈ ਜਿਸ ਕਰਕੇ ਕਈ ਬਿਮਾਰੀਆਂ ਵੱਧ ਜਾਂਦੀਆ ਹਨ। ਮੋਟਾਪਾ ਘੱਟ ਕਰਨ ਲਈ ਲੋਕ ਜਿੰਮ ਜਾਂਦੇ ਹਨ, ਡਾਈਟ ਕਰਦੇ ਹਨ। ਅਸੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਤਰੀਕੇ ਅਪਣਾਉਂਦੇ ਹਨ। ਭਾਰ ਘਟਾਉਣ ਲਈ ਅਸੀਂ ਖਾਣ ਪੀਣ ਵਿੱਚ ਤਬਦੀਲੀ ਕਰਦੇ ਹਾਂ। ਬਹੁਤ ਲੋਕ ਤਾਂ ਰੋਟੀ ਖਾਣੀ ਛੱਡ ਦਿੰਦੇ ਹਨ। ਕੀ ਇਹ ਰੋਟੀ ਛੱਡਣੀ ਸਹੀ ਹੈ ਜਾਂ ਗਲਤ?

 

ਚੰਗੀ ਸਿਹਤ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਰੋਟੀ, ਬਰੈੱਡ ਤੇ ਚਾਵਲ ਸਮੇਤ ਹਰ ਚੀਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਇੱਕ ਸੰਤੁਲਿਤ ਖੁਰਾਕ ਜ਼ਰੂਰੀ ਹੈ। ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਹੈ ਤਾਂ ਰੋਟੀਆਂ ਖਾਣਾ ਬੰਦ ਕਰਨਾ ਚੰਗੀ ਆਪਸ਼ਨ ਨਹੀਂ ਹੈ। ਇਸ ਦੀ ਜਗ੍ਹਾ, ਤੁਸੀਂ ਰੋਟੀ ਦੀ ਮਾਤਰਾ ਘਟਾ ਸਕਦੇ ਹੋ।ਭਾਰ ਘਟਾਉਣ ਲਈ, ਤੁਹਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਜਿਸ ਵਿੱਚ ਦਾਲ, ਚੌਲ, ਰੋਟੀ ਤੇ ਸਬਜ਼ੀ ਸ਼ਾਮਿਲ ਹੈ। ਇਸ ਤੋਂ ਇਲਾਵਾ ਤੁਹਾਨੂੰ ਡਾਈਟ 'ਚ ਪ੍ਰੋਟੀਨ ਯੁਕਤ ਚੀਜ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਕਾਰਬੋਹਾਈਡਰੇਟ ਘੱਟ ਕਰਨਾ ਚਾਹੀਦਾ ਹੈ।

 

ਜੇਕਰ ਤੁਸੀਂ ਰੋਟੀਆਂ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਆਪਣੀ ਡਾਈਟ 'ਚ ਵੇਸਨ ਜਾਂ ਸੋਇਆ ਦੇ ਆਟੇ ਦੀਆਂ ਰੋਟੀਆਂ ਨੂੰ ਸ਼ਾਮਲ ਕਰ ਸਕਦੇ ਹੋ। ਇਹ ਜ਼ਰੂਰੀ ਕਾਰਬੋਹਾਈਡਰੇਟ ਨੂੰ ਘਟਾਏ ਬਿਨਾਂ ਤੁਹਾਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਤੁਸੀਂ ਬਾਜਰੇ, ਜਵਾਰ ਦੀਆਂ ਰੋਟੀਆਂ ਵੀ ਬਣਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੇ ਭੋਜਨ ਦਾ ਪੋਸ਼ਣ ਨਹੀਂ ਘਟੇਗਾ।

 

 

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ