Thursday, May 09, 2024

Health

ਹਰੀ ਮਿਰਚ ਕੱਟਣ ਦੇ ਬਾਅਦ ਹੱਥਾਂ ‘ਚ ਹੁੰਦੀ ਹੈ ਜਲਨ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਇਸਤੇਮਾਲ

September 16, 2023 07:28 PM
SehajTimes

ਕਈ ਘਰਾਂ ਵਿਚ ਤਿੱਖਾ ਖਾਣਾ ਲੋਕ ਪਸੰਦ ਕਰਦੇ ਹਨ ਤੇ ਇਸ ਲਈ ਕੁਕਿੰਗ ਸਮੇਂ ਭਰਪੂਰ ਹਰੀ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ਵਿਚ ਕਈ ਤਰ੍ਹਾਂ ਦੇ ਐਂਟੀ ਆਕਸੀਡੈਂਟ ਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਿਹਤ ਲਈ ਕਈ ਤਰ੍ਹਾਂ ਤੋਂ ਫਾਇਦੇਮੰਦ ਵੀ ਹੁੰਦਾ ਹੈ।ਅਜਿਹੇ ਵਿਚ ਜੇਕਰ ਤੁਹਾਡੇ ਘਰ ਵਿਚ ਹਰੀ ਮਿਰਚ ਦਾ ਇਸਤੇਮਾਲ ਬਹੁਤ ਹੁੰਦਾ ਹੈ ਤੇ ਅਕਸਰ ਕੱਟਣ ਦੇ ਬਾਅਦ ਹੱਥਾਂ ਵਿਚ ਜਲਨ ਹੁੰਦਾ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਕੇ ਇਸ ਪ੍ਰੇਸ਼ਾਨੀ ਨੂੰ ਮਿੰਟਾਂ ਵਿਚ ਦੂਰ ਕਰ ਸਕਦੇ ਹੋ।

ਆਟਾ ਗੁੰਨੋ
ਜੇਕਰ ਤੁਹਾਨੂੰ ਰਸੋਈ ਵਿਚ ਰੋਟੀਆਂ ਵੀ ਬਣਾਉਣੀਆਂ ਹੁੰਦੀਆਂ ਹਨ ਤਾਂ ਪਹਿਲਾਂ ਹਰੀ ਮਿਰਚ ਕੱਟ ਲਓ ਤੇ ਇਸ ਤੋਂ ਬਾਅਦ ਰੋਟੀਆਂ ਬਣਾਉਣ ਲਈ ਆਟਾ ਗੁੰਨੋ। ਅਜਿਹਾ ਕਰਨ ਨਾਲ ਆਟੇ ਦੇ ਸੰਪਰਕ ਵਿਚ ਆਉਂਦੇ ਹੀ ਸਕਿਨ ‘ਤੇ ਹੋਣ ਵਾਲੀ ਜਲਨ ਘੱਟ ਹੋ ਜਾਂਦੀ ਹੈ।

ਜੇਕਰ ਤੁਹਾਡੇ ਘਰ ਵਿਚ ਦਹੀਂ ਪਈ ਹੈ ਤਾਂ ਇਸ ਦੀ ਮਦਦ ਨਾਲ ਤੁਸੀਂ ਮਿਰਚ ਕੱਟਣ ਦੇ ਬਾਅਦ ਹੱਥ ਵਿਚ ਹੋਣ ਵਾਲੀ ਜਲਨ ਨੂੰ ਰੋਕ ਸਕਦੇ ਹੋ।ਇਸ ਲਈ ਹੱਥ ਨੂੰ ਚੰਗੀ ਤਰ੍ਹਾਂ ਸਾਬੁਣ ਨਾਲ ਧੋ ਲਓ ਤੇ ਇਕ ਚੱਮਚ ਦਹੀਂ ਹੱਥ ਵਿਚ ਲੈ ਲਓ ਤੇ ਚੰਗੀ ਤਰ੍ਹਾਂ ਕ੍ਰੀਮ ਦੀ ਤਰ੍ਹਾਂ ਹੱਥ ‘ਤੇ ਲਗਾ ਲਓ। ਜਲਨ ਖਤਮ ਹੋ ਜਾਵੇਗੀ।

ਘਿਓ ਲਗਾਓ
ਘਿਓ ਦੀ ਮਦਦ ਨਾਲ ਤੁਸੀਂ ਸਕਿਨ ‘ਤੇ ਮਿਰਚ ਨਾਲ ਹੋਣ ਵਾਲੀ ਜਲਨ ਨੂੰ ਖਤਮ ਕਰ ਸਕਦੇ ਹੋ। ਤੁਸੀਂ ਮਿਰਚ ਕੱਟਣ ਦੇ ਬਾਅਦ ਤੁਹਾਡੀ ਸਕਿਨ ‘ਤੇ ਜਲਨ ਹੋ ਰਹੀ ਹੋਵੇ ਤਾਂ ਤੁਸੀਂ ਹੱਥ ਧੋ ਕੇ ਸਕਿਨ ‘ਤੇ ਘਿਓ ਦਾ ਲੇਪ ਲਗਾਓ ਤੇ ਮਸਾਜ ਕਰੋ।

ਐਲੋਵੇਰਾ ਦਾ ਕਰੋ ਇਸਤੇਮਾਲ
ਐਲੋਵੇਰਾ ਸਕਿਨ ਦੀਆਂ ਸਮੱਸਿਆਵਾਂ ਨੂੰ ਬਹੁਤ ਆਸਾਨੀ ਨਾਲ ਹੀਲ ਕਰ ਸਕਦਾ ਹੈ ਤੇ ਸਕਿਨ ਨੂੰ ਠੰਡਾ ਕਰ ਸਕਦਾ ਹੈ। ਇਸ ਤਰ੍ਹਾਂ ਜੇਕਰ ਮਿਰਚ ਦੀ ਵਜ੍ਹਾ ਨਾਲ ਹੱਥਾਂ ਵਿਚ ਜਲਨ ਹੋ ਰਹੀ ਹੈ ਤਾਂ ਤੁਰੰਤ ਐਲੋਵੀਰਾ ਜੈੱਲ ਲਗਾ ਲਓ।

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ