Thursday, May 09, 2024

Health

ਬੀਮਾਰੀਆਂ ਨੂੰ ਦੂਰ ਰੱਖਦਾ ਹੈ ਸ਼ਲਗਮ, ਸਰਦੀ ਦੇ ਮੌਸਮ ‘ਚ ਜ਼ਰੂਰ ਖਾਓ

September 05, 2023 11:35 AM
SehajTimes

 ਸਰਦੀਆਂ ਦੇ ਮੌਸਮ ‘ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਾਜ਼ਾਰ ‘ਚ ਆਉਂਦੀਆਂ ਹਨ। ਜਿਨ੍ਹਾਂ ‘ਚੋਂ ਇੱਕ ਹੈ ਸ਼ਲਗਮ। ਇਸ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਮੌਸਮ ‘ਚ ਸ਼ਲਗਮ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੌਸ਼ਟਿਕ ਤੱਤਾਂ ਦਾ ਪਾਵਰ ਹਾਊਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਵਿਟਾਮਿਨ-ਕੇ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀਆਕਸੀਡੈਂਟਸ, ਵਿਟਾਮਿਨ-ਏ ਪਾਏ ਜਾਂਦੇ ਹਨ। ਸ਼ਲਗਮ ਦਾ ਸੇਵਨ ਇਮਿਊਨ ਪਾਵਰ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ

ਪਾਚਨ ਕਿਰਿਆ ਮਜ਼ਬੂਤ: ਸ਼ਲਗਮ ਦਾ ਨਿਯਮਤ ਸੇਵਨ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਅੰਤੜੀਆਂ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਸ਼ਲਗਮ ਖਾਣ ਨਾਲ ਪੇਟ ਦਰਦ, ਕਬਜ਼, ਗੈਸ, ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਬਲੱਡ ਸ਼ੂਗਰ ਕੰਟਰੋਲ: ਸ਼ਲਗਮ ਦਾ ਸੇਵਨ ਤੁਹਾਡੀ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਸ਼ਲਗਮ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ ਕਿਉਂਕਿ ਇਸ ‘ਚ ਸ਼ੂਗਰ ਬਹੁਤ ਚੰਗੀ ਮਾਤਰਾ ‘ਚ ਪਾਈ ਜਾਂਦੀ ਹੈ। ਇਸ ‘ਚ ਪਾਏ ਜਾਣ ਵਾਲੇ ਫਾਈਬਰ ਕਾਰਨ ਇਸ ਨੂੰ ਪਚਣ ‘ਚ ਜ਼ਿਆਦਾ ਸਮਾਂ ਨਹੀਂ ਲੱਗਦਾ ਜਿਸ ਕਾਰਨ ਤੁਹਾਡਾ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਇਸੇ ਲਈ ਸ਼ਲਗਮ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਅੱਖਾਂ ਦੀ ਰੋਸ਼ਨੀ ਤੇਜ਼: ਸ਼ਲਗਮ ‘ਚ ਵਿਟਾਮਿਨ-ਏ ਪਾਇਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਸ਼ਲਗਮ ਦਾ ਸੇਵਨ ਕਰਨ ਨਾਲ ਅੱਖਾਂ ‘ਚ ਖਾਰਸ਼ ਅਤੇ ਜਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਸਿਹਤਮੰਦ ਰਹਿਣ ਤਾਂ ਤੁਹਾਨੂੰ ਸ਼ਲਗਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ