Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

International

ਕੇਨੈਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

September 04, 2023 01:47 PM
SehajTimes

 ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਨੇੜਲੇ ਪਿੰਡ ਕਕਰਾਲਾ ਦੇ ਨੌਜਵਾਨ ਸੁਰਿੰਦਰ ਸਿੰਘ ਦੀ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਣ ਅਚਾਨਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਆ ਟੁੱਟਿਆ ਹੈ। ਇਸ ਤੋਂ ਵੀ ਦੁਖਦ ਗੱਲ ਇਹ ਹੈ ਕਿ ਵਿਦੇਸ਼ ਦੀ ਧਰਤੀ ’ਤੇ ਰੋਜ਼ਾਨਾਂ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੇ ਹਨ ਅਤੇ ਕੈਨੇਡਾ ਵਿਚ ਪਿਛਲੇ 36 ਘੰਟਿਆਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਦੇ 3 ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।

 ਜਾਣਕਾਰੀ ਮੁਤਾਬਕ ਇਕ ਨੌਜਵਾਨ ਪਿੰਡ ਖਰੋੜੀ ਸਰਹਿੰਦ ਰੋਡ ਪਟਿਆਲਾ, ਦੂਜਾ ਅਮਲੋਹ ਦਾ ਜਦਕਿ ਤੀਜਾ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਹਲਕਾ ਸਮਾਣਾ ਦੇ ਪਿੰਡ ਕਕਰਾਲਾ (ਪਟਿਆਲਾ) ਦਾ ਹੈ। ਸੁਰਿੰਦਰ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਚ ਰਹਿੰਦਾ ਸੀ ਅਤੇ ਪਿਛਲੀ ਰਾਤ ਹੀ ਪੁਰਾਣੀ ਜਗ੍ਹਾ ਤੋਂ ਘਰ ਬਦਲ ਕੇ ਡਾਊਨ-ਟਾਊਨ ’ਚ ਨਵੇਂ ਘਰ ਵਿਚ ਸ਼ਿਫਟ ਹੋਇਆ ਸੀ, ਜਿੱਥੇ ਪਹਿਲੀ ਹੀ ਰਾਤ ਉਸ ਦੀ ਮੌਤ ਹੋ ਗਈ। 

 

ਪੁੱਤ ਨੂੰ ਬਾਹਰ ਨਹੀਂ ਭੇਜਣਾ ਚਾਹੁੰਦ ਸੀ

ਨੌਜਵਾਨ ਪੁੱਤ ਦੀ ਮੌਤ ’ਤੇ ਅੱਥਰੂ ਵਹਾਉਂਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸਨ ਸਗੋਂ ਪੁਲਸ ਵਿਚ ਭਰਤੀ ਕਰਵਾਉਣਾ ਚਾਹੁੰਦੇ ਸੀ। ਪਰ ਸੁਰਿੰਦਰ ਦਾ ਸੁਫਨਾ ਸੀ ਕਿ ਉਹ ਕੈਨੇਡਾ ਜਾ ਕੇ ਤਰੱਕੀ ਕਰੇ। ਉਨ੍ਹਾਂ ਨੇ ਆਪਣੇ ਪੁੱਤ ਦਾ ਸੁਫਨਾ ਪੂਰਾ ਕਰਨ ਲਈ, ਇਧਰੋਂ ਉਧਰੋਂ ਪੈਸੇ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਜਿਸ ਰਾਤ ਸੁਰਿੰਦਰ ਦੀ ਮੌਤ ਹੋਈ, ਉਸ ਰਾਤ 11.57 ’ਤੇ ਉਨ੍ਹਾਂ ਦੀ ਪੁੱਤ ਨਾਲ ਗੱਲਬਾਤ ਹੋਈ ਸੀ, ਉਸ ਨੇ ਦੱਸਿਆ ਕਿ ਉਹ ਠੀਕ ਠਾਕ ਹੈ ਅਤੇ ਖੁਸ਼ ਸੀ। ਉਸ ਨੇ ਕਿਹਾ ਕਿ ਉਹ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਹੈ ਅਤੇ ਸਵੇਰੇ ਕਮਰੇ ਦੀ ਸੈਟਿੰਗ ਕਰੇਗਾ ਪਰ ਕੀ ਪਤਾ ਸੀ ਕਿ ਉਸ ਨਾਲ ਇਹ ਭਾਣਾ ਵਾਪਰ ਜਾਵੇਗਾ। ਪਰਿਵਾਰ ਨੇ ਪੁੱਤ ਦੀ ਲਾਸ਼ ਲਿਆਉਣ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। 

 

Have something to say? Post your comment

 

More in International

ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ਹਾਈ ਸ਼ੈਰਿਫ ਵੱਲੋਂ ਅੰਤਰ-ਧਰਮ ਏਕਤਾ ਦੀ ਨਵੀਂ ਮਿਸਾਲ; ਟ੍ਰਿਨਿਟੀ ਟਰਮ ਦੀ ਸ਼ੁਰੂਆਤ ਮੌਕੇ ਗੁਰਬਾਣੀ ਦੇ ਸ਼ਬਦਾਂ ਨਾਲ ਗੂੰਜਿਆ ਚਰਚ

ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਮਗੋਲੀ ਦੇ ਨੌਜਵਾਨ ਦੀ ਮੌਤ

ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ 

ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ 

ਪਹਿਲਾ ਵਰਲਡ ਅਲਬਰਟਾ ਕਬੱਡੀ ਕੱਪ ਐਡਮਿੰਟਨ ਵਿਚ ਸੰਪੰਨ ਹੋਇਆ

ਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ

ਬਿਜਲੀ ਦੀ ਤਾਰ ਨਾਲ ਟਕਰਾ ਕੇ ਅਮਰੀਕਾ 'ਚ ਹੈਲੀਕਾਪਟਰ ਹੋਇਆ ਕ੍ਰੈਸ਼

ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ

ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ