Monday, June 16, 2025

International

ਅਮਰੀਕਾ ‘ਚ ਫੜਿਆ ਗਿਆ ਗੈਂਗ.ਸਟਰ ਧਰਮਨਜੋਤ ਸਿੰਘ, ਮੂਸੇਵਾਲਾ ਕਤਲ.ਕਾਂਡ ਲਈ ਮੁਹੱਈਆ ਕਰਵਾਏ ਸਨ ਹਥਿਆਰ

August 09, 2023 06:57 PM
SehajTimes

ਮੂਸੇਵਾਲਾ ਕਤਲਕਾਂਡ ਵਿਚ ਵਾਂਟੇਡ ਹਥਿਆਰ ਮਾਫੀਆ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਹਲੋਂ ਦੇ ਕਈ ਨਾਮੀ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ । ਉਸ ‘ਤੇ ਦੋਸ਼ ਹੈ ਕਿ ਮੂਸੇਵਾਲਾ ਕਤਲਕਾਂਡ ਵਿਚ ਇਸਤੇਮਾਲ ਹੋਏ ਹਥਿਆਰ ਇਸ ਨੇ ਹੀ ਪਹੁੰਚਾਏ ਸਨ। ਧਰਮਨਜੋਤ ਸਿੰਘ ਕਾਹਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਗੈਂਗਸਟਰਾਂ ਨੂੰ ਏਕੇ-47 ਤੇ ਜਿਗਾਣਾ ਵਰਗੇ ਅਤਿ ਆਧੁਨਿਕ ਹਥਿਆਰਾਂ ਦੀ ਸਪਲਾਈ ਕਰਦਾ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਪੰਜਾਬ ਪੁਲਿਸ ਤੇ NIA ਨੂੰ ਇਸ ਦੀ ਤਲਾਸ਼ ਸੀ। ਇਸ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਜਿਸ ਦੇ ਬਾਅਦ ਇਸ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਹਿਰਾਸਤ ਵਿਚ ਲਿਆ ਹੈ। ਭਾਰਤੀ ਜਾਂਚ ਏਜੰਸੀਆਂ ਜਲਦ ਹੀ ਐੱਫਬੀਆਈ ਨਾਲ ਸੰਪਰਕ ਕਰਨਗੀਆਂ ਤਾਂ ਕਿ ਧਰਮਨਜੋਤ ਨੂੰ ਜਲਦ ਭਾਰਤ ਲਿਆਂਦਾ ਜਾ ਸਕੇ। ਧਰਮਜੋਤ ਸਿੰਘ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸ ਹੈ।

Have something to say? Post your comment

 

More in International

ਜਸਬੀਰ ਸਿੰਘ Youtuber ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ

ਅਮਰੀਕਾ ; ਹਾਰਵਰਡ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਟਰੰਪ ਨੇ ਲਗਾਈ ਰੋਕ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਰੋਜ਼ਾਨਾ 3000 ਲੋਕਾਂ ਨੂੰ ਕਰੋ ਗ੍ਰਿਫ਼ਤਾਰ

ਅਮਰੀਕਾ ; ਐਲੋਨ ਮਸਕ ਨੇ ਟਰੰਪ ਦੇ ਵਿਸ਼ੇਸ਼ ਸਲਾਹਕਾਰ ਵਜੋਂ ਦਿੱਤਾ ਅਸਤੀਫਾ

ਭਾਰਤ ; ਪਾਕਿ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ ਦੇਸ਼ ਛੱਡਣ ਦੇ ਹੁਕਮ

ਟਰੰਪ ਨੇ ਬਣਾਇਆ ਨਵਾਂ ਕਾਨੂੰਨ ; ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ

ਟਰੰਪ ਦਾ ਫੈਸਲਾ ‘ਅਮਰੀਕਾ ‘ਚ ਟਰੱਕ ਚਲਾਉਣਾ ਹੈ ਤਾਂ ਸਿੱਖਣੀ ਹੋਵੇਗੀ ਅੰਗਰੇਜ਼ੀ

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼