Tuesday, February 10, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ

Sports

ਵਰਲਡ ਯੂਨੀਵਰਸਿਟੀ ਗੇਮਜ਼ 2023 ਲਈ ਚੁਣੇ 11 ਖਿਡਾਰੀ

July 27, 2023 09:46 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ 'ਵਰਲਡ ਯੂਨੀਵਰਸਿਟੀ ਗੇਮਜ਼ 2023' ਜੋ ਕਿ ਚੇਂਗੜੂ, ਚਾਈਨਾ ਵਿਖੇ ਮਿਤੀ 28 ਜੁਲਾਈ ਤੋਂ 8 ਅਗਸਤ 2023 ਤੱਕ ਹੋਣ ਜਾ ਰਹੀਆਂ ਹਨ, ਵਿੱਚ ਭਾਗ ਲੈਣ ਲਈ ਚੁਣੇ ਗਏ ਹਨ। ਵਾਲੀਬਾਲ ਦੀ ਟੀਮ ਪਹਿਲੀ ਵਾਰ 'ਵਰਲਡ ਯੂਨੀਵਰਸਿਟੀ ਗੇਮਜ਼' ਵਿਚ ਭਾਗ ਲੈਣ ਜਾ ਰਹੀ ਹੈ ਅਤੇ ਟੀਮ ਦੇ ਕੁੱਲ 12 ਖਿਡਾਰੀਆਂ ਵਿਚੋਂ 2 ਖਿਡਾਰੀ ਲੜਕੀਆਂ ਸੁਮੇਧਾ ਅਤੇ ਸ਼ੁਕਲਾ ਪੂਰਣਾ ਦੀਪਕਭਾਈ ਇਸ ਟੀਮ ਦਾ ਹਿੱਸਾ ਬਣੀਆਂ ਹਨ।

ਲਿੰਕ ਨੂੰ ਕਲਿਕ ਕਰੋ ਤੇ ਖ਼ਬਰ ਪੜ੍ਹੋਖੇਡ ਮੰਤਰੀ ਦੀ ਪ੍ਰਵਾਨਗੀ ਉਪਰੰਤ 106 ਜੂਨੀਅਰ ਕੋਚਾਂ ਦੀ ਕੋਚ ਵਜੋਂ ਤਰੱਕੀ

ਤੀਰਅੰਦਾਜ਼ੀ ਖੇਡ ਲਈ 12 ਖਿਡਾਰੀਆਂ ਦੀ ਟੀਮ ਵਿਚ ਪੰਜਾਬੀ ਯੂਨੀਵਰਸਿਟੀ ਤੋਂ 4 ਤੀਰਅੰਦਾਜ਼ ਅਵਨੀਤ ਕੌਰ, ਤਨੀਸ਼ਾ ਵਰਮਾ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਅਮਨ ਸੈਣੀ ਸ਼ਾਮਲ ਹਨ, ਜਦੋਂਕਿ ਬੈਡਮਿੰਟਨ ਖੇਡ ਵਿਚ ਯੂਨੀਵਰਸਿਟੀ ਦੇ 2 ਖਿਡਾਰੀ ਮੀਰਾਬਾ ਲੁਆਂਗ ਮੈਸਨਮ ਅਤੇ ਹਰਸ਼ਿਤ ਠਾਕੁਰ, ਫੈਂਸਿੰਗ ਖੇਡ ਵਿਚ ਸਿਕਸ਼ਾ ਬਲੌਰੀਆ ਅਤੇ ਨੀਰ ਅਤੇ ਤਾਇਕਵਾਂਡੋ ਖੇਡ ਲਈ  ਭਾਰਤੀ ਯੂਨੀਵਰਸਿਟੀ ਟੀਮ ਵਿਚ ਅਜੈ ਕੁਮਾਰ ਨੂੰ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ।  ਉਪਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੇ ਖਿਡਾਰੀਆਂ ਨੂੰ ਉਚੇਚੇ ਤੌਰ ਉੱਤੇ ਵਧਾਈ  ਦਿੱਤੀ ਅਤੇ ਆਪਣੀ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ। ਪੰਜਾਬੀ ਯੂਨੀਵਰਸਿਟੀ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ (ਏ.ਆਈ.ਯੂ.) ਵੱਲੋਂ ਵਰਸਿਟੀ ਨੂੰ ਜੂਡੋ ਅਤੇ ਟੇਬਲ ਟੈਨਿਸ ਦੀਆਂ ਟੀਮਾਂ ਨੂੰ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਭਾਗ ਲੈਣ ਸਬੰਧੀ ਟੀਮਾਂ ਭੇਜਣ ਅਤੇ ਇਸ ਤੋਂ ਇਲਾਵਾ ਵਰਸਿਟੀ ਦੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੂੰ ਬਤੌਰ ਟੀਮ ਲੀਡਰ ਇਹਨਾਂ ਟੀਮਾਂ ਦੀ ਅਗਵਾਈ ਕਰਨ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। 

Have something to say? Post your comment

 

More in Sports

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ ਸਰਕਾਰ : ਚੀਮਾਂ 

ਆਲ ਇੰਡੀਆ ਸਰਵਿਸਜ਼ ਟੇਬਲ ਟੈਨਿਸ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 31 ਦਸੰਬਰ ਨੂੰ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ

ਭਾਰਤੀ ਹਾਕੀ ਟੀਮ ਨੇ ਜਿਤਿਆ ਏਸ਼ੀਆ ਕੱਪ

ਚਾਈਨਾ 'ਚ ਹੈਪੀ ਬਰਾੜ ਨੇ ਸਟਰਾਂਗਮੈਨ ਮੁਕਾਬਲਾ ਜਿੱਤ ਕੇ ਚਮਕਾਇਆ ਮੋਗੇ ਦਾ ਨਾਮ 

ਸਪੋਰਟਸ ਡੇਅ ਮੌਕੇ ਕਾਲਜ 'ਚ ਕਰਵਾਈਆਂ ਖੇਡਾਂ 

ਹਰਜਿੰਦਰ ਕੌਰ ਨੇ ਭਾਰ ਚੁੱਕਣ 'ਚ ਜਿੱਤਿਆ ਤਾਂਬਾ 

ਜ਼ਿਲ੍ਹਾ ਪੱਧਰੀ ਕੁਰਾਸ਼ ਟੂਰਨਾਮੈਂਟ ਵਿੱਚ ਸ.ਮਿ.ਸ ਖੇੜੀ ਗੁੱਜਰਾਂ ਨੇ ਜਿੱਤੇ ਇੱਕ ਸਿਲਵਰ ਅਤੇ ਅੱਠ ਬਰੋਂਜ਼ ਮੈਡਲ