Tuesday, September 22, 2026
BREAKING NEWS
ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬਪੰਜਾਬ ਦੀਆਂ ਸਨਅਤਾਂ ’ਚ 10 ਘੰਟੇ ਦਾ ਬਿਜਲੀ ਕੱਟਰਣਜੋਧ ਸਿੰਘ ਸਰਾਓ ਬਣੇ ਮੁਹਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੇ ਫਾਰਮ ਹਾਊਸ 'ਤੇ ਕੀਤੀ 'ਖੁਦਕੁਸ਼ੀ'ਪੰਜਾਬ ਕਾਂਗਰਸ ’ਚ ਵੱਡਾ ਫੇਰਬਦਲ: ਸਚਿਨ ਪਾਇਲਟ ਨੂੰ ਮਿਲੀ ਪੰਜਾਬ ਦੀ ਕਮਾਨਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2026 ਦਾ ਉਦਘਾਟਨਨੇਪਾਲ ਵਿੱਚ ਭਿਆਨਕ ਹੜ੍ਹ ਦਾ ਕਹਿਰ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

Sports

28 ਸਾਲਾਂ ਬਾਅਦ ਪੰਜਾਬ ਨੂੰ ਯੂਥ ਵਾਲੀਬਾਲ ‘ਚ ਸੋਨਾ, ਸਾਂਸਦ ਔਜਲਾ ਨੇ ਜਤਾਇਆ ਮਾਣ ਤੇ ਕੀਤੀਆਂ ਅਹਿਮ ਮੰਗਾਂ

March 20, 2026 09:39 PM
SehajTimes
ਅੰਮ੍ਰਿਤਸਰ :  ਸਾਂਸਦ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਅੱਜ ਪੰਜਾਬ ਦੀ ਵਾਲੀਬਾਲ ਟੀਮ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਇਤਿਹਾਸਕ ਪਲ ਹੈ। ਰਾਜ ਦੀ ਅੰਡਰ-21 ਪੁਰਸ਼ ਵਾਲੀਬਾਲ ਟੀਮ ਨੇ ਭੁਵਨੇਸ਼ਵਰ (ਉੜੀਸਾ) ਵਿੱਚ ਹੋਏ ਨੈਸ਼ਨਲ ਟੂਰਨਾਮੈਂਟ ਦਾ ਫਾਈਨਲ ਜਿੱਤ ਕੇ 28 ਸਾਲਾਂ ਬਾਅਦ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਹੈ।
 
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਨੇ 1996 ਵਿੱਚ ਆਲ ਇੰਡੀਆ ਯੂਨੀਵਰਸਿਟੀ ਪੱਧਰ ‘ਤੇ ਗੋਲਡ ਅਤੇ 2005 ਵਿੱਚ ਜੂਨੀਅਰ ਵਰਗ ਵਿੱਚ ਬਰਾਂਜ਼ ਮੈਡਲ ਜਿੱਤਿਆ ਸੀ, ਜਦਕਿ ਪਿਛਲੇ ਸਾਲ ਵੀ ਜੂਨੀਅਰ ਟੀਮ ਨੇ ਬਰਾਂਜ਼ ਹਾਸਲ ਕਰਕੇ ਵਾਪਸੀ ਦੇ ਸੰਕੇਤ ਦਿੱਤੇ ਸਨ। ਹੁਣ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵਾਂ ਇਤਿਹਾਸ ਰਚ ਦਿੱਤਾ ਹੈ।
 
ਸਾਂਸਦ ਔਜਲਾ ਨੇ ਦੱਸਿਆ ਕਿ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਪੰਜਾਬ ਦੀ ਟੀਮ ਨੇ ਲਗਭਗ 3 ਘੰਟਿਆਂ ਤੱਕ ਚਲੇ ਰੋਮਾਂਚਕ ਮੁਕਾਬਲੇ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ (SAI) ਦੀ ਮਜ਼ਬੂਤ ਟੀਮ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਹਰਾਕੇ ਖਿਤਾਬ ਜਿੱਤਿਆ ਹੈ।
 
ਉਨ੍ਹਾਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਅਤੇ ਬੱਚਿਆਂ ਦੀ ਕਠਿਨ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕੋਚਾਂ ਅਤੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਸਹਿਯੋਗ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਐਸੋਸੀਏਸ਼ਨ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮੈਡਲ ਜਿੱਤਣ ਲਈ ਵਚਨਬੱਧ ਹੈ।
 
ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਜਲਦੀ ਹੀ ਸਨਮਾਨ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਟੀਮਾਂ ਨੂੰ ਵੱਧ ਤੋਂ ਵੱਧ ਵਿੱਤੀ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਤਾਂ ਜੋ ਖਿਡਾਰੀਆਂ ਦਾ ਹੋਂਸਲਾ ਵਧੇ ਅਤੇ ਉਹ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਮਕ ਸਕਣ।
 
ਸਾਂਸਦ ਔਜਲਾ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੱਕ ਵਾਲੀਬਾਲ ਨੂੰ ਸਹੀ ਦਿਸ਼ਾ ਵਿੱਚ ਰਹਿਨੁਮਾਈ ਨਹੀਂ ਮਿਲੀ, ਪਰ ਹੁਣ ਪੂਰੀ ਤਰ੍ਹਾਂ ਮੇਰਿਟ ਦੇ ਆਧਾਰ ‘ਤੇ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਕਿਸੇ ਵੀ ਕਿਸਮ ਦੀ ਸਿਫ਼ਾਰਿਸ਼ ਜਾਂ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ—“ਜਿਸ ਖਿਡਾਰੀ ਵਿੱਚ ਯੋਗਤਾ ਹੋਵੇਗੀ, ਉਹੀ ਟੀਮ ਵਿੱਚ ਖੇਡੇਗਾ।”
 
ਉਨ੍ਹਾਂ ਕਿਹਾ ਕਿ ਪਹਿਲਾਂ ਭਾਈ-ਭਤੀਜਾਵਾਦ ਕਾਰਨ ਕਈ ਮਿਹਨਤੀ ਖਿਡਾਰੀਆਂ ਦਾ ਹੱਕ ਮਾਰਿਆ ਜਾਂਦਾ ਸੀ, ਪਰ ਹੁਣ ਪੰਜਾਬ ਦੇ ਮਿਹਨਤੀ ਖਿਡਾਰੀ ਹੀ ਰਾਜ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਬਿਨਾਂ ਸਿਫ਼ਾਰਿਸ਼ ਦੇ ਹੀ ਖਿਡਾਰੀਆਂ ਦੀ ਚੋਣ ਹੋਵੇਗੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦੇ ਪੂਰੇ ਮੌਕੇ ਮਿਲਣਗੇ।
 
ਉਨ੍ਹਾਂ ਨੇ ਖਾਸ ਤੌਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਬਹੁਤ ਹੁਨਰਮੰਦ ਖਿਡਾਰੀ ਹਨ, ਜਿਨ੍ਹਾਂ ਨੂੰ ਸਹੀ ਸਹੂਲਤਾਂ ਦੀ ਲੋੜ ਹੈ। ਇਸ ਸਬੰਧ ਵਿੱਚ ਉਨ੍ਹਾਂ ਮੁੱਖ ਮੰਤਰੀ ਕੋਲ ਮੰਗ ਰੱਖੀ ਕਿ:
 
ਖਿਡਾਰੀਆਂ ਲਈ ਵੱਧ ਤੋਂ ਵੱਧ ਮੈਦਾਨ ਉਪਲਬਧ ਕਰਵਾਏ ਜਾਣ
 
ਅਟਾਰੀ ਦੇ ਸਰਕਾਰੀ ਸਕੂਲ ਵਿੱਚ ਐਸਟ੍ਰੋਟਰਫ ਲਗਾਇਆ ਜਾਵੇ
 
ਜਿੱਥੇ-ਜਿੱਥੇ ਖਿਡਾਰੀ ਵਾਲੀਬਾਲ ਖੇਡਦੇ ਹਨ, ਉੱਥੇ ਇੰਡੋਰ ਸਟੇਡੀਅਮ ਬਣਾਏ ਜਾਣ
 
ਅੰਮ੍ਰਿਤਸਰ ਵਿੱਚ ਇੰਡੋਰ ਸਟੇਡੀਅਮ ਦੀ ਸਥਾਪਨਾ ਕੀਤੀ ਜਾਵੇ
 
 
ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਵਿੱਚ ਕ੍ਰਿਕਟ ਸਟੇਡੀਅਮ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ BCCI ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ, ਹੁਣ ਪੰਜਾਬ ਸਰਕਾਰ ਵੱਲੋਂ ਉਚਿਤ ਜਗ੍ਹਾ ਮੁਹੱਈਆ ਕਰਵਾਉਣ ਦੀ ਲੋੜ ਹੈ।
 
ਅੰਤ ਵਿੱਚ ਸਾਂਸਦ ਔਜਲਾ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਇਹ ਮੰਜ਼ਿਲ ਹਾਸਲ ਕੀਤੀ ਹੈ, ਇਸ ਲਈ ਹੁਣ ਸਰਕਾਰ ਨੂੰ ਅੱਗੇ ਆ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੇ ਸਹੀ ਦਿਸ਼ਾ ਅਤੇ ਹੌਸਲਾ ਮਿਲੇ, ਤਾਂ ਪੰਜਾਬ ਖੇਡਾਂ ਵਿੱਚ ਦੇਸ਼ ਅਤੇ ਦੁਨੀਆ ਵਿੱਚ ਹੋਰ ਉੱਚਾਈਆਂ ਛੂਹ ਸਕਦਾ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਆਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਮਿਹਨਤ ਨਾਲ ਆਪਣਾ ਭਵਿੱਖ ਬਣਾਉਣ।

Have something to say? Post your comment

 

More in Sports

ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅਸੀਂ ਪੰਜਾਬ ਨੂੰ ਦੇਸ਼ ਦਾ ਖੇਡ ਹੱਬ ਬਣਾਵਾਂਗੇ"

ਅੰਮ੍ਰਿਤਸਰ ਸੂਰਮਿਆਂ ਨੇ ਜਿੱਤਿਆ ਸ਼ੇਰ-ਏ-ਪੰਜਾਬ ਟੀ-20 ਖਿਤਾਬ

ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ 2026

ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ 2026

ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ-20 ਲੀਗ 2026

‘ਖੇਡਾਂ ਵਤਨ ਪੰਜਾਬ ਦੀਆਂ–ਸੀਜ਼ਨ 4’ ਲਈ ਲੁਧਿਆਣਾ ਤਿਆਰ

ਸ਼ੇਰ-ਏ-ਪੰਜਾਬ ਟੀ-20 ਲੀਗ 2026 : ਸ਼ੁਭਮਨ ਗਿੱਲ ਫ਼ਾਜ਼ਿਲਕਾ ਫ਼ਾਲਕਨਜ਼ ’ਚ ਸ਼ਾਮਲ

ਮਾਲਵਾ ਮੇਲ ਨੇ ਜਿੱਤਿਆ ਪੰਜਾਬ ਕੁਈਨਜ਼ ਕੱਪ, ਫ਼ਾਈਨਲ ਵਿੱਚ ਪੁਆਧ ਐਕਸਪ੍ਰੈਸ ਨੂੰ 7 ਵਿਕਟਾਂ ਨਾਲ ਹਰਾਇਆ

ਐਸ.ਟੀ.ਸੀ. ਮਸਤੂਆਣਾ ਸਾਹਿਬ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ