Friday, October 17, 2025

Entertainment

ਪੰਜਾਬੀ ਫ਼ਿਲਮ ਐਸ .ਐਚ. ਓ. ਸ਼ੇਰ ਸਿੰਘ 23 ਸਤੰਬਰ,2022 ਨੂੰ ਹੋਵੇਗੀ ਰਿਲੀਜ਼

September 11, 2022 03:25 PM
johri Mittal Samana
ਦਰਸ਼ਕਾਂ ਦੇ ਉ .ਟੀ. ਟੀ .ਪਲੇਟਫਾਰਮਾਂ ਰਾਹੀਂ ਫ਼ਿਲਮਾਂ ਦੇਖਣ ਦੇ ਵੱਧ ਰਹੇ ਰੁਝਾਨ ਕਾਰਨ ਵੱਖ -ਵੱਖ ਪਲੇਟਫਾਰਮਾਂ ਉੱਤੇ ਹਰ ਰੋਜ ਦਰਸ਼ਕਾਂ ਨੂੰ ਫ਼ਿਲਮਾਂ ਦੇ ਰੂਪ ਵਿੱਚ ਨਵੇਂ -ਨਵੇਂ ਵਿਸ਼ੇ ਦੇਖਣ ਨੂੰ ਮਿਲ ਰਹੇ ਹਨ। ਜਿਸ  ਨਾਲ਼ ਜਿੱਥੇ ਘਰ ਬੈਠਿਆਂ ਹੀ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਰਿਹਾ ਹੈ ,ਉੱਥੇ ਹੀ ਰੋਜ਼ਾਨਾ ਨਵੇਂ ਰੀਲੀਜ਼ ਹੋ ਰਹੇ ਪ੍ਰੋਜੈਕਟਾਂ ਨੂੰ ਦਰਸ਼ਕ ਵਰਗ ਦੀ ਕੋਈ ਮਾਰ ਨਹੀਂ ਪੈ ਰਹੀ। ਜਿਸ ਦੇ ਚਲਦਿਆਂ ਮੰਨੋਰੰਜਨ ਦੇ ਪਲੇਟਫਾਰਮ ਵੱਡੀ ਪੱਧਰ ਤੇ ਫ਼ਿਲਮ ਨਿਰਮਾਤਾਵਾਂ ਲਈ ਹਰ ਪੱਖ ਤੋਂ ਸਹਾਈ ਨਜ਼ਰ ਆ ਰਹੇ ਹਨ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਗਗਨ ਦਮਾਮਾ ਬਾਜਿਓ ਨਾਟਕ ਦਾ ਮੰਚਨ 

ਹਾਲ ਹੀ ਵਿੱਚ ਸਿਨੇਮੇ ਪਲੇਟਫਾਰਮ ਵਿੱਚ ਰੀਲੀਜ਼ ਹੋਈਆ ਤਕਰੀਬਨ ਬਹੁਤ ਸਾਰੀਆਂ ਫ਼ਿਲਮਾਂ ਨੂੰ ਦਰਸ਼ਕ ਨਾ ਮਿਲਣ ਕਰਕੇ ਕਮਾਈ ਪੱਧਰ ਤੋਂ ‌ ਫ਼ਿਲਮ ਨਿਰਮਾਤਾਵਾਂ ਨੂੰ ਨਮੋਸ਼ੀ ਹੀ ਝੱਲਣੀ ਪਈ ਪਰ ਵੱਖ-ਵੱਖ ਉ .ਟੀ. ਟੀ .ਪਲੇਟਫਾਰਮਾਂ ਉਂਤੇ ਪ੍ਰਦਰਸ਼ਿਤ ਹੋਈਆ ਵੱਡੀਆਂ -ਛੋਟੀਆਂ ਫ਼ਿਲਮਾਂ ਨੂੰ ਦਰਸ਼ਕ ਵਰਗ ਨੇ ਭਰਵਾਂ ਹੁੰਗਾਰਾ ਦਿੱਤਾ। ਦਰਸ਼ਕਾਂ ਦੇ ਇੱਧਰ ਵੱਧ ਰਹੇ ਰੁਝਾਨਾਂ ਨੂੰ ਵੇਖਦਿਆਂ ਕਾਫ਼ੀ ਗਿਣਤੀ ਵਿੱਚ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਉ .ਟੀ. ਟੀ .ਪਲੇਟਫਾਰਮਾਂ ਉਂਤੇ ਦਰਸ਼ਕ ਦੇਖ ਕੇ ਖ਼ੂਬ ਆਨੰਦ ਲੈ ਰਹੇ ਹਨ ।ਜਿਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਅਜਿਹੇ ਪਲੇਟਫਾਰਮ ਦਰਸ਼ਕਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਚ ਅਦਾਕਾਰ ‌ਤੋਰ ਤੇ ਪ੍ਰਵੇਸ਼ ਕਰਨ ਜਾ ਰਿਹਾ ਅਦਾਕਾਰ: ਨਾਨਕ ਸਿੰਘ

ਇਸੇ ਲੜੀ ਵਿੱਚ ਦਰਸ਼ਕਾਂ ਦੇ ਭਰਪੂਰ ਮੰਨੋਰੰਜਨ ਲਈ ਪੰਜਾਬੀ ਫ਼ਿਲਮ "ਐਸ .ਐਚ .ਓ. ਸ਼ੇਰ ਸਿੰਘ " ਵੀ 23 ਸਤੰਬਰ ,2022ਨੂੰ ਚੌਪਾਲ ਪਲੇਟਫਾਰਮ ਰਾਹੀਂ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਦਰਸ਼ਕ ਲੰਮੇ ਸਮੇਂ ਤੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਫ਼ਿਲਮ ਵਿੱਚ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਨੇ(ਐਸ .ਐਚ .ਓ .ਸ਼ੇਰ ਸਿੰਘ)ਦੀ ਦਮਦਾਰ ਭੂਮਿਕਾ ਵਿੱਚ ਕੰਮ ਕੀਤਾ ਹੈ ਅਤੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਫ਼ਿਲਹਾਲ ਤਾਂ ਚੁਫ਼ੇਰਿਓਂ ਵਧੀਆ ਉਤਸ਼ਾਹ ਮਿਲ ਰਿਹਾ ਹੈ ਕਿਉਂਕਿ ਕਾਫ਼ੀ ਸਮੇਂ ਬਾਅਦ ਦਰਸ਼ਕਾਂ ਨੂੰ ਹਰ ਪੱਖੋਂ ਭਰਪੂਰ ਮੰਨੋਰੰਜਨ ਕਰਨ ਵਾਲੀ ਇਸ ਫ਼ਿਲਮ ਵਿੱਚ ਕਾਫ਼ੀ ਕੁੱਝ ਵੇਖਣ ਨੂੰ ਮਿਲੇਗਾ ਅਤੇ ਇਹ ਫ਼ਿਲਮ ਦੇਖ ਕੇ ਦਰਸ਼ਕ ਨਿਰਾਸ਼ ਨਹੀਂ ਹੋਣਗੇ ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਦਿਲਚਸਪ ਕਹਾਣੀ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਫ਼ਿਲਮ ਵਿੱਚ ਹਰ ਇੱਕ ਕਲਾਕਾਰ ਨੇ ਪੂਰੀ ਮਿਹਨਤ ਨਾਲ਼ ਕੰਮ ਕੀਤਾ ਹੈ। ਰਾਜਪੂਤ ਪ੍ਰੋਡਕਸ਼ਨ ਹਾਊਸ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਵੀਲੀਅਮ ਰਾਜਪੂਤ ਨੇ ਲਿਖੇ ਹਨ। ਇਸ ਫ਼ਿਲਮ ਦੇ ਡਾਇਰੈਕਟਰ ਸ਼ਕਤੀ ਰਾਜਪੂਤ ਅਤੇ ਪ੍ਰੋਡਿਊਸਰ ਮਨਦੀਪ ਸਿੰਘ ਟੁਰਨਾ ਹਨ। ਫ਼ਿਲਮ ਵਿੱਚ  ਵੱਖ-ਵੱਖ  ਭੁਮਿਕਾਂਵਾਂ ਵਿੱਚ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਸ਼ਾਮ ਥਾਪਰ, ਜੈਨੀਫ਼ਰ ਸ਼ਰਮਾ, ਅਵਤਾਰ ਗਿੱਲ,ਪ੍ਰਕਾਸ਼ ਗਾਧੂ, ਸਤਵਿੰਦਰ ਕੌਰ,ਹੌਬੀ ਧਾਲੀਵਾਲ,ਰਾਜੂ ਸ੍ਰੇਸ਼ਟਠਾ,ਰੂਪੀ ਮਾਨ, ਸੁਸ਼ਮਾ ਪ੍ਰਸ਼ਾਂਤ, ਸੰਨੀ ਢਿੱਲੋਂ,ਸੰਦੀਪ ਪਟਿਆਲਾ, ਆਰ. ਐੱਸ. ਯਮਲਾ ਆਦਿ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਦੇ ਸਿਰਲੇਖ ਨਾਲ਼ ਸਬੰਧਤ ਗੀਤ ਨੂੰ ਸੁਪਰ ਸਟਾਰ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਗਾਇਆ ਹੈ। ਸੰਗੀਤ ਪੰਕਜ ਸ਼ਰਮਾ ਅਤੇ ਆਰ. ਡੀ .ਬੀਟ ਨੇ ਦਿੱਤਾ ਹੈ।ਜਦ ਕਿ ਗੀਤਾਂ ਨੂੰ ਰੁਪਿੰਦਰ ਸੰਧੂ ਤੇ ਸ਼ਕਤੀ ਰਾਜਪੂਤ ਨੇ ਲਿਖਿਆ ਹੈ। ਫ਼ਿਲਮ ਦੀ ਪੂਰੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਵੇਗੀ।
 
 
ਜੌਹਰੀ ਮਿੱਤਲ ਸਮਾਣਾ
98762-20422

Have something to say? Post your comment

 

More in Entertainment

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ

ਭੁਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025: ਸਰਗੁਨ ਮਹਿਤਾ ਨੇ ਪ੍ਰੈੱਸ ਕਾਨਫਰੈਂਸ ਵਿੱਚ ਕੀਤਾ ‘ਬਲੈਕ ਲੇਡੀ’ ਦਾ ਖੁਲਾਸਾ

ਤੀਆਂ ਦੇ ਤਿਉਹਾਰ ਮੌਕੇ ਔਰਤਾਂ ਨੇ ਖੂਬ ਰੌਣਕਾਂ ਲਾਈਆਂ