Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Entertainment

ਪੰਜਾਬੀ ਫ਼ਿਲਮ ਇੰਡਸਟਰੀ ਚ ਅਦਾਕਾਰ ‌ਤੋਰ ਤੇ ਪ੍ਰਵੇਸ਼ ਕਰਨ ਜਾ ਰਿਹਾ ਅਦਾਕਾਰ: ਨਾਨਕ ਸਿੰਘ

August 14, 2022 07:16 PM
johri Mittal Samana
ਉਂਝ ਤਾ ਫ਼ਿਲਮ ਇੰਡਸਟਰੀ ਬਾਲੀਵੁੱਡ ਦੀ ਹੋਵੇ ਚਾਹੇ ਪਾਲੀਵੁੱਡ ਆਏ ਦਿਨ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਖ਼ਾਸਕਰ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ। ਕਿਉਂਕਿ ਦਰਸ਼ਕ ਵਾਰ ਵਾਰ ਉਹੀ ਪੁਰਾਣੇਂ ਕਲਾਕਾਰਾਂ ਨੂੰ ਘੜੀ ਮੂੜੀ ਵਾਰ ਵਾਰ ਇੱਕੋ ਰੂਪ ਵਿੱਚ ਦੇਖ ਦੇਖ ਕੇ ਅਕੇਵਾਂ ਜਿਹਾ ਮਹਿਸੂਸ ਕਰਨ ਲੱਗ ਪਏ ਹਨ। ਦੂਜੇ ਪਾਸੇ ਗਾਇਕ ਰੂਪੀ ਕਲਾਕਾਰ ਹੀ ਜ਼ਿਆਦਾਤਰ ਦਰਸ਼ਕਾਂ ਨੂੰ ਫ਼ਿਲਮਾਂ‌ ਚ ਵੇਖਣ ਨੂੰ ਮਿਲ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜੇਕਰ ਪਿਛਾਂਹ ਵੱਲ ਝਾਕੀਏ ਤਾ ਜਿੱਥੇ ਪੰਜਾਬੀ ਇੰਡਸਟਰੀ ਚ ਨਵੇਂ ਅਦਾਕਾਰ ਲੜਕੇ ਕਾਫ਼ੀ ਘੱਟ ਦੇਖਣ ਨੂੰ ਮਿਲੇ ਉਥੇ ਹੀ ਨਵੀਆਂ ਹੀਰੋਇਨਾਂ ਕਾਫ਼ੀ ਮਿਲੀਆਂ  ਇਸ ਦੇ ਮੁਕਾਬਲੇ ਹੀਰੋ ਦੇ ਚਿਹਰੇ ਵੱਜੋਂ ਕੋਈ ਨਵੇਂ ਚਿਹਰਿਆ ਦੀ ਖ਼ਾਸ ਆਮਦ ਨਹੀ ਹੋਈ। ਜਿਸ ਕਰਕੇ ਫ਼ਿਲਮ ਇੰਡਸਟਰੀ ਵਿੱਚ ਨਿਰੋਲ ਰੂਪ ਵਿੱਚ ਹੀਰੋ ਲੁੱਕ ਕਲਾਕਾਰਾਂ ਦੀ ਵੱਡੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵੇ ਹੀਰੋ ਦੇ ਰੂਪ ਵਿੱਚ ਨਾਨਕ ਮਿਲਣ ਜਾ ਰਿਹਾ ਹੈ। ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਦੇ ਰਾਹੀ ਨਾਨਕ ਸਿੰਘ ਦੀ ਧਮਾਕੇਦਾਰ ਪਾਰੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਲੰਮ ਸਲੰਮੇ ਕੱਦ ਕਾਠ ਵਾਲੇ ਤੇ ਫ਼ਿਲਮ ਇੰਡਸਟਰੀ ਦੀ ਮੰਨੀ ਪ੍ਰਮੰਨੀ ਹਸਤੀ ਉਪਾਸਨਾ ਸਿੰਘ ਦੇ ਹੋਣਹਾਰ ਸਪੁੱਤਰ ਨਾਨਕ ਸਿੰਘ ਦੀ ਖ਼ੂਬੀ ਇਹ ਹੈ ਕਿ ਉਸ ਵਿੱਚ ਨਿਮਰਤਾ ਸਾਦਗੀ ਦੇ ਗੁਣ ਭਰੇ ਹੋਏ ਹਨ ਜਿਸ ਕਰਕੇ ਉਹ ਹੁਣੇ ਤੋ ਹੀ ਸਭ ਦਾ ਹਰਮਨ ਪਿਆਰਾ ਤੇ ਚਹੇਤਾ ਅਦਾਕਾਰ ਬਣ ਕੇ ਸਾਹਮਣੇ ਆ ਰਿਹਾ ਹੈ। ‌ਵੈਸੇ ਤਾ ਉਸ ਨੂੰ ਕਲਾ ਦੀ ਗੁੜ੍ਹਤੀ ਬਚਪਨ ਚ ਹੀ ਮਿਲੀ ਹੋਣ ਕਰਕੇ ਉਹ ਕਲਾ ਖ਼ੇਤਰ ਦੀਆ ਬਾਰੀਕੀਆਂ ਤੋ ਭਲੀ-ਭਾਂਤ ਜਾਣੂ ਹੈ। ਪਰ ਫ਼ਿਰ ਵੀ ਹੁਣ ਇਸ ਖ਼ੇਤਰ ਵਿੱਚ ਕਾਮਯਾਬ ਹੋਣ ਲਈ ਹਰ ਤਰ੍ਹਾਂ ਦੀਆਂ ਬਾਰੀਕੀਆਂ ਨੂੰ ਜਾਣ ਕੇ ਅੱਗੇ ਵਧ ਰਿਹਾ ਹੈ। ਉਸ ਨੇ ਆਪਣੀ ਛੋਟੀ ਉਮਰ ਦੇ ਛੋਟੇ ਜਿਹੇ ਪੜਾਅ ਵਿੱਚ ਕਲਾ ਖ਼ੇਤਰ ਨਾਲ਼ ਸਬੰਧਤ ਬਹੁਤ ਸਾਰੀਆਂ ਬਾਰੀਕੀਆਂ ਨੂੰ ਜਾਣਿਆ ਹੈ।
ਜਿਨ੍ਹਾਂ ਨੂੰ ਜਾਨਣ ਲਈ ਸਾਲਾਂ ਬੱਧੀ ਲੱਗ ਜਾਦੇ ਹਨ।ਇਸ ਅਦਾਕਾਰ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਉਹ ਕਿਸੇ ਵੀ ਭਾਸ਼ਾ ਦੀ ਫ਼ਿਲਮ ਪਹਿਲਾਂ ਕਰ ਸਕਦਾ ਸੀ ਉਸ ਨੂੰ ਹੋਰ ਭਾਸ਼ਾਵਾਂ ਦੀਆ ਫ਼ਿਲਮਾਂ ਕਰਨ ਦੇ ਆਫਰ ਆਉਣੇ ਸ਼ੁਰੂ ਹੋ ਗਏ ਸੀ। ਪਰ ਉਸ ਦਾ ਪਰਿਵਾਰ ਪੰਜਾਬੀ ਹੋਣ ਕਰਕੇ ਉਹ ਪੰਜਾਬੀ ਕਲਚਰ ਦੇ ਬਹੁਤ ਜ਼ਿਆਦਾ ਨਜ਼ਦੀਕ ਹੈ।ਜਿਸ ਕਰਕੇ ਉਸਨੇ ਆਪਣੀ  ਪਹਿਲੀ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਤੋ ਸ਼ੁਰੂਆਤ ਕਰਨਾ ਖ਼ੁਸ਼ਕਿਸਮਤ ਸਮਝਿਆਂ ਬੇਸ਼ੱਕ ਉਸ ਦਾ ਪਾਲਣ-ਪੋਸ਼ਣ ਸ਼ਹਿਰੀ ਢੰਗ ਮੁੰਬਈ ਚ ਹੋਇਆਂ ਹੈ ਪਰ ਉਸ ਦਾ ਠੇਠ ਪੰਜਾਬੀ ਬੋਲਣ ਦਾ ਅੰਦਾਜ਼ ਉਸ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖਣ ਵਿੱਚ ਬੇਹੱਦ ਸਹਾਈ ਹੋ ਰਿਹਾ ਹੈ। ਨਾਨਕ ਨੇ ਦੱਸਿਆ ਕਿ ਉਸ ਦੇ ਪਰਿਵਾਰ ਚ ਮੰਮੀ ਉਪਾਸਨਾ ਸਿੰਘ ਨੇ ਜਿਵੇਂ-ਜਿਵੇਂ ਉਸ ਨੂੰ ਵੱਡਾ ਹੁੰਦਾ ਦੇਖਿਆਂ ਹੈ। ਤੇ ਉਹਨਾਂ ਦੀ ਦਿਲੋ ਖ਼ਵਾਇਸ਼ ਸੀ ਕਿ ਉਹਨਾਂ ਦਾ ਫਰਜ਼ੰਦ ਵੀ ਜਿਵੇਂ ਉਹਨਾਂ ਆਪਣੀ ਪਹਿਲੀ ਸ਼ੁਰੂਆਤ ਪੰਜਾਬੀ ਫ਼ਿਲਮ 'ਬਦਲਾ ਜੱਟੀ' ਤੋ ਕੀਤੀ ਸੀ ਉਸੇ ਤਰ੍ਹਾਂ ਹੀ ਉਹ ਆਪਣੇ ਬੇਟੇ ਨਾਨਕ ਨੂੰ ਵੀ ਪਹਿਲੀ ਪੰਜਾਬੀ ਫ਼ਿਲਮ ਰਾਹੀ ਹੀ ਦਰਸ਼ਕਾਂ ਦੇ ਰੂਬਰੂ ਕਰਨ ਜਿਸ ਲਈ ਉਹਨਾਂ ਨੇ ਨਾਨਕ ਨੂੰ ਹਰ ਤਰ੍ਹਾਂ ਦੀ ਸਿੱਖਿਆ ਨਾਲ ਜੋੜਿਆਂ ਤੇ ਇਸ ਕਾਬਲ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਦ ਉਹ ਆਪਣੇ ਸਪੁੱਤਰ ਨਾਨਕ ਨੂੰ ਦਰਸ਼ਕਾਂ ਸਾਹਮਣੇ ਸਿਨੇਮੇ ਰਾਹੀ ਪੇਸ਼ ਕਰਨ ਤਾ ਦਰਸ਼ਕ ਉਨ੍ਹਾਂ ਦੀ ਅਦਾਕਾਰੀ ਦੇ ਮੁਰੀਦ ਹੋ ਜਾਣ ਤੇ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਨਾਨਕ ਸਿੰਘ ਨੇ ਦੱਸਿਆ ਕਿ ਉਹ ਫ਼ਿਲਮ ਇੰਡਸਟਰੀ ਦੇ ਕੰਮਾ ਤੋ ਭਲੀ-ਭਾਂਤ ਜਾਣੂ ਹਨ ਕਿਉਂਕਿ ਉਹਨਾਂ ਦਾ ਪਰਿਵਾਰ ਸਿਨੇਮੇ ਨਾਲ ਜੁੜਿਆਂ ਹੋਣ ਕਰਕੇ ਉਹਨਾਂ ਲਈ ਮਾਣ ਵਾਲੀ ਗੱਲ ਹੈ। ਸਿਨੇਮੇ ਦੀ ਬਾਰੀਕੀਆਂ ਤੋ ਜਾਣੂ ਹੋਣ ਕਰਕੇ ਉਹ ਭਵਿੱਖ ਵਿਚ ਅੱਗੇ ਵਧਣ ਲਈ ਹਰ ਕਦਮ ਬੜੀ ਸੁਜ ਬੁੱਝ ਨਾਲ ਧਰ ਰਹੇ ਹਨ।

ਲਿੰਕ ਨੂੰ ਕਲਿਕ ਕਰੋ ਤੇ ਆਰਟੀਕਲ ਪੜ੍ਹੋ : ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਦਿਲਚਸਪ ਕਹਾਣੀ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਅਦਾਕਾਰ ਨਾਨਕ ਨੇ 19 ਅਗਸਤ ਨੂੰ ਰੀਲੀਜ਼ ਹੋ ਰਹੀ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਣਗੇ' ਦੀ ਸ਼ੂਟਿੰਗ ਸਮੇ ਦੇ ਕੁੱਝ ਯਾਦਗਾਰੀ ਪਲ ਵੀ ਸਾਂਝੇ ਕਰਦਿਆਂ ਕਿਹਾ ਕਿ ਇਹ ਫ਼ਿਲਮ ਕਰਦਿਆ ਸਮੇਂ ਉਸ ਨੂੰ ਆਪਣੇ ਸੀਨੀਅਰ ਕਲਾਕਾਰਾ ਦੇਵ ਖਰੋੜ, ਗੁਰਪ੍ਰੀਤ ਘੁੱਗੀ ਆਦਿ ਨਾਲ ਕੰਮ ਕਰਕੇ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ ਇਸ ਫ਼ਿਲਮ ਤੇ ਸਾਰੇ ਸੀਨੀਅਰ ਕਲਾਕਾਰਾ ਨੇ ਬੜੀ ਹੀ ਮੇਹਨਤ ਨਾਲ਼ ਕੰਮ ਕੀਤਾ ਇਸ ਫ਼ਿਲਮ ਰਾਹੀ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਟੇਸਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਨਵੀ ਕਿਸਮ ਦੇ ਵਿਸੇ ਨੂੰ ਬਣਾਉਣ ਲਈ ਨਾਮੀ ਫ਼ਿਲਮ ਡਾਇਰੈਕਟਰ ਸਮੀਪ ਕੰਗ ਜੋ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੱਕਵੀਆ ਤੋ ਚੱਕਵੀਆ ਫ਼ਿਲਮਾਂ ਬਣਾ ਕੇ ਦੇ ਚੁੱਕੇ ਹਨ।ਇਸ ‌ ਫ਼ਿਲਮ ਨੂੰ ਵੀ ਹਰ ‌ਪੱਖ ਤੋ ਮੰਨੋਰੰਜਨ ਭਰਪੂਰ ਕਰਨ ਲਈ ਹਰ ਤਰ੍ਹਾਂ ਦਾ ਰੰਗ ਭਰਿਆਂ ਹੈ ।ਇਹ ਫ਼ਿਲਮ ਦਰਸ਼ਕਾਂ ਨੂੰ ਮੱਲੋਮੱਲੀ ਸਿਨੇਮੇ ਵੱਲ ਖਿੱਚਣ ਵਿੱਚ ਭਰਪੂਰ ਕਾਮਯਾਬ ਹੋਵੇਗੀ। ਕਿਉਂਕਿ ਫ਼ਿਲਮ ਵਿੱਚ ਕਮੇਡੀ, ਪਿਆਰ ਮਾਰਧਾੜ ਰਾਹੀਂ ਦਰਸ਼ਕਾਂ ਦਾ ਨਿਵੇਕਲੇ ਢੰਗ ਨਾਲ ਮੰਨੋਰੰਜ਼ਨ ਕਰਨ ਵਿੱਚ ਕਾਮਯਾਬ ਹੋਵੇਗੀ। ਇਸ ਫ਼ਿਲਮ ਦੇ ਟ੍ਰੇਲਰ ਤੇ ਗੀਤਾ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਜਿਸ ਤੋ ਇਹ ਲੱਗ ਰਿਹਾ ਹੈ ਕਿ ਫ਼ਿਲਮ 'ਬਾਈ ਜੀ ਕੁੱਟਣਗੇ' ਦਰਸ਼ਕਾਂ ਦੀਆ ਉਮੀਦਾ ਤੇ ਖ਼ਰਾ ਉਤਰੇਗੀ ਤੇ ਫ਼ਿਲਮ ਜਗਤ ਨੂੰ ਨਵੇ ਹੀਰੋ ਦੇ ਰੂਪ ਵਿੱਚ ਨਾਨਕ ਜਿਹਾ ਹੋਣਹਾਰ ਅਦਾਕਾਰ ਵੀ ਮਿਲੇਗਾ। ਜਿਸ ਦੀ ਅਦਾਕਾਰੀ ਤੋ ਭਵਿੱਖ ਵਿੱਚ ਦਰਸ਼ਕਾਂ ਨੂੰ ਵਧੀਆ ਕੰਮ ਦੀ ਆਸ ਰਹੇਗੀ।
 
ਜੌਹਰੀ ਮਿੱਤਲ ਸਮਾਣਾ
98762-20422

Have something to say? Post your comment

 

More in Entertainment

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ

ਕੀ ਮਾਇਰਾ ਦੀ ਸੱਟ "ਨਵਾਂ ਮੋੜ" ਵਿੱਚ ਇੱਕ ਨਵਾਂ ਮੋੜ ਲਿਆਵੇਗੀ?

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Lock’ ਹੋਇਆ ਰਿਲੀਜ਼

ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ